ਭਾਰਤੀ-ਗੁਜਰਾਤੀ ਕੁੜੀ ਨਸ਼ੇ 'ਚ ਡਰਾਈਵਿੰਗ ਕਰਨ ਤੇ ਹੱਤਿਆ ਦੇ ਦੋਸ਼ ਹੇਠ ਗ੍ਰਿਫ਼ਤਾਰ

Thursday, Sep 05, 2024 - 12:48 PM (IST)

ਫਿਲਾਡੇਲਫੀਆ (ਰਾਜ ਗੋਗਨਾ)- ਇਕ ਭਾਰਤੀ ਗੁਜਰਾਤੀ ਲੜਕੀ ਡਿੰਪਲ ਪਟੇਲ ਨੂੰ ਬੀਤੇ ਦਿਨ ਪੁਲਸ ਨੇ ਹਿਰਾਸਤ ਵਿਚ ਲੈ ਲਿਆ। ਅਮਰੀਕਾ ਦੇ ਪੇਨਸਿਲਵੈਨੀਆ ਰਾਜ ਦੇ ਸ਼ਹਿਰ ਫਿਲਾਡੇਲਫੀਆ ਵਿੱਚ ਨਸ਼ੇ ਵਿੱਚ ਕਾਰ ਦੀ ਡਰਾਈਵਿੰਗ ਕਰਨ ਅਤੇ 2 ਲੋਕਾਂ ਦੀ ਮੌਤ ਹੋ ਜਾਣ ਦੇ ਮਾਮਲੇ ਵਿੱਚ ਡਿੰਪਲ ਪਟੇਲ ਨੂੰ ਲੰਬਾ ਫਸਣਾ ਪੈ ਸਕਦਾ ਹੈ। ਡਿੰਪਲ ਪਟੇਲ (23) ਵੱਲੋਂ ਬੀਤੀ 3 ਮਾਰਚ ਨੂੰ ਸਵੇਰੇ 3:30 ਵਜੇ ਦੇ ਆਸ-ਪਾਸ ਫਿਲਾਡੇਲਫੀਆ ਦੇ ਅੰਤਰਰਾਜੀ ਰੂਟ 95 'ਤੇ ਇਹ ਹਾਦਸਾ ਵਾਪਰਿਆ ਸੀ। ਉਸ 'ਤੇ 28 ਅਗਸਤ ਨੂੰ ਨਸ਼ੇ ਵਿੱਚ ਗੱਡੀ ਚਲਾਉਣ, ਸਬੂਤਾਂ ਨਾਲ ਛੇੜਛਾੜ ਕਰਨ, ਲਾਪਰਵਾਹੀ ਨਾਲ ਗੱਡੀ ਚਲਾਉਣ ਅਤੇ ਉਸ ਦੁਆਰਾ ਮੌਤ ਹੋਣ ਦੇ ਦੋਸ਼ ਲਗਾਏ ਗਏ ਸੀ।

