ਭਾਰਤੀ ਮੂਲ ਦੇ ਡਾਕਟਰ ਦੀ ਕੋਰੋਨਾ ਵਾਇਰਸ ਨਾਲ ਮੌਤ

Thursday, May 21, 2020 - 12:26 AM (IST)

ਭਾਰਤੀ ਮੂਲ ਦੇ ਡਾਕਟਰ ਦੀ ਕੋਰੋਨਾ ਵਾਇਰਸ ਨਾਲ ਮੌਤ

ਨਿਊਯਾਰਕ (ਭਾਸ਼ਾ)- ਭਾਰਤੀ ਮੂਲ ਦੇ ਇਕ ਡਾਕਟਰ ਦੀ ਇਥੇ ਕੋਰੋਨਾ ਵਾਇਰਸ ਕਾਰਣ ਮੌਤ ਹੋ ਗਈ। ਅਮਰੀਕਨ ਫਿਜ਼ੀਸ਼ੀਅੰਸ ਆਫ ਇੰਡੀਅਨ ਓਰੀਜਨ (ਏ.ਏ.ਪੀ.ਆਈ.) ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਏ.ਏ.ਪੀ.ਆਈ. ਦੇ ਮੀਡੀਆ ਕੋਆਰਡੀਨੇਟਰ ਅਜੈ ਘੋਸ਼ ਨੇ ਇਕ ਬਿਆਨ ਵਿਚ ਦੱਸਿਆ ਕਿ ਸੁਧੀਰ ਐਸ ਚੌਹਾਨ ਕੋਵਿਡ-19 ਨਾਲ ਇਨਫੈਕਟਿਡ ਪਾਏ ਗਏ ਸਨ ਅਤੇ ਪਿਛਲੇ ਕੁਝ ਹਫਤੇ ਤੋਂ ਜੀਵਨ ਲਈ ਸੰਘਰਸ਼ ਕਰ ਰਹੇ ਸਨ। ਉਨ੍ਹਾਂ ਦੀ 19 ਮਈ ਨੂੰ ਇਸ ਬੀਮਾਰੀ ਕਾਰਨ ਮੌਤ ਹੋ ਗਈ। ਚੌਹਾਨ ਨਿਊਯਾਰਕ ਦੇ ਜਮੈਕਾ ਹਸਪਤਾਲ ਵਿਚ ਇੰਟਰਨਲ ਮੈਡੀਸਿਨ ਫਿਜ਼ੀਸ਼ੀਅਨ ਅਤੇ ਐਸੋਸੀਏਟ ਪ੍ਰੋਗਰਾਮ ਡਾਇਰੈਕਟਰ ਆਈ.ਐਮ. ਰੈਜ਼ੀਡੈਂਸੀ ਪ੍ਰੋਗਰਾਮ ਸਨ। ਏ.ਏ.ਪੀ.ਆਈ. ਮੁਤਾਬਕ ਉਨ੍ਹਾਂ ਦੀ ਧੀ ਸਨੇਹ ਚੌਹਾਨ ਨੇ ਕਿਹਾ ਕਿ ਉਨ੍ਹਾਂ ਦੀ ਕਮੀ ਮਹਿਸੂਸ ਕੀਤੀ ਜਾਵੇਗੀ।


author

Sunny Mehra

Content Editor

Related News