ਅਮਰੀਕਾ ''ਚ ਭਾਰਤੀ ਵਿਅਕਤੀ ਨੂੰ 188 ਮਹੀਨੇ ਦੀ ਸਜ਼ਾ, ਹੋਵੇਗਾ ਡਿਪੋਰਟ

Wednesday, Dec 04, 2024 - 10:22 AM (IST)

ਅਮਰੀਕਾ ''ਚ ਭਾਰਤੀ ਵਿਅਕਤੀ ਨੂੰ 188 ਮਹੀਨੇ ਦੀ ਸਜ਼ਾ, ਹੋਵੇਗਾ ਡਿਪੋਰਟ

ਨਿਊਯਾਰਕ (ਰਾਜ ਗੋਗਨਾ)- ਅਮਰੀਕਾ 'ਚ ਸ਼ਹਿਰ ਦੇ ਨਾਗਰਿਕਾਂ ਨਾਲ ਧੋਖਾਧੜੀ ਕਰਨ ਦੇ ਵੱਡੇ ਘਪਲੇ 'ਚ ਇਕ ਗੁਜਰਾਤੀ ਵਿਅਕਤੀ ਨੂੰ ਅਦਾਲਤ ਨੇ 16 ਸਾਲ ਦੀ ਸਜ਼ਾ ਸੁਣਾਈ। ਗੁਜਰਾਤੀ ਵਿਅਕਤੀ 'ਤੇ ਪੀੜਤਾਂ ਦੇ ਘਰਾਂ 'ਚ ਜਾ ਕੇ ਨਕਦੀ ਇਕੱਠੀ ਕਰਨ ਦੇ ਦੋਸ਼ ਲੱਗਿਆ ਹੈ। ਟੈਕਸਾਸ ਦੇ ਦੱਖਣੀ ਜ਼ਿਲ੍ਹੇ ਦੇ ਅਟਾਰਨੀ ਦਫਤਰ ਅਨੁਸਾਰ 39 ਸਾਲਾ ਸੋਹਿਲ ਵੋਹਰਾ 'ਤੇ ਮੇਲ ਫਰਾਡ ਅਤੇ ਵਾਇਰ ਫਰਾਡ ਦਾ ਦੋਸ਼ ਲਗਾਇਆ ਗਿਆ ਸੀ। ਸੋਹਿਲ ਵੋਹਰਾ ਜੋ ਗ੍ਰੇਟਰ ਸ਼ਿਕਾਗੋ ਵਿੱਚ ਰਹਿੰਦਾ ਹੈ ਅਤੇ ਉਸ ਕੋਲ ਅਮਰੀਕਾ ਦੀ ਸਥਾਈ ਰਿਹਾਇਸ਼ ਭਾਵ ਗ੍ਰੀਨ ਕਾਰਡ ਹੈ, ਨੂੰ 188 ਮਹੀਨੇ ਜੇਲ੍ਹ ਕੱਟਣੀ ਪਵੇਗੀ ਅਤੇ ਪੀੜਤਾਂ ਤੋਂ ਵਸੂਲੇ ਗਏ 3.5 ਮਿਲੀਅਨ ਡਾਲਰ ਵੀ ਵਾਪਸ ਕਰਨੇ ਪੈਣਗੇ। 

ਪੜ੍ਹੋ ਇਹ ਅਹਿਮ ਖ਼ਬਰ-ਵੱਖਵਾਦੀਆਂ ਦੇ ਸੋਸ਼ਲ ਮੀਡੀਆ ਵਰਤਣ 'ਤੇ ਲੱਗੇਗੀ ਪਾਬੰਦੀ

ਅਦਾਲਤੀ ਸੁਣਵਾਈ ਦੌਰਾਨ ਇਹ ਗੱਲ ਵੀ ਸਾਹਮਣੇ ਆਈ ਕਿ ਸੋਹਿਲ ਵੋਹਰਾ ਦੀ ਧੋਖਾਧੜੀ ਦਾ ਸ਼ਿਕਾਰ ਹੋਏ 80 ਫੀਸਦੀ ਸੀਨੀਅਰ ਸਿਟੀਜ਼ਨ ਸਨ, ਜਿਨ੍ਹਾਂ ਵਿੱਚੋਂ 33 ਜਾਂ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਅਦਾਲਤ ਵਿੱਚ ਗਵਾਹੀ ਦਿੱਤੀ ਸੀ।ਜਿਸ ਰੈਕੇਟ ਵਿੱਚ ਸੋਹਿਲ ਵੋਹਰਾ ਸ਼ਾਮਲ ਸੀ, ਉਹ ਭਾਰਤ ਵਿੱਚ ਚੱਲ ਰਹੇ ਕਾਲ ਸੈਂਟਰਾਂ ਰਾਹੀਂ ਅਮਰੀਕਾ ਦੇ ਸੀਨੀਅਰ ਨਾਗਰਿਕਾਂ ਨੂੰ ਨਿਸ਼ਾਨਾ ਬਣਾ ਕੇ ਉਨ੍ਹਾਂ ਤੋਂ ਪੈਸੇ ਇਕੱਠੇ ਕਰਦਾ ਸੀ। ਆਖ਼ਰਕਾਰ ਇਹ ਘੁਟਾਲਾ ਸੋਹਿਲ ਵੋਹਰਾ ਤੱਕ ਪਹੁੰਚ ਗਿਆ ਜਦੋਂ ਸੋਹਿਲ ਵੋਹਰਾ ਜਿਨ੍ਹਾਂ ਲੋਕਾਂ ਨੂੰ ਪੈਸੇ ਇਕੱਠੇ ਕਰਨ ਲਈ ਭੇਜ ਰਿਹਾ ਸੀ, ਉਨ੍ਹਾਂ ਵਿੱਚੋਂ ਕੁਝ ਫੜੇ ਗਏ ਅਤੇ ਉਸ ਨੂੰ ਵੀ 2023 ਵਿੱਚ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਅਦਾਲਤ ਵਿੱਚ ਪੇਸ਼ ਕੀਤੇ ਗਏ ਦਸਤਾਵੇਜ਼ਾਂ ਅਨੁਸਾਰ 2017 ਤੋਂ 2022 ਦਰਮਿਆਨ ਸੋਹਿਲ ਵੋਹਰਾ ਨੇ ਅਮਰੀਕਾ ਵਿੱਚ ਆਪਣੇ ਬੰਦਿਆਂ ਰਾਹੀਂ ਲੱਖਾਂ ਡਾਲਰ ਇਕੱਠੇ ਕੀਤੇ। ਆਪਣੀ ਗ੍ਰਿਫ਼ਤਾਰੀ ਤੋਂ ਬਾਅਦ ਸੋਹਿਲ ਵੋਹਰਾ ਨੇ 23 ਅਕਤੂਬਰ 2023 ਨੂੰ ਅਦਾਲਤ ਵਿਚ ਆਪਣਾ ਜੁਰਮ ਕਬੂਲ ਕਰ ਲਿਆ ਸੀ। ਹਾਲ ਹੀ ਵਿੱਚ ਉਸ ਨੂੰ ਸਜ਼ਾ ਸੁਣਾਈ ਗਈ। ਸਜ਼ਾ ਪੂਰੀ ਹੋਣ 'ਤੇ ਸੋਹਿਲ ਵੋਹਰਾ ਨੂੰ ਡਿਪੋਰਟ ਕੀਤਾ ਜਾਵੇਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


 


author

Vandana

Content Editor

Related News