ਦੋਸ਼ੀ ਡਿੰਪਲ ਪਟੇਲ ਨੂੰ ਪੁਲਸ ਨੇ ਹਿਰਾਸਤ ਵਿੱਚ ਲੈ ਲਿਆ ਹੈ। ਡਿੰਪਲ ਪਟੇਲ ਨੇ ਅੱਜ ਤੋਂ ਪੰਜ ਮਹੀਨੇ ਪੁਰਾਣੇ ਇੱਕ ਕੇਸ ਵਿੱਚ ਗੰਭੀਰ ਦੋਸ਼ ਲੱਗਣ ਤੋਂ ਬਾਅਦ 03 ਸਤੰਬਰ ਨੂੰ ਪੁਲਸ ਅੱਗੇ ਆਤਮ ਸਮਰਪਣ ਕੀਤਾ ਸੀ। ਇਹ ਵੀ ਜਾਣਕਾਰੀ ਮਿਲੀ ਹੈ ਕਿ ਡਿੰਪਲ ਪਟੇਲ ਪ੍ਰੀ-ਮੈਡੀਕਲ ਦੀ ਵਿਦਿਆਰਥਣ ਹੈ। ਮੀਡੀਆ ਰਿਪੋਰਟਾਂ ਵਿੱਚ ਦਾਅਵਾ ਕੀਤਾ ਗਿਆ ਹੈ ਕਿ।ਜਦੋਂ ਇਹ ਹਾਦਸਾ ਵਾਪਰਿਆ ਉਦੋਂ ਡਿੰਪਲ ਦੀ ਕਾਰ 70 ਮੀਲ ਪ੍ਰਤੀ ਘੰਟੇ ਤੋਂ ਵੱਧ ਦੀ ਰਫ਼ਤਾਰ ਨਾਲ  ਜਾ ਰਹੀ ਸੀ। ਡਿੰਪਲ ਪਟੇਲ ਉਸ ਸਮੇਂ ਫੋਰਡ ਮੈਸ਼ਟੈਗ ਮੈਕ-ਈ ਚਲਾ ਰਹੀ ਸੀ, ਜਿਸ ਵਿਚ ਬਲੂ ਕਰੂਜ਼ ਹੈਂਡਸ-ਫ੍ਰੀ ਡਰਾਈਵਿੰਗ ਵਿਸ਼ੇਸ਼ਤਾ ਸੀ। ਉਸ ਦੀ ਇਲੈਕਟ੍ਰਿਕ ਕਾਰ ਵਿੱਚ ਅਡੈਪਟਿਵ ਕਰੂਜ਼ ਕੰਟਰੋਲ ਸਿਸਟਮ ਐਕਟੀਵੇਟ ਕੀਤੇ ਗਏ ਸਨ। ਜਦੋਂ ਇਹ ਵਿਸ਼ੇਸ਼ਤਾ ਚਾਲੂ ਹੁੰਦੀ ਹੈ, ਤਾਂ ਕਾਰ ਇੱਕ ਤਰ੍ਹਾਂ ਦੇ ਸਵੈ-ਡਰਾਈਵ ਮੋਡ ਵਿੱਚ ਚਲੀ ਜਾਂਦੀ ਹੈ, ਪਰ ਡਰਾਈਵਰ ਨੂੰ ਬਹੁਤ  ਹੀ  ਸੁਚੇਤ ਰਹਿਣ ਦੀ ਲੋੜ ਹੁੰਦੀ ਹੈ।

PunjabKesari

ਪੜ੍ਹੋ ਇਹ ਅਹਿਮ ਖ਼ਬਰ-ਗਲੋਬਲ ਵਾਰਮਿੰਗ ਦਾ ਇੱਕ ਹੋਰ ਪ੍ਰਭਾਵ... ਸਮੁੰਦਰ ਹੇਠਾਂ ਜਮ੍ਹਾਂ ਹੋ ਰਹੀ 'ਚਾਂਦੀ'

ਡਿੰਪਲ ਪਟੇਲ ਜਦੋਂ ਕਾਰ ਰਾਹੀਂ ਰੋਡ ਪਾਰ ਕਰ ਰਹੀ ਸੀ ਤਾਂ ਉਸ ਦੀ ਕਾਰ ਇੱਕ ਹੋਰ ਕਾਰ ਜੋ ਖੱਬੇ ਪਾਸੇ ਤੋਂ ਆ ਰਹੀ ਸੀ ਉਸ ਵਿੱਚ ਜਾ ਵੱਜੀ। 3:30 ਵਜੇ ਡਿੰਪਲ ਪਟੇਲ 71-72 ਮੀਲ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਕਾਰ ਚਲਾ ਰਹੀ ਸੀ। ਉਸ ਸਮੇਂ ਦੋ ਡਰਾਈਵਰ ਸੜਕ 'ਤੇ ਖੜ੍ਹੇ ਸਨ। ਡਿੰਪਲ ਦੀ ਕਾਰ ਨੇ ਤਿੰਨ ਕਾਰਾਂ ਅਤੇ ਦੋ ਨੌਜਵਾਨਾਂ ਨੂੰ ਟੱਕਰ ਮਾਰ ਦਿੱਤੀ। ਡਿੰਪਲ ਪਟੇਲ ਦੀ ਕਾਰ ਨਾਲ ਹੋਈ ਭਿਆਨਕ ਟੱਕਰ ਕਾਰਨ ਦੋਵੇਂ ਨੌਜਵਾਨ ਗੰਭੀਰ ਰੂਪ 'ਚ ਜ਼ਖਮੀ ਹੋ ਗਏ ਅਤੇ ਬਾਅਦ 'ਚ ਉਨ੍ਹਾਂ ਦੀ ਮੌਤ ਹੋ ਗਈ | ਡਿੰਪਲ ਪਟੇਲ, ਜਿਸ ਨੇ ਪੁਲਸ ਕੋਲ ਆਤਮ ਸਮਰਪਣ ਕੀਤਾ ਹੈ, ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਜਿੱਥੇ ਅਦਾਲਤ ਵਿਚ ਇੱਕ ਜੱਜ ਫ਼ੈਸਲਾ ਕਰੇਗਾ ਕਿ ਉਸਨੂੰ ਬਾਂਡ 'ਤੇ ਰਿਹਾਅ ਕਰਨਾ ਹੈ ਜਾਂ ਨਹੀਂ। 

