ਮਿੱਟੀ ਨੂੰ ਬਚਾਉਣ ਲਈ ਨਿਕਲੇ ਸਦਗੁਰੂ ਵਾਸਦੇਵ ਦਾ ਇਟਲੀ ਪਹੁੰਚਣ ’ਤੇ ਭਾਰਤੀ ਅੰਬੈਸੀ ਰੋਮ ਵੱਲੋਂ ਸਵਾਗਤ

Saturday, Apr 02, 2022 - 08:36 PM (IST)

ਮਿੱਟੀ ਨੂੰ ਬਚਾਉਣ ਲਈ ਨਿਕਲੇ ਸਦਗੁਰੂ ਵਾਸਦੇਵ ਦਾ ਇਟਲੀ ਪਹੁੰਚਣ ’ਤੇ ਭਾਰਤੀ ਅੰਬੈਸੀ ਰੋਮ ਵੱਲੋਂ ਸਵਾਗਤ

ਰੋਮ (ਦਲਵੀਰ ਕੈਂਥ)-21 ਮਾਰਚ 2022 ਤੋਂ ਇੰਗਲੈਂਡ ਤੋਂ ਭਾਰਤ ਦੀ ਮੋਟਰਸਾਇਕਲ ਯਾਤਰਾ ਲਈ ਨਿਕਲੇ ਭਾਰਤ ਦੇ ਮਹਾਨ ਅਧਿਆਤਮਕਵਾਦ ਤੇ ਯੋਗਾ ਦੇ ਗੁਰੂ ਸਦਗੁਰੂ ਜੱਗੀ ਵਾਸਦੇਵ ਪਦਮ ਵਿਭੂਸ਼ਣ ਦਾ ਯੂਰਪੀਅਨ ਦੇਸ਼ ਇਟਲੀ 'ਚ ਪਹੁੰਚਣ ਮੌਕੇ ਭਾਰਤੀ ਅੰਬੈਂਸੀ ਰੋਮ ਦੇ ਸਮੂਹ ਸਟਾਫ਼ ਤੇ ਭਾਰਤੀ ਭਾਈਚਾਰੇ ਵੱਲੋਂ ਸੀ.ਡੀ.ਏ. ਮੈਡਮ ਨਿਹਾਰੀਕਾ ਸਿੰਘ ਦੀ ਯੋਗ ਅਗਵਾਈ 'ਚ ਨਿੱਘਾ ਸਵਾਗਤ ਕੀਤਾ ਗਿਆ। ਸਦਗੁਰੂ ਜੱਗੀ ਵਾਸਦੇਵ ਜੀ ਵੱਲੋਂ ਆਪਣੀ ਇਹ ਯਾਤਰੀ ਮਿੱਟੀ ਦੀ, ਵਾਤਾਵਰਣ ਦੀ ਅਤੇ ਪਾਣੀ ਦੀ ਖਤਮ ਹੁੰਦੀ ਗੁਣਵੰਤਾ ਨੂੰ ਬਚਾਉਣ ਲਈ ਉਚੇਚਾ ਤੌਰ 'ਤੇ ਇੰਗਲੈਂਡ ਤੋਂ ਭਾਰਤ ਲਈ ਸ਼ੁਰੂ ਕੀਤੀ ਹੈ। ਜੋ ਕਿ 27 ਦੇਸ਼ਾਂ ਤੋਂ ਹੁੰਦੀ ਹੋਈ 30,000 ਕਿਲੋਮੀਟਰ ਦਾ ਪੈਂਡਾ ਤਹਿ ਕਰੇਗੀ।

ਇਹ ਵੀ ਪੜ੍ਹੋ : ਦਿੱਲੀ ’ਚ ਹੁਣ ਮਿਲ ਸਕਦੀ ਹੈ ਸਸਤੀ ਸ਼ਰਾਬ, 25 ਫੀਸਦੀ ਛੋਟ ਦੇਣ ਦੀ ਮਿਲੀ ਮਨਜ਼ੂਰੀ

