ਬ੍ਰਾਜ਼ੀਲ ''ਚ ਭਾਰਤੀ ਮੂਲ ਦੇ ਲੋਕਾਂ ਨੇ ਅਨੋਖੇ ਤਰੀਕੇ ਨਾਲ ਕੀਤਾ PM ਮੋਦੀ ਦਾ ਸਵਾਗਤ

Monday, Nov 18, 2024 - 03:13 PM (IST)

ਬ੍ਰਾਜ਼ੀਲ ''ਚ ਭਾਰਤੀ ਮੂਲ ਦੇ ਲੋਕਾਂ ਨੇ ਅਨੋਖੇ ਤਰੀਕੇ ਨਾਲ ਕੀਤਾ PM ਮੋਦੀ ਦਾ ਸਵਾਗਤ

ਰੀਓ ਡੀ ਜਨੇਰੀਓ (ਭਾਸ਼ਾ): ਬ੍ਰਾਜ਼ੀਲ ਵਿਚ ਭਾਰਤੀ ਮੂਲ ਦੇ ਲੋਕਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸੋਮਵਾਰ ਨੂੰ ਇੱਥੇ ਪਹੁੰਚਣ 'ਤੇ ਮੰਤਰ ਉੱਚਾਰਨ ਨਾਲ ਸਵਾਗਤ ਕੀਤਾ। ਬ੍ਰਾਜ਼ੀਲ 'ਚ ਉਨ੍ਹਾਂ ਦੇ ਸਵਾਗਤ ਲਈ ਸੱਭਿਆਚਾਰਕ ਪ੍ਰੋਗਰਾਮ ਵੀ ਕਰਵਾਇਆ ਗਿਆ।

ਮੋਦੀ ਨੇ 'X' 'ਤੇ ਪੋਸਟ ਕੀਤਾ ਕਿ ਬ੍ਰਾਜ਼ੀਲ ਵਿੱਚ ਭਾਰਤੀ ਸੰਸਕ੍ਰਿਤੀ ਦਾ ਜਸ਼ਨ। ਰੀਓ ਡੀ ਜਨੇਰੀਓ ਵਿੱਚ ਇਸ ਯਾਦਗਾਰੀ ਸੁਆਗਤ ਲਈ ਤੁਹਾਡਾ ਧੰਨਵਾਦ। ਉਨ੍ਹਾਂ ਨੇ ਲਿਖਿਆ ਕਿ ਰੀਓ ਡੀ ਜਨੇਰੀਓ ਪਹੁੰਚਣ 'ਤੇ ਭਾਰਤੀ ਭਾਈਚਾਰੇ ਵੱਲੋਂ ਮਿਲੇ ਨਿੱਘ ਅਤੇ ਉਤਸ਼ਾਹ ਤੋਂ ਮੈਂ ਬੇਹੱਦ ਪ੍ਰਭਾਵਿਤ ਹਾਂ। ਉਨ੍ਹਾਂ ਦੀ ਊਰਜਾ ਉਸ ਪਿਆਰ ਨੂੰ ਦਰਸਾਉਂਦੀ ਹੈ ਜੋ ਸਾਨੂੰ ਸਾਰੇ ਮਹਾਂਦੀਪਾਂ ਵਿੱਚ ਵੀ ਜੋੜਦੀ ਹੈ। ਮੋਦੀ ਨਾਈਜੀਰੀਆ ਦੀ 'ਫਲਦਾਇਕ' ਯਾਤਰਾ ਦੀ ਸਮਾਪਤੀ ਤੋਂ ਬਾਅਦ ਬ੍ਰਾਜ਼ੀਲ ਪਹੁੰਚੇ।
 


ਨਾਈਜੀਰੀਆ ਵਿੱਚ, ਉਨ੍ਹਾਂ ਨੇ ਰਾਸ਼ਟਰਪਤੀ ਬੋਲਾ ਅਹਿਮਦ ਤਿਨੂਬੂ ਨਾਲ ਦੁਵੱਲੀ ਗੱਲਬਾਤ ਕੀਤੀ ਅਤੇ ਭਾਰਤੀ ਭਾਈਚਾਰੇ ਨਾਲ ਵੀ ਗੱਲਬਾਤ ਕੀਤੀ।

 


author

Baljit Singh

Content Editor

Related News