ਸਿੰਗਾਪੁਰ ''ਚ ਭਾਰਤੀ ਮੂਲ ਦੇ ਸੀਨੀਅਰ ਨਾਗਰਿਕ ਨੂੰ ਹੋਈ ਜੇਲ੍ਹ
Tuesday, Dec 28, 2021 - 03:20 PM (IST)
ਸਿੰਗਾਪੁਰ (ਭਾਸ਼ਾ)- ਸਿੰਗਾਪੁਰ ਵਿੱਚ ਭਾਰਤੀ ਮੂਲ ਦੇ ਇੱਕ 65 ਸਾਲਾ ਵਿਅਕਤੀ ਨੂੰ ਦੁਰਵਿਵਹਾਰ ਦੇ ਤਿੰਨ ਦੋਸ਼ਾਂ ਅਤੇ ਸ਼ਰਾਬ ਪੀ ਕੇ ਜਨਤਕ ਥਾਂ 'ਤੇ ਲੋਕਾਂ ਨਾਲ ਬਦਸਲੂਕੀ ਕਰਨ ਦਾ ਦੋਸ਼ ਸਵੀਕਾਰ ਕਰਨ ਤੋਂ ਬਾਅਦ ਸੋਮਵਾਰ ਨੂੰ ਪੰਜ ਹਫ਼ਤਿਆਂ ਦੀ ਕੈਦ ਦੀ ਸਜ਼ਾ ਸੁਣਾਈ ਗਈ। ‘ਦਿ ਸਟਰੇਟਸ ਟਾਈਮਜ਼’ ਦੀ ਖ਼ਬਰ ਮੁਤਾਬਕ ਮੂਰਤੀ ਨਾਗੱਪਨ ਇਸ ਸਾਲ 28 ਮਾਰਚ ਨੂੰ ਲਿਟਲ ਇੰਡੀਆ ਦੇ ਟੇਕਾ ਮਾਰਕੀਟ ਨੇੜੇ ਇਕ ਬੱਸ ਵਿੱਚ ਨਸ਼ੇ ਦੀ ਹਾਲਤ ਵਿੱਚ ਸਵਾਰ ਹੋਇਆ ਸੀ। ਉਸ ਨੇ ਆਪਣਾ ਮਾਸਕ ਠੀਕ ਤਰ੍ਹਾਂ ਨਹੀਂ ਪਾਇਆ ਹੋਇਆ ਸੀ। ਜਦੋਂ ਡਰਾਈਵਰ ਨੇ ਉਸ ਨੂੰ ਸਹੀ ਢੰਗ ਨਾਲ ਮਾਸਕ ਠੀਕ ਤਰ੍ਹਾਂ ਪਾਉਣ ਲਈ ਕਿਹਾ ਤਾਂ ਮੂਰਤੀ ਗੁੱਸੇ 'ਚ ਆ ਗਿਆ ਅਤੇ ਉਸ ਨੇ ਡਰਾਈਵਰ ਨਾਲ ਦੁਰਵਿਵਹਾਰ ਕੀਤਾ।
ਪੜ੍ਹੋ ਇਹ ਅਹਿਮ ਖਬਰ- ਪਾਕਿਸਤਾਨ 'ਚ ਬੱਸਾਂ ਦੀ ਟੱਕਰ, 2 ਲੋਕਾਂ ਦੀ ਮੌਤ ਤੇ ਦਰਜਨਾਂ ਜ਼ਖਮੀ
ਸਰਕਾਰੀ ਪਬਲਿਕ ਪ੍ਰੋਸੀਕਿਊਸ਼ਨ ਅਫਸਰ (ਐਸਪੀਓ) ਰਾਜ ਕਿਸ਼ੋਰ ਰਾਏ ਨੇ ਕਿਹਾ ਕਿ 15 ਮਿੰਟ ਬਾਅਦ ਪੁਲਸ ਨੂੰ ਸੂਚਿਤ ਕੀਤਾ ਗਿਆ। ਮੂਰਤੀ 'ਤੇ ਪਿਛਲੇ ਮਹੀਨੇ 738 ਡਾਲਰ ਦਾ ਜੁਰਮਾਨਾ ਲਗਾਇਆ ਗਿਆ ਸੀ। ਇਸੇ ਸਾਲ ਇੱਕ ਹੋਰ ਘਟਨਾ ਵਿੱਚ ਉਸ ਨੇ ਸ਼ਰਾਬ ਦੇ ਨਸ਼ੇ ਵਿੱਚ ਇੱਕ ਪੁਲਸ ਅਧਿਕਾਰੀ ਅਤੇ ਬੱਸ ਡਰਾਈਵਰ ਨਾਲ ਬਦਸਲੂਕੀ ਕੀਤੀ ਸੀ। ਸਿੰਗਾਪੁਰ ਡੇਲੀ ਦੀ ਰਿਪੋਰਟ ਮੁਤਾਬਕ ਮੂਰਤੀ ਦੋ ਮਹੀਨੇ ਬਾਅਦ 29 ਮਈ ਨੂੰ ਟੇਕਾ ਮਾਰਕਿਟ ਦੇ ਕੋਲ ਫਿਰ ਤੋਂ ਨਸ਼ੇ ਦੀ ਹਾਲਤ ਵਿੱਚ ਮਿਲਿਆ। ਉਹ ਉੱਥੋਂ ਲੰਘ ਰਹੇ ਲੋਕਾਂ ਨੂੰ ਗਾਲ੍ਹਾਂ ਕੱਢ ਰਿਹਾ ਸੀ। ਮੂਰਤੀ ਨੂੰ ਸੋਮਵਾਰ ਨੂੰ ਪੰਜ ਹਫ਼ਤਿਆਂ ਦੀ ਕੈਦ ਦੀ ਸਜ਼ਾ ਸੁਣਾਈ ਗਈ। ਸਜ਼ਾ ਸੁਣਾਏ ਜਾਣ ਤੋਂ ਤੁਰੰਤ ਬਾਅਦ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।
ਪੜ੍ਹੋ ਇਹ ਅਹਿਮ ਖਬਰ- ਚੀਨ 'ਚ ਰੋਜ਼ਾਨਾ ਕੋਰੋਨਾ ਮਾਮਲਿਆਂ ਦੇ ਵਾਧੇ ਵਿਚਕਾਰ ਛੇ ਮਹੀਨੇ ਦਾ ਬੱਚਾ ਹੋਇਆ ਪਾਜ਼ੇਟਿਵ