ਰੋਮ ਵਿਖੇ ਪੋਂਗਲ, ਲੋਹੜੀ ਤੇ ਮਕਰ ਸੰਗਰਾਂਦ ਤਿਉਹਾਰ ਭਾਰਤੀ ਭਾਈਚਾਰੇ ਨੇ ਭੰਗੜੇ ਪਾਉਂਦਿਆਂ ਮਨਾਇਆ

Wednesday, Jan 22, 2025 - 09:34 AM (IST)

ਰੋਮ ਵਿਖੇ ਪੋਂਗਲ, ਲੋਹੜੀ ਤੇ ਮਕਰ ਸੰਗਰਾਂਦ ਤਿਉਹਾਰ ਭਾਰਤੀ ਭਾਈਚਾਰੇ ਨੇ ਭੰਗੜੇ ਪਾਉਂਦਿਆਂ ਮਨਾਇਆ

ਰੋਮ (ਕੈਂਥ)- ਭਾਰਤੀ ਅੰਬੈਂਸੀ ਰੋਮ ਵਿਖੇ ਸਤਿਕਾਰਤ ਮੈਡਮ ਵਾਣੀ ਰਾਓ ਰਾਜਦੂਤ ਭਾਰਤੀ ਅੰਬੈਂਸੀ ਰੋਮ ਦੀ ਅਗਵਾਈ ਵਿੱਚ ਭਾਰਤ ਦੇ ਪ੍ਰਸਿੱਧ ਤਿਉਹਾਰ ਪੋਂਗਲ, ਲੋਹੜੀ ਤੇ ਮਕਰ ਸੰਗਰਾਂਦ ਸਮੂਹ ਅੰਬੈਂਸੀ ਸਟਾਫ਼ ਵੱਲੋਂ ਭਾਰਤੀ ਭਾਈਚਾਰੇ ਦੇ ਨਾਲ ਰਲ ਮਿਲ ਬਹੁਤ ਹੀ ਉਤਸ਼ਾਹ ਤੇ ਚਾਵਾਂ ਨਾਲ ਮਨਾਏ ਗਏ, ਜਿਸ ਵਿੱਚ ਇਲਾਕੇ ਭਰ ਤੋਂ ਬਹੁ-ਗਿਣਤੀ ਭਾਰਤੀ ਲੋਕਾਂ ਤੇ ਗੁਰਦੁਆਰਾ ਪੁਨਤੀਨੀਆ ਪ੍ਰਬੰਧਕ ਕਮੇਟੀ, ਗੁਰਦੁਆਰਾ ਅਰੇਸੋ ਪ੍ਰਬੰਧਕ ਕਮੇਟੀ ਤੇ ਗੁਰਦੁਆਰਾ ਰੋਮ ਪ੍ਰਬੰਧਕ ਕਮੇਟੀ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਮੈਡਮ ਵਾਣੀ ਰਾਓ ਨੇ ਹਾਜ਼ਰੀਨ ਭਾਈਚਾਰੇ ਨੂੰ ਪੋਂਗਲ, ਲੋਹੜੀ ਤੇ ਮਕਰ ਸੰਗਰਾਂਦ ਦੀਆਂ ਵਿਸ਼ੇਸ਼ ਵਧਾਈਆਂ ਦਿੰਦਿਆਂ ਕਿਹਾ ਕਿ ਇਹ ਭਾਰਤੀ ਤਿਉਹਾਰ ਬਹੁਤ ਹੀ ਖੁਸ਼ੀਆਂ ਭਰੇ ਹਨ ਜਿਨ੍ਹਾਂ ਨੂੰ ਅੰਬੈਂਸੀ ਵਿੱਚ ਆਪਸੀ ਭਾਈਚਾਰਕ ਸਾਂਝ ਨਾਲ ਮਨਾਉਂਦਿਆਂ ਸਾਰਾ ਅੰਬੈਂਸੀ ਸਟਾਫ਼ ਬਹੁਤ ਹੀ ਖੁਸ਼ੀ ਮਹਿਸੂਸ ਕਰ ਰਿਹਾ ਹੈ।

PunjabKesari

ਪੜ੍ਹੋ ਇਹ ਅਹਿਮ ਖ਼ਬਰ-ਸਹੁੰ ਚੁੱਕਣ ਤੋਂ ਬਾਅਦ ਟਰੰਪ ਨੇ ਪਤਨੀ ਮੇਲਾਨੀਆ ਨਾਲ ਕੀਤਾ ਡਾਂਸ

ਉਹ ਭੱਵਿਖ ਵਿੱਚ ਵੀ ਇੰਝ ਹੀ ਇਟਲੀ ਦੇ ਭਾਰਤੀਆਂ ਨਾਲ ਰਲ-ਮਿਲ ਭਾਰਤੀ ਤਿਉਹਾਰ ਮਨਾਉਂਦੇ ਰਹਿਣਗੇ। ਇਹ ਤਿਉਹਾਰ ਸਭ ਲਈ ਖੁਸ਼ੀ ਤੇ ਤੰਦੁਰਸਤੀ ਭਰੇ ਹੋਣ ਤੇ ਆਓ ਆਪਾਂ ਸਭ ਮਿਲਕੇ ਵਿਦੇਸ਼ਾਂ ਵਿੱਚ ਭਾਰਤ ਦੀ ਉਨੱਤੀ ਵਿੱਚ ਆਪਣਾ ਅਹਿਮ ਯੋਗਦਾਨ ਪਾਕੇ ਦੇਸ਼ ਨੂੰ ਦੁਨੀਆ ਦਾ ਵਿਕਾਸ਼ਸੀਲ ਦੇਸ਼ ਬਣਾਉਣ ਵਿੱਚ ਨਵੀਆਂ ਪੈੜਾਂ ਪਾਈਏ। ਇਸ ਮੌਕੇ ਭੰਗੜੇ ਲਈ ਜਸਕਰਨ ਸਿੰਘ ਤੇ ਜਸਵੀਰ ਸਿੰਘ ਦੀ ਟੀਮ ਨੇ ਪੂਰੇ ਰੰਗ ਬੰਨ੍ਹੇ। ਰੋਮ ਤਾਮਿਲ ਸੰਗਮ ਮੈਂਬਰਾਂ ਨੇ ਪੋਂਗਲ ਤਿਉਹਾਰ ਦੇ ਗੀਤ ਗਾਏ, ਮਹਾਰਾਸ਼ਟਰ ਵੱਲੋਂ ਡਾ: ਅਨੂਪ ਰਾਸਕਰ ਵੱਲੋਂ ਕਥੱਕ ਤੇ ਮਰਾਠੀ ਲੋਕ ਨਾਚ ਲੇਜਹਿਮ ਪੇਸ਼ ਕੀਤਾ ਗਿਆ। ਲੋਕ ਗਾਇਕਾ ਮਨਸਾ ਵੱਲੋਂ ਵੀ ਮਧੁਰ ਆਵਾਜ਼ ਨਾਲ ਸਭ ਦਾ ਮਨੋਰੰਜਨ ਕੀਤਾ ਗਿਆ ਤੇ ਹੋਰ ਭਾਰਤੀ ਗੀਤ ਸੰਗੀਤ ਵੀ ਪੇਸ਼ ਕੀਤਾ ਗਿਆ ਜਿਨ੍ਹਾਂ ਦਾ ਆਏ ਭਾਈਚਾਰੇ ਨੇ ਭਰਪੂਰ ਆਨੰਦ ਲਿਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News