PunjabKesari

ਰੋਮ ਪਹੁੰਚਣ ਉਪੰਰਤ ਉਨ੍ਹਾਂ ਦੇ ਸਵਾਗਤ 'ਚ ਹੋਏ ਵਿਸ਼ੇਸ ਸਮਾਰੋਹ ਨੂੰ ਸੀ.ਡੀ.ਏ. ਮੈਡਮ ਨਿਹਾਰੀਕਾ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਦਗੁਰੂ ਜੀ ਵੱਲੋਂ ਸੁਰੂ ਕੀਤੀ ਇਹ ਵਿਸੇ਼ਸ ਯਾਤਰਾ ਮਨੁੱਖਤਾ ਦੇ ਭਲੇ ਹਿੱਤ ਹੈ ਅਤੇ ਅਸੀਂ ਉਨ੍ਹਾਂ ਦੇ ਬੱਚੇ ਹਾਂ ਜੋ ਕਿ ਉਨ੍ਹਾਂ ਨੂੰ ਬੇਹਦ ਪਿਆਰ ਕਰਦੇ ਹਾਂ। ਅਸੀਂ ਆਪਣੇ ਵੱਲੋਂ ਸੁੱਭ ਇਛਾਵਾਂ ਦਿੰਦੇ ਹਾਂ ਕਿ ਸਦਗੁਰੂ ਜੀ ਵੱਲੋਂ ਨਿੱਜੀ ਤੌਰ 'ਤੇ ਮਨੁੱਖਤਾ ਦੇ ਭਲੇ ਲਈ ਸ਼ੁਰੂ ਕੀਤੀ ਮੋਟਰ ਸਾਈਕਲ ਯਾਤਰਾ ਸਿਰਫ਼ ਯਾਤਰਾ ਹੀ ਨਹੀਂ ਹੈ ਸਗੋਂ ਸਾਨੂੰ ਸਭ ਨੂੰ ਪ੍ਰਾਕਿਰਤੀ ਨਾਲ ਜੋੜਨ ਦਾ ਉਪਰਾਲਾ ਵੀ ਹੈ ਜਿਸ ਨੂੰ ਸਮਝਣ ਲਈ ਸਾਨੂੰ ਸੰਜੀਦਾ ਹੋਣ ਦੀ ਲੋੜ ਹੈ।

ਇਹ ਵੀ ਪੜ੍ਹੋ : ਥਾਣੇ ’ਚ ਬੱਕਰੀ ਚੋਰੀ ਹੋਣ ਦੀ ਰਿਪੋਰਟ ਲਿਖਾਉਣ ਗਿਆ, ਬਾਹਰੋਂ ਮੋਟਰਸਾਈਕਲ ਚੋਰੀ (ਵੀਡੀਓ)

PunjabKesari

ਸਮਾਰੋਹ 'ਚ ਹਾਜ਼ਰੀਨ ਸੰਗਤ ਨਾਲ ਸਦਗੁਰੂ ਜੱਗੀ ਵਾਸਦੇਵ ਜੀ ਨੇ ਬਹੁਤ ਹੀ ਪਿਆਰ ਭਾਵਨਾ ਵਿਚਾਰਾਂ ਦੀ ਸਾਂਝ ਪਾਉਂਦਿਆਂ ਸਭ ਨੂੰ ਕੁਦਰਤ ਦੀਆਂ ਸੌਗਾਤਾਂ ਅਤੇ ਨਿਯਮਾਂ ਪ੍ਰਤੀ ਜਾਗਰੂਕ ਹੋਣ ਦਾ ਸੁਨੇਹਾ ਦਿੰਦਿਆਂ ਕਿਹਾ ਕਿ ਕੀ ਜੇਕਰ ਅਸੀਂ ਹੁਣ ਵੀ ਵਾਤਾਵਰਣ, ਪਾਣੀ ਅਤੇ ਧਰਤੀ ਨੂੰ ਬਚਾਉਣ ਲਈ ਅੱਗੇ ਨਾ ਆਏ ਤਾਂ ਇਸ ਦੇ ਨਤੀਜੇ ਵਿਨਾਸ਼ਕਾਰੀ ਹੋ ਸਕਦੇ ਹਨ। ਸਾਡਾ ਕੁਦਰਤ ਵੱਲੋਂ ਦਿੱਤੀਆਂ ਗਈਆਂ ਸੌਗਾਤਾਂ ਨੂੰ ਸਾਂਭਣਾ ਨਿੱਜੀ ਫਰਜ਼ ਬਣਦਾ ਹੈ। ਇਸ ਸਮਾਰੋਹ 'ਚ ਕਈ ਸਰਧਾਲੂਆਂ ਨੇ ਸਦਗੁਰੂ ਤੋਂ ਆਪਣੇ ਮਨ ਦੇ ਸ਼ੰਕੇ ਦੂਰ ਕਰਨ ਲਈ ਸਵਾਲ ਵੀ ਕੀਤੇ ਜਿਨ੍ਹਾਂ ਦਾ ਬਹੁਤ ਹੀ ਸਰਲਤਾ ਨਾਲ ਸਦਗੁਰੂ ਨੇ ਜਵਾਬ ਦਿੱਤਾ। ਇਸ ਮੌਕੇ ਆਈ ਸਭ ਸੰਗਤ ਨੂੰ ਅੰਬੈਂਸੀ ਵੱਲੋਂ ਲੰਗਰ ਵੀ ਛਕਾਇਆ ਗਿਆ।

ਇਹ ਵੀ ਪੜ੍ਹੋ : ਸਥਿਤੀ ਚਾਹੇ ਜੋ ਵੀ ਹੋਵੇ, ਮਿਆਂਮਾਰ ਦਾ ਸਮਰਥਨ ਜਾਰੀ ਰੱਖਾਂਗੇ : ਚੀਨ

ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ

 


author

Karan Kumar

Content Editor

Related News