ਭਾਰਤੀ ਮਲਾਹ ਦਾ UAE ’ਚ ਲੱਗਾ ਵੱਡਾ ਜੈਕਪਾਟ, ਜਿੱਤਿਆ 7.45 ਕਰੋੜ ਰੁਪਏ ਦਾ ਲੱਕੀ ਡਰਾਅ

Friday, Jul 16, 2021 - 09:36 AM (IST)

ਭਾਰਤੀ ਮਲਾਹ ਦਾ UAE ’ਚ ਲੱਗਾ ਵੱਡਾ ਜੈਕਪਾਟ, ਜਿੱਤਿਆ 7.45 ਕਰੋੜ ਰੁਪਏ ਦਾ ਲੱਕੀ ਡਰਾਅ

ਦੁਬਈ (ਏਜੰਸੀ) - ਸੰਯੁਕਤ ਅਰਬ ਅਮੀਰਾਤ ਦੇ ਇਕ ਲੱਕੀ ਡ੍ਰਾ ਵਿਚ ਭਾਰਤੀ ਮਲਾਹ ਨੇ 7.45 ਕਰੋੜ ਰੁਪਏ ਦੀ ਰਾਸ਼ੀ ਜਿੱਤ ਲਈ। ਮੀਡੀਆ ਵਿਚ ਵੀਰਵਾਰ ਨੂੰ ਆਈ ਖ਼ਬਰ ਤੋਂ ਇਹ ਜਾਣਕਾਰੀ ਮਿਲੀ। ਗਲਫ ਨਿਊਜ਼ ਦੀ ਖ਼ਬਰ ਮੁਤਾਬਕ ਮਹਾਰਾਸ਼ਟਰ ਦੇ ਠਾਣੇ ਦੇ ਨਿਵਾਸੀ ਗਣੇਸ਼ ਸ਼ਿੰਦੇ (36) ਨੇ ਇਥੇ ਪਹੁੰਚਣ ਤੋਂ ਪਹਿਲਾਂ 16 ਜੂਨ ਨੂੰ ਅਧਿਕਾਰਕ ਦੁਬਈ ਡਿਊਟੀ ਫਰੀ ਮਿਲੇਨੀਅਮ, ਮਿਲੇਨੀਅਰ ਅਤੇ ਫਾਈਨੈਸਟ ਸਰਪ੍ਰਾਈਜ਼ ਡਰਾਅ ਵੈੱਬਸਾਈਟ ਤੋਂ ਜੈਕਪਾਟ ਟਿਕਟ ਖ਼ਰੀਦੀ ਸੀ। ਸ਼ਿੰਦੇ ਬ੍ਰਾਜ਼ੀਲ ਦੀ ਇਕ ਕੰਪਨੀ ਲਈ ਮਲਾਹ ਦਾ ਕੰਮ ਕਰਦੇ ਹਨ ਅਤੇ ਉਹ ਦੁਬਈ ਅਤੇ ਰਿਓ ਡੀ ਜੇਨੇਰੀਓ ਵਿਚਾਲੇ ਆਉਂਦੇ-ਜਾਂਦੇ ਰਹਿੰਦੇ ਹਨ ਅਤੇ ਦੁਬਈ ਵਿਚ ਇਸਦੇ ਲਈ ਟ੍ਰਾਂਜਿਟ ਠਹਿਰਾਅ ਹੈ। ਇਥੇ ਆਉਣ ’ਤੇ ਉਨ੍ਹਾਂ ਨੂੰ ਪਤਾ ਲੱਗਾ ਕਿ ਉਹ ਇਹ ਜੈਕਪਾਟ ਜਿੱਤ ਗਏ ਹਨ।

ਇਹ ਵੀ ਪੜ੍ਹੋ: WHO ਨੇ ਦਿੱਤੀ ਚਿਤਾਵਨੀ, ਦੁਨੀਆ ’ਚ ਦਸਤਕ ਦੇ ਚੁੱਕੀ ਹੈ ਕੋਰੋਨਾ ਦੀ ਤੀਜੀ ਲਹਿਰ

ਉਨ੍ਹਾਂ ਨੇ ਗਲਫ ਨਿਉਜ਼ ਨੂੰ ਦੱਸਿਆ, “ਇਹ ਅਵਿਸ਼ਵਾਸ਼ਯੋਗ ਹੈ।” ਮੈਨੂੰ ਅਜੇ ਵੀ ਇਸ 'ਤੇ ਵਿਸ਼ਵਾਸ ਨਹੀਂ ਹੋ ਰਿਹਾ। ਇਹ ਇਕ ਵੱਡਾ ਮੌਕਾ ਹੈ ਅਤੇ ਮੈਂ ਬਹੁਤ ਖੁਸ਼ ਹਾਂ ਅਤੇ ਦੁਬਈ ਡਿਉਟੀ ਫ੍ਰੀ ਦਾ ਧੰਨਵਾਦ ਕਰਦਾ ਹਾਂ। ਮੈਂ ਜਲਦੀ ਉਥੇ ਜਾਵਾਂਗਾ।” ਸ਼ਿੰਦੇ ਨੇ ਕਿਹਾ ਕਿ ਉਹ ਪਿਛਲੇ 2 ਸਾਲਾਂ ਤੋਂ ਲਾਟਰੀ ਖ਼ਰੀਦ ਰਹੇ ਸਨ। ਉਨ੍ਹਾਂ ਕਿਹਾ ਕਿ ਉਹ ਇਨ੍ਹਾਂ ਪੈਸਿਆਂ ਨਾਲ ਇਕ ਕਾਰ, ਅਪਾਰਟਮੈਂਟ ਖ਼ਰੀਦਣਾ ਚਾਹੁੰਦੇ ਹਨ ਅਤੇ ਬੱਚਿਆਂ ਦੀ ਸਿੱਖਿਆ ਲਈ ਪੈਸੇ ਬਚਾਅ ਕੇ ਰੱਖਣਾ ਚਾਹੁੰਦੇ ਹਨ। ਮਿਲੇਨੀਅਮ, ਮਿਲੇਨੀਅਰ ਲੱਕੀ ਡਰਾਅ ਦੀ ਸ਼ੁਰੂਆਤ 1999 ਵਿਚ ਕੀਤੀ ਗਈ ਸੀ ਅਤੇ ਉਹ ਇਸ ਦੇ 181ਵੇਂ ਭਾਰਤੀ ਜੇਤੂ ਹਨ। ਖ਼ਬਰਾਂ ਅਨੁਸਾਰ, ਭਾਰਤੀ ਨਾਗਰਿਕ ਦੁਬਈ ਡਿਉਟੀ ਫ੍ਰੀ ਮਿਲੇਨੀਅਮ, ਮਿਲੇਨੀਅਰ ਲੱਕੀ ਡਰਾਅ ਦੀਆਂ ਵੱਧ ਟਿਕਟਾਂ ਖਰੀਦਦੇ ਹਨ।

ਇਹ ਵੀ ਪੜ੍ਹੋ: ਜਰਮਨੀ ’ਚ ਹੜ੍ਹ ਨਾਲ 40 ਲੋਕਾਂ ਦੀ ਮੌਤ, ਕਈ ਲਾਪਤਾ, ਤਸਵੀਰਾਂ ’ਚ ਵੇਖੋ ਤਬਾਹੀ ਦਾ ਮੰਜ਼ਰ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


author

cherry

Content Editor

Related News