ਭਾਰਤੀ ਵਿਅਕਤੀ ਨੇ ਯੂਏਈ ''ਚ ਕੀਤੀ ਖੁਦਕੁਸ਼ੀ

12/31/2018 3:00:06 PM

ਆਬੂ ਧਾਬੀ— ਯੂਏਈ 'ਚ ਇਕ ਭਾਰਤੀ ਵਿਅਕਤੀ ਵਲੋਂ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। 35 ਸਾਲਾ ਭਾਰਤੀ ਦੀ ਲਾਸ਼ ਯੂਏਈ ਦੇ ਰਾਸ ਅਲ-ਖੈਮਾਹ ਸ਼ਹਿਰ 'ਚ ਇਕ ਕਮਰੇ 'ਚ ਫਾਹੇ 'ਤੇ ਲਟਕੀ ਮਿਲੀ। ਮੌਕੇ 'ਤੇ ਪਹੁੰਚੇ ਅਧਿਕਾਰੀਆਂ ਨੇ ਮ੍ਰਿਤਕ ਦੇ ਫੋਨ 'ਚੋਂ ਇਕ ਸੁਸਾਇਡ ਨੋਟ ਬਰਾਮਦ ਕੀਤਾ ਹੈ, ਜਿਸ 'ਚ ਉਸ ਨੇ ਖੁਦਕੁਸ਼ੀ ਦਾ ਕਾਰਨ ਆਪਣੀਆਂ ਸਿਹਤ ਸਬੰਧੀ ਸਮੱਸਿਆਵਾਂ ਦੱਸੀਆਂ ਹਨ।

ਮ੍ਰਿਤਕ ਰਿਨੋਜ ਰਵੀਨਦਰਨ ਕੇਰਲ ਦਾ ਰਹਿਣ ਵਾਲਾ ਹੈ ਤੇ ਉਹ ਯੂਏਈ 'ਚ ਅਲ ਘੇਲ ਇੰਡਸਟ੍ਰੀ 'ਚ ਇਕ ਅਕਾਉਂਟੈਂਟ ਵਜੋਂ ਕੰਮ ਕਰ ਰਿਹਾ ਸੀ। ਸ਼ਨੀਵਾਰ ਨੂੰ ਉਸ ਦੇ ਰੂਮਮੇਟ ਨੇ ਸਭ ਤੋਂ ਪਹਿਲਾਂ ਉਸ ਦੀ ਲਾਸ਼ ਕਮਰੇ 'ਚ ਫਾਹੇ 'ਤੇ ਲਟਕਦੀ ਦੇਖੀ। ਯੂਏਈ ਦੀ ਪੱਤਰਕਾਰ ਏਜੰਸੀ ਖਲੀਜ਼ ਟਾਈਮਸ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ। ਦੁਬਈ 'ਚ ਭਾਰਤ ਦੇ ਕੌਂਸਲੇਟ ਜਨਰਲ ਪ੍ਰਸਾਦ ਸ਼੍ਰੀਧਰਨ ਨੇ ਕਿਹਾ ਕਿ ਰਵੀਨਦਰਨ ਦੇ ਫੋਨ 'ਚੋਂ ਇਕ ਨੋਟ ਮਿਲਿਆ ਹੈ, ਜਿਸ 'ਚ ਕਿਹਾ ਗਿਆ ਹੈ ਕਿ ਉਹ ਆਪਣੀਆਂ ਸਿਹਤ ਸਬੰਧੀ ਸਮੱਸਿਆਵਾਂ ਕਾਰਨ ਆਪਣੇ ਜਾਨ ਲੈ ਰਿਹਾ ਹੈ। ਉਨ੍ਹਾਂ ਇਸ ਦੇ ਨਾਲ ਹੀ ਕਿਹਾ ਕਿ ਮ੍ਰਿਤਕ ਨੇ ਆਪਣੇ ਨੋਟ 'ਚ ਕਿਹਾ ਕਿ ਉਹ ਆਪਣੀ ਮੌਤ ਲਈ ਖੁਦ ਜ਼ਿੰਮੇਦਾਰ ਹੈ ਨਾ ਕਿ ਕੋਈ ਹੋਰ।


Baljit Singh

Content Editor

Related News