ਭਾਰਤੀ ਮੂਲ ਦੇ ਅਧਿਕਾਰੀ ਸਕਾਟਲੈਂਡ ਯਾਰਡ ਦੇ ਨਵੇਂ ਅੱਤਵਾਦ ਰੋਕੂ ਮੁਖੀ ਨਿਯੁਕਤ

03/06/2018 2:07:37 AM

ਲੰਡਨ— ਬ੍ਰਿਟੇਨ 'ਚ ਸਕਾਟਲੈਂਡ ਯਾਰਡ ਦੇ ਭਾਰਤੀ ਮੂਲ ਦੇ ਅਧਿਕਾਰੀ ਨੀਲ ਬਸੁ ਨੂੰ ਅੱਜ ਦੇਸ਼ ਦਾ ਅੱਤਵਾਦ ਰੋਕੂ ਮੁਖੀ ਨਿਯੁਕਤ ਕੀਤਾ ਗਿਆ। ਬ੍ਰਿਟੇਨ 'ਚ ਇਸ ਜ਼ਿੰਮੇਦਾਰੀ ਨੂੰ ਕਈ ਲੋਕ ਬ੍ਰਿਟਿਸ਼ ਪੁਲਸ 'ਚ ਸਭ ਤੋਂ ਜ਼ਿਆਦਾ ਮੁਸ਼ਕਿਲ ਮੰਨਦੇ ਹਨ। 49 ਸਾਲਾਂ ਬਸੁ ਮੌਜੂਦਾ ਸਮੇਂ 'ਚ ਮੈਟ੍ਰੋਪਾਲੀਟਨ ਪੁਲਸ ਦੇ ਉਪ ਸਹਾਇਕ ਕਮਿਸ਼ਨਰ ਹਨ। ਉਨ੍ਹਾਂ ਨੂੰ ਵਿਸ਼ੇਸ਼ ਅਭਿਆਨ ਲਈ ਸਹਾਇਕ ਕਮਿਸ਼ਨਰ ਅਹੁਦਾ ਦਿੱਤਾ ਜਾਵੇਗਾ। ਉਹ ਬਲ ਦੇ 'ਨੈਸ਼ਨਲ ਲੀਡ ਫਾਰ ਕਾਉਂਟਰ ਟੈਰੇਰਿਜ਼ਮ' ਤੇ ਮੈਟ੍ਰੋਪਾਲੀਟਨ ਪੁਲਸ ਦੇ ਵਿਸ਼ੇਸ਼ ਅਭਿਆਨ ਦੇ ਮੁਖੀ ਹੋਣਗੇ। ਉਹ ਮਾਰਕ ਰਾਉਲੀ ਦਾ ਸਥਾਨ ਲੈਣਗੇ ਜੋ 21 ਮਾਰਚ ਨੂੰ ਅਸਤੀਫਾ ਦੇਣ ਵਾਲੇ ਹਨ। ਬਸੁ ਏਸ਼ੀਆ ਮੂਲ ਦੇ ਪਹਿਲੇ ਅਧਿਕਾਰੀ ਹਨ ਜਿਨ੍ਹਾਂ ਨੂੰ ਇਸ ਭੂਮਿਕਾ ਲਈ ਨਿਯੁਕਤ ਕੀਤਾ ਗਿਆ ਹੈ। ਬਸੁ ਦੇ ਪਿਤਾ ਭਾਰਤੀ ਮੂਲ ਦੇ ਹਨ।


Related News