ਭਾਰਤੀ ਅੰਬੈਸੀ ਮੈਡਰਿਡ ਦੇ ਸੀਨੀਅਰ ਕੌਂਸਲਰ ਅਤੇ ਵੀਜ਼ਾ ਸੈਕਟਰੀ ਨੇ ਗੋਬਿੰਦਰ ਸਿੰਘ ਨਾਲ ਕੀਤੀ ਵਿਸ਼ੇਸ਼ ਬੈਠਕ

Wednesday, Feb 24, 2021 - 11:14 AM (IST)

ਭਾਰਤੀ ਅੰਬੈਸੀ ਮੈਡਰਿਡ ਦੇ ਸੀਨੀਅਰ ਕੌਂਸਲਰ ਅਤੇ ਵੀਜ਼ਾ ਸੈਕਟਰੀ ਨੇ ਗੋਬਿੰਦਰ ਸਿੰਘ ਨਾਲ ਕੀਤੀ ਵਿਸ਼ੇਸ਼ ਬੈਠਕ

ਬਾਰਸੀਲੋਨਾ (ਰਾਜੇਸ਼): ਭਾਰਤੀ ਅੰਬੈਸੀ ਮੈਡ੍ਰਿਡ ਦੇ ਸੀਨੀਅਰ ਕੌਂਸਲਰ ਸ਼੍ਰੀ ਮਦਨ ਸਿੰਘ ਭੰਡਾਰੀ ਤੇ ਵੀਜ਼ਾ ਅਫੇਅਰ ਸੈਕਟਰੀ ਮੈਡਮ ਐਨਾ ਜੋਸਫ ਦਾ ਸੋਮਵਾਰ ਗੁਰਦੁਆਰਾ ਸਿੰਘ ਗੁਰੂਦਰਸ਼ਨ ਸਾਹਿਬ ਸੈਂਟਰ ਬਾਰਸੀਲੋਨਾ ਪੁੱਜਣ 'ਤੇ ਐਨ.ਆਰ.ਆਈ. ਦੇ ਕੋਆਰਡੀਨੇਟਰ ਪ੍ਰਧਾਨ ਗੋਬਿੰਦਰ ਸਿੰਘ ਪੂਰੇਵਾਲ ਅਤੇ ਗੁਰਦੁਆਰਾ ਕਮੇਟੀ ਦੇ ਆਗੂ ਡਾਕਟਰ ਗੁਰਮੀਤ ਸਿੰਘ, ਹਰਪ੍ਰੀਤ ਸਿੰਘ ਪੱਡਾ, ਪਰਮਜੀਤ ਸਿੰਘ ਕਾਲਰਾ, ਜਸਵਿੰਦਰ ਸਿੰਘ ਰਾਜੂ ਬਾਲੀਵੁੱਡ, ਬਲਵਿੰਦਰ ਸਿੰਘ,ਸੇਵਾ ਸਿੰਘ ਤੇ ਨਿਰਮਲ ਸਿੰਘ ਵੱਲੋਂ ਸਨਮਾਨ ਚਿੰਨ੍ਹ ਦੇ ਕੇ ਗੁਰਦੁਆਰਾ ਵਿਖੇ ਸਵਾਗਤ ਕੀਤਾ ਗਿਆ। 

