ਸਕਾਟਲੈਂਡ ਯਾਰਡ ’ਚ ਭਾਰਤੀ ਮੂਲ ਦਾ ਅਧਿਕਾਰੀ ‘ਦੁਰਵਿਵਹਾਰ’ ਦੇ ਮਾਮਲੇ ’ਚ ਬਰਖ਼ਾਸਤ
Tuesday, Jan 18, 2022 - 11:15 AM (IST)
ਲੰਡਨ (ਭਾਸ਼ਾ) : ਲੰਡਨ ਦੇ ਸਕਾਟਲੈਂਡ ਯਾਰਡ ਪੁਲਸ ਫੋਰਸ ਵਿਚ ਭਾਰਤੀ ਮੂਲ ਦੇ ਇਕ ਮੁੱਖ ਇੰਸਪੈਕਟਰ ਨੂੰ ‘ਦੁਰਵਿਵਹਾਰ’ ਦੇ ਮਾਮਲੇ ਵਿਚ ਮੈਟਰੋਪੋਲੀਟਨ ਪੁਲਸ ਦੇ ਡਾਇਰੈਕਟੋਰੇਟ ਆਫ਼ ਪ੍ਰੋਫੈਸ਼ਨਲ ਸਟੈਂਡਰਡਜ਼ (ਡੀ.ਪੀ.ਐਸ.) ਦੀ ਜਾਂਚ ਦੇ ਬਾਅਦ ਬਿਨਾਂ ਕਿਸੇ ਨੋਟਿਸ ਦੇ ਬਰਖ਼ਾਸਤ ਕਰ ਦਿੱਤਾ ਗਿਆ ਹੈ। ਇਸ ਸਬੰਧ ਵਿਚ ਇਕ ਬਿਆਨ ਵਿਚ ਕਿਹਾ ਗਿਆ ਕਿ ਦਵਿੰਦਰ ਕੰਡੋਹਲਾ ਨੇ ਇਮਾਨਦਾਰੀ, ਅਧਿਕਾਰ, ਸਤਿਕਾਰ ਅਤੇ ਸ਼ਿਸ਼ਟਾਚਾਰ, ਕਰਤੱਵ ਅਤੇ ਜ਼ਿੰਮੇਵਾਰੀਆਂ ਦੇ ਸਬੰਧ ਵਿਚ ਪੇਸ਼ੇਵਰ ਵਿਵਹਾਰ ਦੇ ਮਾਪਦੰਡਾਂ ਦੀ ਉਲੰਘਣਾ ਕੀਤੀ ਹੈ, ਜੋ ਕਿ ‘ਦੁਰਵਿਵਹਾਰ’ ਦੇ ਬਰਾਬਰ ਹੈ।
ਇਹ ਵੀ ਪੜ੍ਹੋ: ਅਮਰੀਕਾ ’ਚ ਵਾਪਰਿਆ ਭਿਆਨਕ ਸੜਕ ਹਾਦਸਾ, 3 ਮੁੰਡਿਆਂ ਦੀ ਮੌਤ
ਪੁਲਸ ਨੇ ਬਿਆਨ ਵਿਚ ਕਿਹਾ ਕਿ ਇਕ ਹੋਰ ਅਧਿਕਾਰੀ ਚੀਫ ਸੁਰਪਡੈਂਟ ਪਾਲ ਮਾਰਟਿਨ ਨੂੰ ਵੀ ਇਸ ਤਰ੍ਹਾਂ ਦੇ ਦੋਸ਼ ਵਿਚ ਨੋਟਿਸ ਦੇ ਬਿਨਾਂ ਬਰਖ਼ਾਸਤ ਕਰ ਦਿੱਤਾ ਗਿਆ ਹੈ। ਇਸ ਵਿਚ ਕਿਹਾ ਗਿਆ ਹੈ ਕਿ ਇਕ ਤੀਜਾ ਅਧਿਕਾਰੀ, ਸਾਰਜੈਂਟ ਜੇਮਸ ਡਿ ਲੁਜੀਓ ਪੇਸ਼ੇਵਰ ਵਿਵਹਾਰ ਦੇ ਮਾਪਦੰਡਾਂ ਦਾ ਉਲੰਘਣ ਕਰਦੇ ਪਾਇਆ ਗਿਆ, ਜਿਸ ਨੂੰ ‘ਪ੍ਰਬੰਧਨ ਸਲਾਹ’ ਜਾਰੀ ਕੀਤੀ ਗਈ ਹੈ। ਮਾਪਦੰਡ ਉਲੰਘਣ ਦੇ ਸਾਰੇ ਮਾਮਲੇ 2017 ਅਤੇ 2019 ਦੇ ਦਰਮਿਆਨ ਦੇ ਦੱਸੇ ਗਏ ਹਨ।
ਇਹ ਵੀ ਪੜ੍ਹੋ: ...ਜਦੋਂ ਸਫ਼ਰ ਦੌਰਾਨ ਬੋਲਿਆ ਪਾਇਲਟ, ‘ਸ਼ਿਫ਼ਟ ਖ਼ਤਮ, ਹੁਣ ਨਹੀਂ ਉਡਾਵਾਂਗਾ ਫਲਾਈਟ’
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।