ਅਮਰੀਕਾ ’ਚ ਹਮਲੇ ਦਾ ਸ਼ਿਕਾਰ ਹੋਏ ਭਾਰਤੀ ਮੂਲ ਦੇ ਸਿੱਖ ਡਰਾਈਵਰ ਦਾ ਬਿਆਨ ਆਇਆ ਸਾਹਮਣੇ

01/13/2022 4:57:28 PM

ਨਿਊਯਾਰਕ/ਅਮਰੀਕਾ (ਭਾਸ਼ਾ)- ਅਮਰੀਕਾ ਵਿਚ ਹਮਲੇ ਦਾ ਸ਼ਿਕਾਰ ਹੋਏ ਭਾਰਤੀ ਮੂਲ ਦੇ ਸਿੱਖ ਟੈਕਸੀ ਡਰਾਈਵਰ ਨੇ ਕਿਹਾ ਹੈ ਕਿ ਉਹ ਆਪਣੇ ਉੱਤੇ ਹੋਏ ਹਮਲੇ ਤੋਂ ਹੈਰਾਨ ਅਤੇ ਗੁੱਸੇ ਵਿਚ ਹਨ। ਉਨ੍ਹਾਂ ਕਿਹਾ ਕਿ ਕਿਸੇ ਨੂੰ ਵੀ ਅਜਿਹੀ ਨਫ਼ਰਤ ਭਰੀ ਹਿੰਸਾ ਦਾ ਸਾਹਮਣਾ ਨਾ ਕਰਨਾ ਪਏ। ਕੁਝ ਦਿਨ ਪਹਿਲਾਂ ਇਕ ਸਿੱਖ ਟੈਕਸੀ ਡਰਾਈਵਰ ਨੂੰ ਜੌਨ ਐੱਫ ਕੈਨੇਡੀ (ਜੇ.ਐੱਫ.ਕੇ.) ਹਵਾਈ ਅੱਡੇ ’ਤੇ ਇਕ ਅਣਪਛਾਤੇ ਵਿਅਕਤੀ ਨੇ ਸਿੱਖ ਟੈਕਸੀ ਡਰਾਈਵਰ ’ਤੇ ਹਮਲਾ ਕੀਤਾ ਸੀ ਅਤੇ ਉਨ੍ਹਾਂ ਨੂੰ ‘ਆਪਣੇ ਦੇਸ਼ ਪਰਤਣ’ ਨੂੰ ਲਈ ਕਿਹਾ ਸੀ। ਸਮਾਜ ਅਧਾਰਤ ਨਾਗਰਿਕ ਅਤੇ ਮਨੁੱਖੀ ਅਧਿਕਾਰ ਸੰਗਠਨ ‘The Sikh Coalition’ ਨੇ 3 ਜਨਵਰੀ ਨੂੰ ਇਕ ਬਿਆਨ ਵਿਚ ਕਿਹਾ ਕਿ ਨਿਊਯਾਰਕ ਸਿਟੀ ਦੇ ਵਸਨੀਕ ਸਿੰਘ ’ਤੇ ਜੇ.ਐਫ.ਕੇ. ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਉਨ੍ਹਾਂ ਦੀ ਕੈਬ ਨੇੜੇ ਹਮਲਾ ਕੀਤਾ ਗਿਆ ਅਤੇ ਕੁੱਟਿਆ ਗਿਆ।

