ਪ੍ਰੇਮਿਕਾ ਨੂੰ ਡਰਾਉਣ ਦੇ ਦੋਸ਼ ''ਚ ਭਾਰਤੀ ਮੂਲ ਦੇ ਮਲੇਸ਼ੀਆਈ ਨਾਗਰਿਕ ਨੂੰ ਜੇਲ੍ਹ

Thursday, Jun 23, 2022 - 05:18 PM (IST)

ਸਿੰਗਾਪੁਰ (ਏਜੰਸੀ)- ਸਿੰਗਾਪੁਰ ਵਿੱਚ ਆਪਣੀ ਪ੍ਰੇਮਿਕਾ ਨੂੰ ਡਰਾਉਣ ਦੇ ਦੋਸ਼ ਵਿੱਚ ਭਾਰਤੀ ਮੂਲ ਦੇ ਇਕ ਮਲੇਸ਼ੀਆਈ ਨਾਗਰਿਕ ਨੂੰ 7 ਮਹੀਨੇ ਅਤੇ 3 ਹਫ਼ਤਿਆਂ ਦੀ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ। ਵਿਅਕਤੀ 'ਤੇ ਸਿਮ ਕਾਰਡ ਨਿਗਲਣ ਤੋਂ ਬਾਅਦ ਪ੍ਰੇਮਿਕਾ ਦਾ ਫੋਨ ਤੋੜਨ, ਉਸ ਦਾ ਪਾਸਪੋਰਟ ਪਾੜਨ ਅਤੇ ਉਸ ਦਾ ਗਲਾ ਘੁੱਟਣ ਦੀ ਕੋਸ਼ਿਸ਼ ਕਰਨ ਦਾ ਵੀ ਦੋਸ਼ ਸੀ।

ਇਹ ਵੀ ਪੜ੍ਹੋ: ਬ੍ਰਿਟੇਨ ਤੋਂ ਆਈ ਦੁਖਦਾਇਕ ਖ਼ਬਰ: ਭਾਰਤੀ ਮੂਲ ਦੇ 13 ਸਾਲਾ ਮੁੰਡੇ ਦੀ ਨਦੀ 'ਚ ਡੁੱਬਣ ਕਾਰਨ ਮੌਤ

ਸਿੰਗਾਪੁਰ ਦੇ ਅਖ਼ਬਾਰ 'ਟੂਡੇ' ਦੀ ਰਿਪੋਰਟ ਮੁਤਾਬਕ ਪਾਰਤੀਬਨ ਮਨੀਅਮ ਨੂੰ ਸਜ਼ਾ ਸੁਣਾਏ ਜਾਣ ਦਾ ਇਹ ਮਾਮਲਾ 12 ਮਾਰਚ ਦਾ ਹੈ। ਜ਼ਿਲ੍ਹਾ ਜੱਜ ਜੇਮਜ਼ ਅਲੀਸ਼ਾ ਲੀ ਨੇ ਮਾਮਲੇ ਵਿਚ ਸਜ਼ਾ ਸੁਣਾਈ। ਮਨੀਅਮ ਅਤੇ ਉਸ ਦੀ 38 ਸਾਲਾ ਦੋਸਤ ਵਿਚਾਲੇ ਪਿਛਲੇ 2-3 ਸਾਲਾਂ ਤੋਂ ਪ੍ਰੇਮ ਸਬੰਧ ਸੀ। ਇਹ ਦੋਵੇਂ ਦਸੰਬਰ 2021 ਤੋਂ ਸਿੰਗਾਪੁਰ 'ਚ ਔਰਤ ਦੇ ਰਿਸ਼ਤੇਦਾਰ ਦੇ ਘਰ ਇਕੱਠੇ ਰਹਿ ਰਹੇ ਸਨ। ਸਿੰਗਾਪੁਰ 'ਚ ਹੀ ਮਨੀਅਮ ਨੇ ਪਹਿਲੀ ਵਾਰ ਔਰਤ ਨਾਲ ਦੁਰਵਿਵਹਾਰ ਕੀਤਾ ਸੀ। ਔਰਤ ਨੇ ਮਾਰਚ ਵਿੱਚ ਉਸ ਨਾਲ ਰਿਸ਼ਤਾ ਤੋੜ ਲਿਆ ਸੀ।

ਇਹ ਵੀ ਪੜ੍ਹੋ: ਸਿੰਗਾਪੁਰ 'ਚ ਭਾਰਤੀ ਨਾਲ ਵਾਪਰਿਆ ਹਾਦਸਾ, ਕਰੇਨ ਦੇ 2 ਹਿੱਸਿਆਂ 'ਚ ਦੱਬਣ ਕਾਰਨ ਹੋਈ ਮੌਤ


cherry

Content Editor

Related News