ਅਮਰੀਕਾ ''ਚ ਭਾਰਤੀ ਮੂਲ ਦਾ ਪੁਲਸ ਅਧਿਕਾਰੀ 2 ਲੋਕਾਂ ਦੇ ਕਤਲ ਦੇ ਇਲਜ਼ਾਮ ''ਚ ਗ੍ਰਿਫ਼ਤਾਰ
Thursday, Aug 31, 2023 - 04:48 PM (IST)
ਨਿਊਜਰਸੀ (ਰਾਜ ਗੋਗਨਾ)- ਅਮਰੀਕਾ ਦੇ ਸੂਬੇ ਨਿਊਜਰਸੀ ਵਿੱਚ ਇਕ ਭਾਰਤੀ ਮੂਲ ਦੇ ਪੁਲਸ ਅਧਿਕਾਰੀ ਨੂੰ ਕਤਲ ਦੇ ਇਲਜ਼ਾਮ 'ਚ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਸ ਅਧਿਕਾਰੀ ਅਮਿਤੋਜ ਓਬਰਾਏ (ਜੋ ਘਟਨਾ ਸਮੇਂ ਔਫ ਡਿਊਟੀ ਸੀ) ਸ਼ਰਾਬ ਪੀ ਕੇ ਗੱਡੀ ਚਲਾ ਰਿਹਾ ਸੀ। ਨਸ਼ੇ ਵਿੱਚ ਕਾਰ ਡਰਾਇਵ ਕਰਦੇ ਸਮੇਂ ਉਸ ਕੋਲੋਂ ਹਾਦਸਾ ਵਾਪਰ ਗਿਆ ਤੇ ਉਸ ਦੀ ਹੀ ਕਾਰ ਵਿੱਚ ਸਵਾਰ 2 ਯਾਤਰੀਆਂ ਦੀ ਮੌਤ ਹੋ ਗਈ। ਅਮਿਤੋਜ ਓਬਰਾਏ ਨਿਊਜਰਸੀ ਵਿਖੇ ਪੁਲਸ ਅਧਿਕਾਰੀ ਹੈ ਅਤੇ ਉਸ 'ਤੇ ਕਤਲ ਦੇ ਇਲਜ਼ਾਮ ਲੱਗੇ ਹਨ।
ਇਹ ਵੀ ਪੜ੍ਹੋ: ਅਮਰੀਕਾ: ਫਲੋਰੀਡਾ ਦੇ ਤੱਟ ਨਾਲ ਟਕਰਾਇਆ ਤੂਫ਼ਾਨ 'ਇਡਾਲੀਆ', ਨਦੀ 'ਚ ਤਬਦੀਲ ਹੋਈਆਂ ਸੜਕਾਂ
ਇਹ ਹਾਦਸਾ 27 ਅਗਸਤ ਨੂੰ ਵਾਪਰਿਆ ਸੀ। ਸਥਾਨਕ ਪੁਲਸ ਨੇ ਅਮਿਤੋਜ 'ਤੇ ਸ਼ਰਾਬ ਦੇ ਨਸ਼ੇ ਵਿੱਚ ਡਰਾਇਵ ਕਰਨ ਅਤੇ ਵਾਪਰੇ ਹਾਦਸੇ ਵਿਚ 2 ਲੋਕਾਂ ਦੇ ਕਤਲ ਦੇ ਮਾਮਲੇ ਵਿਚ ਪਹਿਲੀ-ਡਿਗਰੀ ਦੇ ਦੋਸ਼ ਲਗਾਏ ਹਨ। ਸਮਰਸੈੱਟ ਕਾਉਂਟੀ ਦੇ ਵਕੀਲ ਨੇ ਕਿਹਾ ਕਿ ਹਾਦਸੇ ਦੌਰਾਨ ਅਮਿਤੋਜ ਨਸ਼ੇ ਦੀ ਹਾਲਤ ਵਿਚ ਸੀ। ਉਸ ਦੀ ਗੱਡੀ ਵਿੱਚ 3 ਯਾਤਰੀ ਸਵਾਰ ਸਨ, ਜਿਨ੍ਹਾਂ ਵਿੱਚੋਂ 2 ਦੀ ਮੌਤ ਹੋ ਗਈ। ਇਸ ਹਾਦਸੇ ਵਿਚ ਅਮਿਤੋਜ ਨੂੰ ਵੀ ਸੱਟਾਂ ਲੱਗੀਆਂ ਹਨ।
