ਸਿੰਗਾਪੁਰ ’ਚ ਭਾਰਤੀ ਮੂਲ ਦਾ ਇਕ ਸਿੱਖ ਜੋੜਾ ਸ੍ਰੀ ਗੁਰੂ ਨਾਨਕ ਦੇਵ ਜੀ ’ਤੇ ਜਾਰੀ ਕਰੇਗਾ ‘ਡਾਕਿਊਸੀਰੀਜ਼’

Friday, Oct 08, 2021 - 05:20 PM (IST)

ਸਿੰਗਾਪੁਰ ’ਚ ਭਾਰਤੀ ਮੂਲ ਦਾ ਇਕ ਸਿੱਖ ਜੋੜਾ ਸ੍ਰੀ ਗੁਰੂ ਨਾਨਕ ਦੇਵ ਜੀ ’ਤੇ ਜਾਰੀ ਕਰੇਗਾ ‘ਡਾਕਿਊਸੀਰੀਜ਼’

ਸਿੰਗਾਪੁਰ (ਭਾਸ਼ਾ) : ਸਿੰਗਾਪੁਰ ਵਿਚ ਭਾਰਤੀ ਮੂਲ ਦਾ ਇਕ ਸਿੱਖ ਜੋੜਾ 24 ਐਪੀਸੋਡ ਵਾਲੀ ‘ਡਾਕਿਊਸੀਰੀਜ਼’ ਆਨਲਾਈਨ ਜਾਰੀ ਕਰੇਗਾ, ਜਿਸ ਵਿਚ ਉਨ੍ਹਾਂ ਸਥਾਨਾਂ ਦਾ ਵਰਣਨ ਹੋਵੇਗਾ, ਜਿੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਆਪਣੇ ਜੀਵਨ ਕਾਲ ਦੌਰਾਨ ਗਏ ਸਨ। ਅਮਨਦੀਪ ਸਿੰਘ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਉਹ ਅਤੇ ਉਨ੍ਹਾਂ ਦੀ ਪਤਨੀ ਵਿਨਿੰਦਰ ਕੌਰ ਵੈਬਸਾਈਟ ’ਤੇ ਇਸ ਡਾਕਿਊਸੀਰੀਜ਼ ਦਾ ਹਫ਼ਤਾਵਾਰੀ ਐਪੀਸੋਡ ਜਾਰੀ ਕਰਨਗੇ, ਜੋ ਮੁਫ਼ਤ ਹੋਵੇਗਾ ਅਤੇ ਉਸ ਨੂੰ ਡਾਊਨਲੋਡ ਵੀ ਕੀਤਾ ਜਾ ਸਕਦਾ ਹੈ। ਅਗਲੇ ਪੜਾਅ ਵਿਚ ਇਸ ਡਾਕਿਊਸੀਰੀਜ਼ ਦਾ ਪੰਜਾਬੀ ਅਤੇ ਹਿੰਦੀ ਵਿਚ ਅਨੁਵਾਦ ਕੀਤਾ ਜਾਵੇਗਾ।

ਇਹ ਵੀ ਪੜ੍ਹੋ : ਆਬੂ ਧਾਬੀ ਨੇ ਅਪਡੇਟ ਕੀਤੀ ‘ਗ੍ਰੀਨ ਲਿਸਟ’, ਇਨ੍ਹਾਂ ਦੇਸ਼ਾਂ ਦੇ ਲੋਕਾਂ ਨੂੰ ਮਿਲੀ ਇਕਾਂਤਵਾਸ ਤੋਂ ਰਾਹਤ

ਇਸ ਦਾ ਨਿਰਮਾਣ ‘ਲੌਸਟ ਹੈਰੀਟੇਜ ਪ੍ਰੋਡਕਸ਼ਨਜ਼’ ਅਤੇ ‘ਸਿੱਖ ਲੈਂਸ ਪ੍ਰੋਡਕਸ਼ਨਜ਼’ ਨੇ ਮਿਲਕੇ ਕੀਤਾ ਹੈ। ਲੱਗਭਗ 550 ਸਾਲ ਪਹਿਲਾਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਉਪਦੇਸ਼ਾਂ ਦੇ ਪ੍ਰਚਾਰ ਲਈ ਪਾਕਿਸਤਾਨ, ਅਫ਼ਗਾਨਿਸਤਾਨ, ਈਰਾਨ, ਇਰਾਕ, ਸਾਊਦੀ ਅਰਬ, ਤਿੱਬਤ, ਬੰਗਲਾਦੇਸ਼ ਅਤੇ ਸ੍ਰੀਲੰਕਾ ਵਰਗੇ ਦੇਸ਼ਾਂ ਦੀ ਯਾਤਰਾ ਕੀਤੀ ਸੀ। ਜਨਵਰੀ 2019 ਵਿਚ ਸਿੰਘ ਅਤੇ ਕੌਰ ਦੀ ਅਗਵਾਈ ਵਿਚ ਇਕ ਦਲ ਨੇ ਗੁਰੂ ਨਾਨਕ ਦੇਵ ਜੀ ਦੀਆਂ ਇਨ੍ਹਾਂ ਯਾਤਰਾਵਾਂ ’ਤੇ ਇਕ ਡਾਕਿਊਸੀਰੀਜ਼ ਬਣਾਉਣ ਦੀ ਮੁਹਿੰਮ ਸ਼ੁਰੂ ਕੀਤੀ ਸੀ। ਸਿੰਘ ਨੇ ਇਕ ਬਿਆਨ ਵਿਚ ਕਿਹਾ, ‘ਨਿੱਜੀ ਇੱਛਾ ਤੋਂ ਪਰੇ ਇਸ ਕੰਮ ਦਾ ਟੀਚਾ ਗੁਰੂ ਨਾਨਕ ਦੇਵ ਜੀ ਦੇ ਉਨ੍ਹਾਂ ਸੰਦੇਸ਼ਾਂ ਨੂੰ ਸੰਭਾਲਣ ਦਾ ਜਨੂੰਨ ਸੀ ਜੋ ਸਰਹੱਦਾਂ ਦੀ ਵੰਡ ਨੂੰ ਨਹੀਂ ਮੰਨਦੇ।’ ਟੀਮ ਨੇ 24 ਐਪੀਸੋਡ ਵਾਲੀ ਇਸ ਡਾਕਿਊਸੀਰੀਜ਼ ਲਈ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਦੀਆਂ ਘਟਨਾਵਾਂ ਨੂੰ ਪੇਸ਼ ਕਰਨ ਲਈ ਸਾਰੇ ਭੂਗੋਲਿਕ ਅਤੇ ਧਾਰਮਿਕ ਸਥਾਨਾਂ ਨੂੰ ਫ਼ਿਲਮਾਉਣ ਵਿਚ 3 ਸਾਲ ਤੋਂ ਜ਼ਿਆਦਾ ਦਾ ਸਮਾਂ ਬਿਤਾਇਆ।

ਇਹ ਵੀ ਪੜ੍ਹੋ : ਕਤਰ ਦੀ ਸਲਾਹ: ਤਾਲਿਬਾਨ ਸਰਕਾਰ ਨੂੰ ਮਾਨਤਾ ਦੇਣ ਦੀ ਜਲਦਬਾਜ਼ੀ ਨਾ ਕਰੇ ਅੰਤਰਰਾਸ਼ਟਰੀ ਭਾਈਚਾਰਾ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
 


author

cherry

Content Editor

Related News