ਨੇਪਾਲ 'ਚ ਗੈਰ-ਕਾਨੂੰਨੀ ਕਾਰਤੂਸ ਸਮੇਤ ਭਾਰਤੀ ਨਾਗਰਿਕ ਗ੍ਰਿਫ਼ਤਾਰ

Tuesday, Jul 25, 2023 - 01:11 PM (IST)

ਨੇਪਾਲ 'ਚ ਗੈਰ-ਕਾਨੂੰਨੀ ਕਾਰਤੂਸ ਸਮੇਤ ਭਾਰਤੀ ਨਾਗਰਿਕ ਗ੍ਰਿਫ਼ਤਾਰ

ਕਾਠਮੰਡੂ (ਭਾਸ਼ਾ)- ਨੇਪਾਲ ਵਿੱਚ ਸੋਮਵਾਰ ਨੂੰ ਇੱਕ 22 ਸਾਲਾ ਭਾਰਤੀ ਨਾਗਰਿਕ ਨੂੰ ਗੈਰ-ਕਾਨੂੰਨੀ ਕਾਰਤੂਸ ਰੱਖਣ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਗਿਆ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਨੇਪਾਲ ਪੁਲਸ ਦੇ ਨਿਊਜ਼ ਬੁਲੇਟਿਨ ਅਨੁਸਾਰ ਬਿਹਾਰ ਦੇ ਰਹਿਣ ਵਾਲੇ ਮੁਰਾਰੀ ਕੁਮਾਰ ਨੂੰ 19 ਕਾਰਤੂਸ ਰੱਖਣ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ।

ਪੁਲਸ ਅਨੁਸਾਰ ਸੁਰੱਖਿਆ ਜਾਂਚ ਦੌਰਾਨ ਉਸਦੇ ਬੈਗ ਵਿੱਚੋਂ ਕਾਰਤੂਸ ਬਰਾਮਦ ਹੋਣ ਤੋਂ ਬਾਅਦ ਉਹ ਮੌਕੇ ਤੋਂ ਫਰਾਰ ਹੋ ਗਿਆ ਸੀ। ਬਾਅਦ ਵਿਚ ਪੁਲਸ ਮੁਲਾਜ਼ਮਾਂ ਦੀ ਸਾਂਝੀ ਟੀਮ ਨੇ ਉਸ (ਮੁਰਾਰੀ) ਨੂੰ ਗ੍ਰਿਫ਼ਤਾਰ ਕਰ ਲਿਆ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।


author

cherry

Content Editor

Related News