ਡਿੰਪਲ ਦੇ ਵਕੀਲ ਜ਼ੈਕ ਗੋਲਡਸਟੀਨ ਅਨੁਸਾਰ ਇਸ ਮਾਮਲੇ ਵਿੱਚ  ਦੋ ਵਿਅਕਤੀਆਂ ਦੀ ਮੌਤ ਹੋ ਗਈ।  ਪਰ ਉਸ ਨੇ ਅਜੇ ਤੱਕ ਹਾਦਸੇ ਦੀ ਅਪਰਾਧਿਕ ਸ਼ਿਕਾਇਤ ਜਾਂ ਰਿਪੋਰਟ ਨਹੀਂ ਦੇਖੀ ਹੈ, ਇਸ ਲਈ ਉਹ ਅੱਗੇ ਟਿੱਪਣੀ ਕਰਨ ਦੀ ਸਥਿਤੀ ਵਿੱਚ ਨਹੀਂ ਹੈ।ਹਾਲਾਂਕਿ ਇਹ ਸਾਬਤ ਕਰਨਾ ਮਹੱਤਵਪੂਰਨ ਹੈ ਕਿ ਪੈਨਸਿਲਵੇਨੀਆ ਦੇ ਡੀ.ਯੂ.ਆਈ ਜਾਂ ਡ੍ਰਾਈਵ ਅੰਡਰ ਦਿ ਇਨਫਲੂਐਂਸ ਕਾਨੂੰਨ ਦੇ ਤਹਿਤ ਡਰਾਈਵਰ ਨਸ਼ੇ ਵਿੱਚ ਸੀ। ਡਿੰਪਲ ਪਟੇਲ ਦੇ ਕੇਸ ਵਿੱਚ, ਜਦੋਂ ਹਾਦਸਾ ਵਾਪਰਿਆ ਤਾਂ ਉਸਦੀ ਕਾਰ ਸਵੈ-ਡ੍ਰਾਈਵਿੰਗ ਮੋਡ 'ਤੇ ਸੀ।ਅਜਿਹੇ 'ਚ ਜੇਕਰ ਡਰਾਈਵਰ ਨਸ਼ੇ ਦੀ ਹਾਲਤ 'ਚ ਹੋਵੇ ਤਾਂ ਵੀ ਇਹ ਨਹੀਂ ਕਿਹਾ ਜਾ ਸਕਦਾ ਕਿ ਉਸ ਦੀ ਵਜ੍ਹਾ ਨਾਲ ਹਾਦਸੇ 'ਚ ਕਿਸੇ ਦੀ ਮੌਤ ਹੋਈ ਹੈ। ਡਿੰਪਲ ਦੇ ਵਕੀਲ ਨੇ ਇਹ ਵੀ ਕਿਹਾ ਕਿ ਅੱਜ ਤੱਕ ਉਸ ਨੇ ਨਹੀਂ ਦੇਖਿਆ ਕਿ ਡਰਾਈਵਰ 'ਤੇ ਅਜਿਹੇ ਮਾਮਲੇ 'ਚ ਹੱਤਿਆ ਦਾ ਦੋਸ਼ ਲਗਾਇਆ ਗਿਆ ਹੋਵੇ। ਪੈਨਸਿਲਵੇਨੀਆ ਦੇ ਕਾਨੂੰਨ ਅਨੁਸਾਰ ਸ਼ਰਾਬ ਪੀ ਕੇ ਗੱਡੀ ਚਲਾਉਣ ਵਾਲੇ ਹਾਦਸੇ ਵਿੱਚ ਮਾਰੇ ਗਏ ਕਿਸੇ ਵੀ ਵਿਅਕਤੀ ਨੂੰ ਹਰ ਮੌਤ ਲਈ ਤਿੰਨ ਸਾਲ ਦੀ ਕੈਦ ਅਤੇ ਭਾਰੀ ਜੁਰਮਾਨੇ ਦੀ ਸਜ਼ਾ ਹੋ ਸਕਦੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News