ਛੋਟੀ ਜਿਹੀ ਗੱਲ ''ਤੇ ਭਾਰਤੀ ਵਿਅਕਤੀ ਨੇ ਦਿੱਤੀ ਗੋਲੀ ਮਾਰਨ ਦੀ ਧਮਕੀ, ਕੀਤਾ ਗਿਆ ਗ੍ਰਿਫਤਾਰ

Thursday, Jun 15, 2017 - 12:34 PM (IST)

ਵਾਸ਼ਿੰਗਟਨ— ਅਮਰੀਕਾ 'ਚ ਭਾਰਤੀ ਮੂਲ ਦੇ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਉਹ ਇਕ ਭਾਰਤੀ ਹੋਟਲ 'ਚ ਖਾਣਾ ਖਾਣ ਗਿਆ ਸੀ, ਜਿੱਥੇ ਭੋਜਨ 'ਚ ਪਿਆਜ਼ ਪੈ ਜਾਣ ਕਾਰਨ ਉਹ ਨਰਾਜ਼ ਹੋ ਗਿਆ ਅਤੇ ਹਿੰਸਾ 'ਤੇ ਉੱਤਰ ਆਇਆ।
ਉਸ ਨੇ ਹੋਟਲ ਦੇ ਕਰਮਚਾਰੀਆਂ ਨੂੰ ਗੋਲੀ ਮਾਰਨ ਦੀ ਧਮਕੀ ਦਿੱਤੀ। ਪੁਲਸ ਨੇ ਆਕਲੈਂਡ ਦੇ ਆਲ ਇੰਡੀਆ ਹੋਟਲ 'ਚ ਝਗੜੇ ਮਗਰੋਂ ਯੁਬਾ ਦੇ 43 ਸਾਲਾ ਰਾਜ ਸ਼ਰਮਾ ਨੂੰ ਗ੍ਰਿਫਤਾਰ ਕੀਤਾ ਹੈ। ਇਹ ਝਗੜਾ ਉਸ ਦੇ ਆਰਡਰ 'ਚ ਪਿਆਜ਼ ਪੈ ਜਾਣ ਮਗਰੋਂ ਹੋਇਆ।
ਸ਼ਿਕਾਇਤ ਮੁਤਾਬਕ, ਸ਼ਰਮਾ ਨੇ ਹੋਟਲ ਦੇ ਮਾਲਕ ਨੂੰ ਕਿਹਾ ਕਿ ਉਹ ਉਸ ਨੂੰ ਗੋਲੀ  ਮਾਰਨ ਜਾ ਰਿਹਾ ਹੈ। ਇਸ ਦੇ ਬਾਅਦ ਉਸ ਨੇ ਆਪਣੀ ਪੈਂਟ ਉਤਾਰ ਦਿੱਤੀ ਅਤੇ ਹੋਟਲ ਮਾਲਕ ਅਤੇ ਸਟਾਫ ਨੂੰ ਬਹੁਤ ਬੁਰਾ-ਭਲਾ ਕਿਹਾ। ਇਸ ਦੇ ਬਾਅਦ ਪੁਲਸ ਨੂੰ ਬੁਲਾਇਆ ਗਿਆ।
ਉਹ ਨਸ਼ੇ 'ਚ ਐਨਾ ਚੂਰ ਸੀ ਕਿ ਪੁਲਸ ਅਧਿਕਾਰੀਆਂ ਨੂੰ ਉਸ ਨੂੰ ਪੈਟਰੋਲ ਕਾਰਨ 'ਚ ਬਿਠਾਉਣ ਲਈ ਬਹੁਤ ਮਿਹਨਤ ਕਰਨੀ ਪਈ। ਪੁਲਸ ਮੁਤਾਬਕ, ਸ਼ਰਮਾ ਨੇ ਦੱਸਿਆ ਕਿ ਉਸ ਨੇ ਬਹਿਸ ਇਸ ਲਈ ਕੀਤੀ ਕਿਉਂਕਿ ਸਟਾਫ ਨੇ ਉਸ ਦੇ ਖਾਣੇ 'ਚ ਪਿਆਜ਼ ਪਾ ਦਿੱਤਾ ਸੀ।


Related News