UAE ''ਚ ਭਾਰਤੀ ਕੌਂਸਲ ਲੋੜਵੰਦ ਲੋਕਾਂ ਨੂੰ ਮੁਹੱਈਆ ਕਰਾ ਰਿਹੈ ਭੋਜਨ, ਰਾਸ਼ਨ
Tuesday, Apr 21, 2020 - 07:49 PM (IST)

ਦੁਬਈ- ਸੰਯੁਕਤ ਅਰਬ ਅਮੀਰਾਤ ਵਿਚ ਕੋਰੋਨਾ ਵਾਇਰਸ ਮਹਾਮਾਰੀ ਨਾਲ ਨਿਪਟਣ ਦੇ ਲਈ ਲਾਗੂ ਪਾਬੰਦੀ ਦੇ ਮੱਦੇਨਜ਼ਰ ਦੁਬਈ ਵਿਚ ਭਾਰਤ ਦੇ ਕੌਂਸਲ ਜਨਰਲ ਨੇ 4,000 ਤੋਂ ਵੀ ਵਧੇਰੇ ਭਾਰਤੀ ਪਰਵਾਸੀਆਂ ਨੂੰ ਭੋਜਨ ਤੇ ਜ਼ਰੂਰੀ ਸਮਾਨ ਦੀ ਸਪਲਾਈ ਕੀਤੀ ਹੈ। ਯੂਏਈ ਵਿਚ ਕੋਰੋਨਾ ਵਾਇਰਸ ਨਾਲ ਹੁਣ ਤੱਕ 43 ਲੋਕਾਂ ਦੀ ਮੌਤ ਹੋਈ ਹੈ ਤੇ 7,265 ਲੋਕ ਇਨਫੈਕਟਡ ਹਨ। ਵਾਇਰਸ ਦੇ ਇਨਫੈਕਸ਼ਨ ਨੂੰ ਫੈਲਣ ਤੋਂ ਰੋਕਣ ਲਈ ਸਮਾਜਿਕ ਦੂਰੀ ਦੇ ਨਿਯਮਾਂ ਨੂੰ ਸਖਤਾਈ ਨਾਲ ਲਾਗੂ ਕੀਤਾ ਗਿਆ ਹੈ ਤੇ ਰਾਤ ਦੌਰਾਨ ਕਰਫਿਊ ਲਾਇਆ ਗਿਆ ਹੈ।
ਭਾਰਤੀ ਮਿਸ਼ਨ ਨੇ ਸੋਮਵਾਰ ਨੂੰ ਟਵੀਟ ਕੀਤਾ ਕਿ ਕੌਂਸਲੇਟ ਪਿਛਲੇ ਕੁਝ ਦਿਨਾਂ ਤੋਂ ਲੋੜਵੰਦ ਭਾਰਤੀਆਂ ਨੂੰ ਸਿੱਧੇ, ਭਾਈਚਾਰਕ ਸੰਗਠਨਾਂ ਤੇ ਭਾਰਤੀ ਸੰਗਠਨਾਂ ਦੀ ਮਦਦ ਨਾਲ ਭੋਜਨ ਮੁਹੱਈਆ ਕਰਾ ਰਿਹਾ ਹੈ। ਪਿਛਲੇ ਦੋ ਦਿਨ ਵਿਚ 1,500 ਲੋਕਾਂ ਨੂੰ ਭੋਜਨ ਦੇ ਪੈਕੇਟ ਦਿੱਤੇ ਗਏ। ਯਾਤਰਾ ਪਾਬੰਦੀ ਦੇ ਕਾਰਣ ਯੂਏਈ ਵਿਚ ਹਜ਼ਾਰਾਂ ਭਾਰਤੀ ਫਸੇ ਹੋਏ ਹਨ। ਮਹਾਮਾਰੀ ਦੇ ਕਾਰਣ ਯੂਏਈ ਵਿਚ ਕਈ ਲੋਕਾਂ ਦੀ ਨੌਕਰੀ ਖੁਸ ਗਈ ਹੈ ਤੇ ਕਈ ਲੋਕਾਂ ਦੀਆਂ ਤਨਖਾਹਾਂ ਵਿਚ ਕਟੌਤੀ ਹੋਈ ਹੈ। ਖਲੀਜ਼ ਟਾਈਮਸ ਮੁਤਾਬਕ ਦੁਬਈ ਵਿਚ ਭਾਰਤ ਦੇ ਕੌਂਸਲੇਟ ਜਨਰਲ ਵਿਪੁਲ ਨੇ ਕਿਹਾ ਕਿ ਭਾਰਤੀ ਭਾਈਚਾਰੀ ਕਲਿਆਣ ਫੰਡ (ਆਈ.ਸੀ.ਡਬਲਿਊ.ਐਫ.) ਤੇ ਵੱਖ-ਵੱਖ ਸੰਗਠਨਾਂ ਦੇ ਰਾਹੀਂ ਭੋਜਨ ਦੇ ਪੈਕੇਟ ਰਾਸ਼ਨ ਦੇ ਨਾਲ ਅਸੀਂ 4,000 ਤੋਂ ਵਧੇਰੇ ਲੋਕਾਂ ਦੀ ਮਦਦ ਕੀਤੀ। ਉਹਨਾਂ ਕਿਹਾ ਕਿ ਕੌਂਸਲੇਟ ਜਨਰਲ ਨੇ ਆਈ.ਸੀ.ਡਬਲਿਊ.ਐਫ. ਦੇ ਰਾਹੀਂ 60 ਤੋਂ ਵਧੇਰੇ ਲੋਕਾਂ ਦੇ ਠਹਿਰਣ ਦਾ ਇੰਤਜ਼ਾਮ ਕੀਤਾ ਹੈ। ਅਖਬਾਰ ਵਿਚ ਕਿਹਾ ਗਿਆ ਹੈ ਕਿ ਕੌਂਸਲੇਟ 17 ਭਾਰਤੀਆਂ ਦੀਆਂ ਮ੍ਰਿਤਕ ਦੇਹਾਂ ਨੂੰ ਭੇਜਣ ਲਈ ਯੂ.ਏ.ਈ ਸਰਕਾਰ ਦੇ ਨਾਲ ਗੱਲਬਾਤ ਕਰ ਰਹੀ ਹੈ।