ਇਹ ਵੀ ਪੜ੍ਹੋ: ਪਾਕਿਸਤਾਨ 'ਚ 7 ਮਹੀਨਿਆਂ ਦੇ ਬੱਚੇ ਉੱਤੇ ਕੇਸ ਦਰਜ, SHO ਸਸਪੈਂਡ

ਸੰਗਠਨ ਨੇ ਆਪਣੇ ਬਿਆਨ ਵਿਚ ਕਿਹਾ ਕਿ ਸਿੰਘ ਨੇ ਟਰਮੀਨਲ 4 ਟੈਕਸੀ ਸਟੈਂਡ ’ਤੇ ਆਪਣੀ ਕੈਬ ਪੜ੍ਹੀ ਕੀਤੀ ਸੀ। ਉਦੋਂ ਇਕ ਹੋਰ ਡਰਾਈਵਰ ਨੇ ਉਨ੍ਹਾਂ ਦੀ ਗੱਡੀ ਨੂੰ ਰੋਕ ਲਿਆ। ਜਦੋਂ ਸਿੰਘ ਨੇ ਇਕ ਯਾਤਰੀ ਨੂੰ ਆਪਣੀ ਕਾਰ ਵਿਚ ਬਿਠਾਇਆ ਅਤੇ ਦੂਜੇ ਡਰਾਈਵਰ ਨੂੰ ਅੱਗੇ ਵਧਣ ਲਈ ਕਿਹਾ ਤਾਂ ਦੂਜੇ ਡਰਾਈਵਰ ਨੇ ਆਪਣੀ ਕਾਰ ਦੇ ਦਰਵਾਜ਼ੇ ਰਾਹੀਂ ਸਿੰਘ ਨੂੰ ਮਾਰਨ ਦੀ ਕੋਸ਼ਿਸ਼ ਕੀਤੀ। ਫਿਰ ਉਸ ਨੇ ਸਿੰਘ ਦੇ ਸਿਰ, ਛਾਤੀ ਅਤੇ ਬਾਹਾਂ ’ਤੇ ਵਾਰ-ਵਾਰ ਮੁੱਕੇ ਮਾਰਨੇ ਸ਼ੁਰੂ ਕਰ ਦਿੱਤੇ। ਬਿਆਨ ਅਨੁਸਾਰ ਦੂਜੇ ਡਰਾਈਵਰ ਨੇ ਸਿੰਘ ਨੂੰ ‘ਪਗੜੀਧਾਰੀ’ ਕਿਹਾ ਅਤੇ ਉਹ ਚੀਕ ਕੇ ਕਹਿ ਰਿਹਾ ਸੀ, ‘ਆਪਣੇ ਦੇਸ਼ ਵਾਪਸ ਚਲੇ ਜਾਓ’।

ਇਹ ਵੀ ਪੜ੍ਹੋ: ਮੁੰਬਈ ਹਮਲੇ ਦੇ ਮਾਸਟਰਮਾਈਂਡ ਹਾਫਿਜ਼ ਸਈਦ ਦਾ 'ਸੁਰੱਖਿਆ ਕਵਚ' ਬਣਿਆ ਪਾਕਿਸਤਾਨ

ਸੰਗਠਨ ਨੇ ਹਮਲੇ ਦੇ ਪੀੜਤ ਸਿੱਖ ਟੈਕਸੀ ਡਰਾਈਵਰ ਦੇ ਹਵਾਲੇ ਤੋਂ ਕਿਹਾ, ‘ਮੈਂ ਹੈਰਾਨ ਅਤੇ ਗੁੱਸੇ ਵਿਚ ਸੀ ਕਿ ਮੇਰੇ ’ਤੇ ਆਪਣਾ ਕੰਮ ਕਰਨ ਤੋਂ ਇਲਾਵਾ, ਕੁਝ ਨਾ ਕਰਨ ਲਈ ਹਮਲਾ ਕੀਤਾ ਗਿਆ। ਕੰਮ ਕਰਦੇ ਸਮੇਂ ਕਿਸੇ ਨੂੰ ਵੀ ਅਜਿਹੀ ਨਫ਼ਰਤ ਦਾ ਅਨੁਭਵ ਨਹੀਂ ਕਰਨਾ ਚਾਹੀਦਾ। ਮੈਨੂੰ ਉਮੀਦ ਹੈ ਕਿ ਪੁਲਸ ਵਿਅਕਤੀ ਦੀ ਪਛਾਣ ਕਰਕੇ ਉਸ ਨੂੰ ਗ੍ਰਿਫਤਾਰ ਕਰੇਗੀ ਅਤੇ ਉਸ ਦੇ ਖ਼ਿਲਾਫ਼ ਮਾਮਲਾ ਦਰਜ ਕਰੇਗੀ।’ ਸੰਗਠਨ ਨੇ ਨਾਂ ਨਾ ਦੱਸਣ ਦੀ ਬੇਨਤੀ ’ਤੇ ਸਿੱਖ ਟੈਕਸੀ ਡਰਾਈਵਰ ਨੂੰ ਸਿਰਫ਼ ‘ਸ਼੍ਰੀ ਸਿੰਘ’ ਕਹਿ ਕੇ ਸੰਬੋਧਨ ਕੀਤਾ। ਸਿੰਘ ਨੇ ਘਟਨਾ ਤੋਂ ਤੁਰੰਤ ਬਾਅਦ ਪੋਰਟ ਅਥਾਰਟੀ ਪੁਲਸ ਵਿਭਾਗ (ਪੀ.ਏ.ਪੀ.ਡੀ.) ਕੋਲ ਰਿਪੋਰਟ ਦਰਜ ਕਰਵਾਈ। ਸਿੱਖ Coalition ਦੀ ਕਾਨੂੰਨੀ ਨਿਰਦੇਸ਼ਕ ਅੰਮ੍ਰਿਤ ਕੌਰ ਆਕੜੇ ਨੇ ਕਿਹਾ, ‘ਸਾਨੂੰ ਪੂਰੀ ਉਮੀਦ ਹੈ ਕਿ ਇਸ ਘਿਨਾਉਣੇ ਹਮਲੇ ਵਿਚ ਪੱਖਪਾਤ ਨੂੰ ਇਕ ਕਾਰਕ ਮੰਨਿਆ ਜਾਵੇਗਾ, ਜੋ ਇਸ ਗੱਲ ਦਾ ਸਬੂਤ ਹੈ ਕਿ ਦੂਜੇ ਡਰਾਈਵਰ ਨੇ ਸ਼੍ਰੀ ਸਿੰਘ ਨੂੰ ਕੀ ਕਿਹਾ ਅਤੇ ਕੀਤਾ।’ 

