ਭਾਰਤੀ ਵਿਅਕਤੀ ਨੇ ਸਿੰਗਾਪੁਰ ''ਚ ਚਾੜ੍ਹਿਆ ਚੰਨ, ਲੱਗੇ ਗੰਭੀਰ ਦੋਸ਼

07/22/2017 10:15:07 AM

ਸਿੰਗਾਪੁਰ— ਭਾਰਤ ਤੋਂ ਬਹੁਤ ਸਾਰੇ ਲੋਕ ਵਿਦੇਸ਼ਾਂ 'ਚ ਗਏ ਹਨ, ਕਈ ਵਾਰ ਉਹ ਅਜਿਹੇ ਕੰਮ ਕਰ ਦਿੰਦੇ ਹਨ ਕਿ ਭਾਰਤੀਆਂ ਦਾ ਸਿਰ ਨੀਂਵਾਂ ਕਰਵਾ ਦਿੰਦੇ ਹਨ। ਸਿੰਗਾਪੁਰ ਦੀ ਹਵਾਈ ਫੌਜ ਦੇ ਭਾਰਤੀ ਮੂਲ ਦੇ ਸਾਬਕਾ ਇੰਜਨੀਅਰ ਉੱਤੇ ਭ੍ਰਿਸ਼ਟਾਚਾਰ ਦੇ 251 ਦੋਸ਼ ਲੱਗੇ ਹਨ। ਰਾਜਕੁਮਾਰ ਪਦਮੰਥਨ ਨਾਂ ਦੇ ਵਿਅਕਤੀ 'ਤੇ ਹੁਣ 251ਵਾਂ ਦੋਸ਼ ਧੋਖਾਧੜੀ ਦਾ ਲੱਗਾ ਹੈ। 
ਜਾਂਚ ਮਗਰੋਂ 'ਕੁਰਪਟ ਪ੍ਰੈਕਟਿਸਜ਼ ਇਨਵੈਸਟੀਗੇਸ਼ਨ ਬਿਊਰੋ' (ਸੀਪੀਆਈਬੀ) ਨੇ ਕਿਹਾ ਕਿ ਰਾਜਕੁਮਾਰ ਉੱਤੇ 251 ਦੋਸ਼ ਲਾਏ ਗਏ ਹਨ, ਜਿਨ੍ਹਾਂ ਵਿੱਚ 'ਗੁੱਡਵਿਲ ਐਵੀਏਸ਼ਨ ਸਿਸਟਮਜ਼' ਦੀ ਮਾਲਕੀ ਦਾ ਤੱਥ ਲੁਕਾ ਕੇ ਸਰਕਾਰ ਨਾਲ ਧੋਖਾਧੜੀ ਕਰਨਾ ਵੀ ਸ਼ਾਮਲ ਹੈ। ਉਸ ਨੇ ਹਵਾਈ ਜਹਾਜ਼ਾਂ ਦੀ ਮੁਰੰਮਤ ਲਈ ਸਿੰਗਾਪੁਰ ਦੀ ਹਵਾਈ ਫੌਜ ਨੂੰ ਇਸ ਕੰਪਨੀ ਦੇ ਨਾਂ ਦੀ ਸਿਫ਼ਾਰਸ਼ ਕੀਤੀ ਸੀ। ਇਸ ਕਾਰਨ ਹਵਾਈ ਫੌਜ ਨੇ ਕੰਪਨੀ ਨੂੰ ਕੰਮ ਦਿੱਤਾ ਅਤੇ 869,000 ਸਿੰਗਾਪੁਰੀ ਡਾਲਰਾਂ ਦਾ ਭੁਗਤਾਨ ਕੀਤਾ। ਰਾਜਕੁਮਾਰ ਨੇ ਆਪਣੀ ਹਿੱਸੇਦਾਰੀ ਵਾਲੀ 'ਈਗਲ ਫਲਾਈਟ ਐਵੀਏਸ਼ਨ ਸਰਵਿਸਜ਼' ਦੇ ਨਾਂ ਦੀ ਵੀ ਇਕ ਕੰਮ ਲਈ ਸਿਫ਼ਾਰਸ਼ ਕੀਤੀ। ਇਸ ਕੰਪਨੀ ਨੂੰ ਹਵਾਈ ਫੌਜ ਨੇ ਇਕ ਠੇਕਾ ਦਿੱਤਾ ਅਤੇ 633,000 ਡਾਲਰਾਂ ਦਾ ਭੁਗਤਾਨ ਕੀਤਾ।


Related News