PunjabKesari

ਮਦਨ ਸਿੰਘ ਭੰਡਾਰੀ ਤੇ ਮੈਡਮ ਐਨਾ ਜੋਸਫ ਗੁਰੂ ਸਾਹਿਬ ਦੀ ਹਜ਼ੂਰੀ ਵਿਚ ਨਤਮਸਤਕ ਹੋਈ। ਇਸ ਦੌਰਾਨ ਉਹਨਾਂ ਨੇ ਸਪੇਨ ਵਿਚ ਵੱਸਦੇ ਭਾਰਤੀਆਂ ਦੀ ਮਦਦ ਲਈ ਪ੍ਰਧਾਨ ਗੋਬਿੰਦਰ ਸਿੰਘ ਪੂਰੇਵਾਲ ਤੇ ਡਾਕਟਰ ਗੁਰਮੀਤ ਸਿੰਘ ਅਤੇ ਗੁਰਦੁਆੜਾ ਕਮੇਟੀ ਨਾਲ ਬੈਠਕ ਕੀਤੀ। ਸ਼ੁਰੂਆਤ ਮੌਕੇ ਬੈਠਕ ਨੂੰ ਸੰਬੋਦਨ ਕਰਦਿਆਂ ਪ੍ਰਧਾਨ ਗੋਬਿੰਦਰ ਸਿੰਘ ਪੂਰੇਵਾਲ ਨੇ ਵਿਚਾਰ ਸਾਂਝੇ ਕੀਤੇ। ਉਹਨਾਂ ਨੇ ਕਿਹਾ ਕਿ ਭਾਰਤੀਆਂ ਦੀ ਮਦਦ ਲਈ ਹਰ ਸੰਭਵ ਕੋਸ਼ਿਸ਼ਾਂ ਕੀਤੀ ਜਾਵੇ। ਗੋਬਿੰਦਰ ਸਿੰਘ ਪੂਰੇਵਾਲ ਨੇ ਕਿਹਾ ਕਿ ਅੰਬੈਸੀ ਮੈਡਰਿਡ ਨੂੰ ਗੁਜਾਰਿਸ਼ ਕਰਨੀ ਚਾਹੁੰਦੇ ਹਨ ਕਿ ਜਿਹੜੇ ਭਾਰਤੀ ਨੌਜਵਾਨ ਹਾਲੇ ਵੀ ਪਾਸਪੋਰਟ ਦੀਆਂ ਅਰਜ਼ੀਆਂ ਦੇਣ ਤੋਂ ਵਾਂਝੇ ਹਨ ਉਹ ਵੀ ਸਰਲ ਢੰਗ ਨਾਲ ਪਾਸਪੋਰਟ ਅਪਲਾਈ ਕਰ ਸਕਣ ਤਾਂ ਜੋ ਆਪਣੇ ਪਾਸਪੋਰਟ ਨਵਿਆਉਣ ਦੀ ਤਾਰੀਖ਼ ਵਧਾ ਕੇ ਆਪਣੀ ਰੈਜ਼ੀਡੈਂਸੀ ਲੈ ਕੇ ਆਪਣੇ ਵਿਛੜੇ ਹੋਏ ਪਰਿਵਾਰ ਨੂੰ ਮਿਲ ਸਕਣਗੇ। 

ਪੜ੍ਹੋ ਇਹ ਅਹਿਮ ਖਬਰ- ਕੈਨੇਡਾ ਦੀ ਸੰਸਦ 'ਚ ਆਨੰਦ ਕੁਮਾਰ ਦੀ ਹੋਈ ਤਾਰੀਫ਼, ਦੱਸਿਆ ਪ੍ਰੇਰਣਾਦਾਇਕ

ਇਸ ਦੌਰਾਨ ਕੌਂਸਲਰ ਮਦਰ ਭੰਡਾਰੀ ਤੇ ਮੈਡਮ ਐਨਾ ਜੋਸਫ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਉਹ ਭਾਰਤੀ ਅੰਬੈਸੀ ਮੈਡਰਿਡ ਨੂੰ ਨਵਾਂ ਪਾਸਪੋਰਟ ਜਾਰੀ ਕਰਨ ਲਈ ਅਰਜ਼ੀ ਸਿੱਧਾ ਬੀ.ਐੱਫ.ਐੱਸ. ਗਲੋਬਲ ਕੌਂਸਲਰ ਸਰਵਿਸ ਨਾਲ ਮੁਲਾਕਾਤ ਕਰ ਸਕਦੇ ਹਨ। ਉਹਨਾਂ ਕਿਹਾ ਕਿ ਭਾਰਤੀਆਂ ਦੀਆਂ ਨਵੇਂ ਪਾਸਪੋਰਟ ਜਾਂ ਨਵਿਆਉਣਯੋਗ ਬਣਾਉਣ ਸੰਬੰਧੀ ਲਈਆਂ ਜਾ ਰਹੀਆਂ ਅਰਜ਼ੀਆਂ ਉੱਪਰ ਬਹੁਤ ਤੇਜ਼ੀ ਨਾਲ ਕੰਮ ਚੱਲ ਰਿਹਾ ਹੈ। ਅੱਗੇ ਬੈਠਕ ਨੂੰ ਸੰਬੋਧਨ ਕਰਦਿਆਂ ਮਦਨ ਭੰਡਾਰੀ ਅਤੇ ਮੈਡਮ ਐਨਾ ਜੋਸਫ ਨੇ ਕਿਹਾ ਕਿ ਕੋਈ ਵੀ ਭਾਰਤੀ ਕਿਸੇ ਵੀ ਏਜੰਟ ਕੋਲ ਅਰਜ਼ੀ ਲੈ ਕੇ ਨਾ ਜਾਣ। ਉਹਨਾਂ ਕਿਹਾ ਅਜਿਹੇ ਵਿਚ ਜੇਕਰ ਕੋਈ ਦਿੱਕਤ ਪੇਸ਼ ਆਉਂਦੀ ਹੈ ਤਾਂ ਉਹ ਬਿਨਾਂ ਝਿਜਕ ਮੈਡਰਿਡ ਭਾਰਤੀ ਅੰਬੈਸੀ ਤੋਂ ਮਦਦ ਪ੍ਰਾਪਤ ਕਰਨ ਲਈ ਸੰਪਰਕ ਕਰ ਸਕਦੇ ਹਨ।


author

Vandana

Content Editor

Related News