 


ਨਵਜੋਤ ਪਾਲ ਕੌਰ ਨੇ 4 ਜਨਵਰੀ ਨੂੰ ਟਵਿੱਟਰ ’ਤੇ ਹਮਲੇ ਦੀ 26 ਸਕਿੰਟਾਂ ਦੀ ਵੀਡੀਓ ਪੋਸਟ ਕੀਤੀ ਸੀ ਅਤੇ ਇਹ ਜਲਦੀ ਹੀ ਵਾਇਰਲ ਹੋ ਗਈ ਸੀ। ਕੌਰ ਨੇ ਟਵੀਟ ਕੀਤਾ, ‘ਇਹ ਵੀਡੀਓ ਜੌਨ ਐੱਫ ਕੈਨੇਡੀ ਇੰਟਰਨੈਸ਼ਨਲ ਏਅਰਪੋਰਟ ’ਤੇ ਇਕ ਵਿਅਕਤੀ ਨੇ ਬਣਾਈ ਸੀ। ਮੇਰੇ ਕੋਲ ਇਸ ਵੀਡੀਓ ਦੇ ਅਧਿਕਾਰ ਨਹੀਂ ਹਨ।’ ਨਿਊਯਾਰਕ ਵਿਚ ਭਾਰਤ ਦੇ ਕੌਂਸਲੇਟ ਜਨਰਲ ਨੇ ਸਿੱਖ ਟੈਕਸੀ ਡਰਾਈਵਰ ’ਤੇ ਹੋਏ ਹਮਲੇ ਨੂੰ ਬੇਹੱਦ ਪਰੇਸ਼ਾਨ ਕਰਨ ਵਾਲਾ ਕਰਾਰ ਦਿੱਤਾ ਅਤੇ ਕਿਹਾ ਕਿ ਇਹ ਮਾਮਲਾ ਅਮਰੀਕੀ ਅਧਿਕਾਰੀਆਂ ਕੋਲ ਉਠਾਇਆ ਗਿਆ ਹੈ ਅਤੇ ਉਨ੍ਹਾਂ ਨੂੰ ਘਟਨਾ ਦੀ ਜਾਂਚ ਕਰਨ ਦੀ ਅਪੀਲ ਕੀਤੀ ਗਈ ਹੈ। ਯੂ.ਐਸ. ਸਟੇਟ ਡਿਪਾਰਟਮੈਂਟ ਨੇ ਇਹ ਵੀ ਕਿਹਾ ਕਿ ਵੀਡੀਓ ਵਿਚ ਜੇ.ਐੱਫ.ਕੇ. ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਇਕ ਸਿੱਖ ਕੈਬ ਡਰਾਈਵਰ ’ਤੇ ਹਮਲੇ ਦੀਆਂਂ ਰਿਪੋਰਟਾਂ ਤੋਂ ਉਹ ‘ਬੇਹੱਦ ਪਰੇਸ਼ਾਨ’ ਹਨ।

PunjabKesari

ਇਹ ਵੀ ਪੜ੍ਹੋ: ਕੋਰੋਨਾ ਦਾ ਖ਼ੌਫ: ਕੈਨੇਡਾ ਦੇ ਕਿਊਬਿਕ ਸੂਬੇ ’ਚ ਟੀਕਾ ਨਾ ਲਵਾਉਣ ਵਾਲਿਆਂ ਲਈ ਲਾਗੂ ਹੋਇਆ ਇਹ ਨਿਯਮ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


cherry

Content Editor

Related News