ਸਿੰਗਾਪੁਰ ''ਚ ਪ੍ਰੇਮਿਕਾ ਨਾਲ ਝਗੜਾ ਕਰਨ ਦੇ ਦੋਸ਼ ''ਚ ਭਾਰਤੀ ਮੂਲ ਦੇ ਵਿਅਕਤੀ ਨੂੰ ਇੱਕ ਮਹੀਨੇ ਦੀ ਜੇਲ੍ਹ
Saturday, May 27, 2023 - 04:36 PM (IST)
ਸਿੰਗਾਪੁਰ (ਭਾਸ਼ਾ)- ਸਿੰਗਾਪੁਰ ਵਿੱਚ ਭਾਰਤੀ ਮੂਲ ਦੇ ਇੱਕ ਵਿਅਕਤੀ ਨੂੰ ਝਗੜੇ ਤੋਂ ਬਾਅਦ ਆਪਣੀ ਪ੍ਰੇਮਿਕਾ 'ਤੇ ਪਿੰਜਰਾ ਸੁੱਟਣ ਦੇ ਦੋਸ਼ ਵਿੱਚ ਸ਼ੁੱਕਰਵਾਰ ਨੂੰ 1 ਮਹੀਨੇ ਦੀ ਜੇਲ੍ਹ ਦੀ ਸਜ਼ਾ ਸੁਣਾਈ ਗਈ। ਆਪਣੇ ਪਾਲਤੂ ਕੁੱਤੇ ਦੀ ਦੇਖਭਾਲ ਨੂੰ ਲੈ ਕੇ ਦੋਹਾਂ ਵਿਚਕਾਰ ਲੜਾਈ ਹੋ ਗਈ ਸੀ। ਸਿੰਗਾਪੁਰ ਦੇ ਭਾਰਤੀ ਮੂਲ ਦੇ ਵਿਅਕਤੀ ਨੂੰ ਦੂਜਿਆਂ ਦੀ ਨਿੱਜੀ ਸੁਰੱਖਿਆ ਦੀ ਪਰਵਾਹ ਕੀਤੇ ਬਿਨਾਂ ਉਤਾਵਲੇਪਣ ਨਾਲ ਕੰਮ ਕਰਨ ਅਤੇ ਅਪਰਾਧਿਕ ਧਮਕੀ ਦੇ ਇੱਕ ਮਾਮਲੇ ਵਿੱਚ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਸਜ਼ਾ ਸੁਣਾਈ ਗਈ।
ਸਿੰਗਾਪੁਰ ਦੇ ਅਖ਼ਬਾਰ 'ਟੂਡੇ' ਦੀ ਰਿਪੋਰਟ ਮੁਤਾਬਕ ਸਜ਼ਾ ਸੁਣਾਉਣ ਸਮੇਂ ਮੁਲਜ਼ਮ ਖ਼ਿਲਾਫ਼ ਇਸੇ ਤਰ੍ਹਾਂ ਦੇ ਤਿੰਨ ਹੋਰ ਦੋਸ਼ ਵੀ ਵਿਚਾਰੇ ਗਏ। ਜੋੜੇ ਦਾ ਝਗੜਾ ਉਸ ਸਮੇਂ ਹਿੰਸਕ ਹੋ ਗਿਆ, ਜਦੋਂ ਵਿਸ਼ਵੇਸ਼ਵਰਨ ਜਗਦੀਸਨ ਨੇ ਆਪਣਾ ਆਪਾ ਗੁਆ ਲਿਆ ਅਤੇ ਇੱਕ ਕਿਲੋਗ੍ਰਾਮ ਵਜ਼ਨ ਵਾਲਾ ਪਿੰਜਰਾ ਆਪਣੀ ਪ੍ਰੇਮਿਕਾ 'ਤੇ ਸੁੱਟ ਦਿੱਤਾ। ਇਸ ਤੋਂ ਬਾਅਦ ਪ੍ਰੇਮਿਕਾ ਨੇ ਘਟਨਾ ਦੀ ਸੂਚਨਾ ਪੁਲਸ ਨੂੰ ਦਿੱਤੀ।