ਇਹ ਵੀ ਪੜ੍ਹੋ: 80 ਫ਼ੀਸਦੀ ਭਾਰਤੀਆਂ ਲਈ ਨਰਿੰਦਰ ਮੋਦੀ ਸਭ ਤੋਂ ਵਧੀਆ ਪ੍ਰਧਾਨ ਮੰਤਰੀ
ਪੁਲਸ ਅਧਿਕਾਰੀਆਂ ਨੇ ਜਾਂਚ ਦੌਰਾਨ ਪਾਇਆ ਹੈ ਕਿ ਅਮਿਤੋਜ ਸਮਰਸੈੱਟ ਸਟਰੀਟ 'ਤੇ ਦੱਖਣ ਵੱਲ 2007 ਮਾਡਲ ਔਡੀ ਕਾਰ ਤੇਜ਼ ਰਫ਼ਤਾਰ ਨਾਲ ਚਲਾ ਰਿਹਾ ਸੀ ਅਤੇ ਇਸ ਦੌਰਾਨ ਉਹ ਕਾਰ ਤੋਂ ਕੰਟਰੋਲ ਗੁਆ ਬੈਠਾ ਅਤੇ ਕਾਰ ਦਰੱਖਤਾਂ, ਲੈਂਪ ਪੋਸਟਾਂ ਅਤੇ ਇੱਕ ਖੰਭੇ ਦੇ ਨਾਲ ਟਕਰਾ ਕੇ ਪਲਟ ਗਈ ਸੀ। ਪੁਲਸ ਦੀ ਜਾਂਚ ਅਨੁਸਾਰ ਅਮਿਤੋਜ ਨੇ ਹਾਦਸੇ ਦੇ ਸਮੇਂ ਕਾਨੂੰਨੀ ਬਲੱਡ ਅਲਕੋਹਲ ਕੰਸੈਂਟਰੇਸ਼ਨ ਦੀ ਸੀਮਾ ਤੋਂ ਵੱਧ ਅਲਕੋਹਲ (ਸ਼ਰਾਬ) ਪੀਤੀ ਹੋਈ ਸੀ।
ਇਹ ਵੀ ਪੜ੍ਹੋ: ਅਦਾਲਤ ’ਚ ਦਿਨ ਦਿਹਾੜੇ ਵਕੀਲ ਦਾ ਕਤਲ, ਹਮਲਾਵਰਾਂ ਨੇ ਚੈਂਬਰ ’ਚ ਦਾਖ਼ਲ ਹੋ ਕੇ ਮਾਰੀ ਗੋਲੀ
ਐਡੀਸਨ ਦੇ ਮੇਅਰ ਦਾ ਬਿਆਨ:
ਅਮਿਤੋਜ 'ਤੇ ਲੱਗੇ ਦੋਸ਼ਾਂ ਦੀ ਖ਼ਬਰ ਤੋਂ ਬਾਅਦ ਐਡੀਸਨ ਦੇ ਭਾਰਤੀ ਮੂਲ ਦੇ ਮੇਅਰ ਸੈਮ ਜੋਸ਼ੀ ਨੇ ਇਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਇਸ ਪੁਲਸ ਅਧਿਕਾਰੀ ਨੂੰ ਵਿਭਾਗ ਤੋਂ ਬਰਖ਼ਾਸਤ ਕਰ ਦਿੱਤਾ ਜਾਵੇਗਾ। ਜੋਸ਼ੀ ਨੇ ਕਿਹਾ ਕਿ ਭਾਵੇਂ ਅਮਿਤੋਜ ਕਾਰ ਹਾਦਸੇ ਸਮੇਂ ਔਫ ਡਿਊਟੀ 'ਤੇ ਸੀ ਪਰ ਉਸ ਖਿਲਾਫ ਦੋਸ਼ਾਂ ਦੀ ਗੰਭੀਰ ਕਿਸਮ ਨੂੰ ਦੇਖਦੇ ਹੋਏ ਮੈਂ ਉਸ ਨੂੰ ਐਡੀਸਨ ਪੁਲਸ ਵਿਭਾਗ ਤੋਂ ਤੁਰੰਤ ਬਰਖ਼ਾਸਤ ਕਰਨ ਦੀ ਦਿਸ਼ਾ ਵਿਚ ਅੱਗੇ ਵਧ ਰਿਹਾ ਹਾਂ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।