ਟਰੰਪ ਦੀ ਹੋ ਰਹੀ ਹੈ ਬੱਲੇ-ਬੱਲੇ, ਭਾਰਤੀ-ਅਮਰੀਕੀਆਂ ਨੇ ਕੱਢੀ ਰੈਲੀ

Sunday, Feb 04, 2018 - 05:44 PM (IST)

ਟਰੰਪ ਦੀ ਹੋ ਰਹੀ ਹੈ ਬੱਲੇ-ਬੱਲੇ, ਭਾਰਤੀ-ਅਮਰੀਕੀਆਂ ਨੇ ਕੱਢੀ ਰੈਲੀ

ਵਾਸ਼ਿੰਗਟਨ (ਭਾਸ਼ਾ)— ਪੂਰੇ ਅਮਰੀਕਾ ਵਿਚ ਰਹਿਣ ਵਾਲੇ ਭਾਰਤੀ-ਅਮਰੀਕੀਆਂ ਨੇ ਇੱਥੇ ਵ੍ਹਾਈਟ ਹਾਊਸ ਦੇ ਸਾਹਮਣੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਯੋਗਤਾ ਆਧਾਰਿਤ ਇਮੀਗ੍ਰੇਸ਼ਨ ਨੀਤੀ ਦੇ ਸਮਰਥਨ 'ਚ ਇਕ ਰੈਲੀ ਕੱਢੀ। ਇਸ ਰੈਲੀ ਵਿਚ ਇੱਥੇ ਕੰਮ ਕਰ ਰਹੇ ਸੈਂਕੜੇ ਭਾਰਤੀ ਆਪਣੇ ਬੱਚਿਆਂ ਅਤੇ ਜੀਵਨ ਸਾਥੀ ਸਮੇਤ ਸ਼ਾਮਲ ਹੋਏ। ਇਨ੍ਹਾਂ 'ਚ ਮਜ਼ਦੂਰ, ਗ੍ਰੀਨ ਕਾਰਡ ਦੀ ਉਡੀਕ ਕਰਨ ਵਾਲੇ ਕਰਮਚਾਰੀ ਅਤੇ ਉਨ੍ਹਾਂ ਦੇ ਸਾਥੀ ਕੁਝ ਅਮਰੀਕੀ ਵੀ ਸ਼ਾਮਲ ਸਨ। 
ਜ਼ਿਕਰਯੋਗ ਹੈ ਕਿ ਟਰੰਪ ਦੀ ਨਵੀਂ ਵੀਜ਼ਾ ਨੀਤੀ ਤੋਂ ਲੜੀਬੱਧ ਪ੍ਰਵਾਸਨ ਅਤੇ ਲਾਟਰੀ ਵੀਜ਼ਾ ਪ੍ਰਣਾਲੀ ਦਾ ਅੰਤ ਹੋ ਜਾਵੇਗਾ। ਰੈਲੀ 'ਚ ਲੋਕ ਕੈਲੀਫੋਰਨੀਆ, ਟੈਕਸਾਸ, ਸ਼ਿਕਾਗੋ, ਫਲੋਰਿਡਾ, ਨਿਊਯਾਰਕ ਤੋਂ ਆਏ ਸਨ, ਜੋ ਕਿ ਦਹਾਕਿਆਂ ਤੋਂ ਅਮਰੀਕਾ ਵਿਚ ਰਹਿ ਰਹੇ ਹਨ। ਉਨ੍ਹਾਂ ਨੇ ਟਰੰਪ ਨੂੰ ਅਪੀਲ ਕੀਤੀ ਕਿ ਉਹ ਦੇਸ਼ਾਂ ਦੇ ਹਿਸਾਬ ਨਾਲ ਕਾਨੂੰਨੀ ਸਥਾਈ ਨਿਵਾਸ ਦੀ ਸੀਮਾ ਦਾ ਅੰਤ ਕਰੇ, ਤਾਂ ਕਿ ਚੰਗੇ ਹੁਨਰ ਪ੍ਰਾਪਤ ਭਾਰਤੀ ਮਜ਼ਦੂਰਾਂ ਨੂੰ ਗ੍ਰੀਨ ਕਾਰਡ ਮਿਲਣ ਵਿਚ ਆ ਰਹੀਆਂ ਮੁਸ਼ਕਲਾਂ ਦੂਰ ਹੋਣ। 

PunjabKesari
ਰਿਪਬਲਿਕਨ ਹਿੰਦੂ ਗਠਜੋੜ ਦੇ ਰਾਸ਼ਟਰੀ ਨੀਤੀ ਅਤੇ ਰਾਜਨੀਤਕ ਡਾਇਰੈਕਟਰ ਕ੍ਰਿਸ਼ਨਾ ਬੰਸਲ ਨੇ ਕਿਹਾ, ''ਅਸੀਂ ਯੋਗਤਾ ਆਧਾਰਿਤ ਇਮੀਗ੍ਰੇਸ਼ਨ ਪ੍ਰਣਾਲੀ ਨੂੰ ਨੇੜੇ ਤੋਂ ਦੇਖ ਰਹੇ ਹਾਂ।'' ਉਨ੍ਹਾਂ ਨੇ ਕਿਹਾ ਕਿ ਅਸੀਂ ਰਾਸ਼ਟਰਪਤੀ ਟਰੰਪ ਨਾਲ ਹਾਂ। ਉਨ੍ਹਾਂ ਦਾ ਸਮੂਹ ਵ੍ਹਾਈਟ ਹਾਊਸ ਅਤੇ ਸੰਸਦ ਮੈਂਬਰਾਂ ਨਾਲ ਇਕ ਸੰਪੂਰਨ ਇਮੀਗ੍ਰੇਸ਼ਨ ਬਿੱਲ ਬਣਾਉਣ ਲਈ ਕੰਮ ਕਰ ਰਿਹਾ ਹੈ, ਜਿਸ ਵਿਚ ਇਨ੍ਹਾਂ ਸਾਰੇ ਮੁੱਦਿਆਂ ਨੂੰ ਸ਼ਾਮਲ ਕੀਤਾ ਜਾਵੇਗਾ। ਉਨ੍ਹਾਂ ਇਸ ਦੇ ਨਾਲ ਹੀ ਕਿਹਾ ਕਿ ਹੁਨਰ ਪ੍ਰਾਪਤ ਭਾਰਤੀ ਮਜ਼ਦੂਰਾਂ ਨੂੰ ਗ੍ਰੀਨ ਕਾਰਡ ਜਾਰੀ ਕਰਨ ਨਾਲ ਉਨ੍ਹਾਂ ਨੂੰ ਆਪਣੀਆਂ ਸਮਰੱਥਾਵਾਂ ਦਾ ਪ੍ਰਦਰਸ਼ਨ ਕਰਨ ਵਿਚ ਮਦਦ ਮਿਲੇਗੀ। ਰੈਲੀ ਵਿਚ 'ਕਟ ਗ੍ਰੀਨ ਕਾਰਡ ਬੈਕਲੌਗ' ਅਤੇ 'ਵੀ ਸਪੋਰਟ ਟਰੰਪ' ਵਰਗੇ ਨਾਅਰੇ ਲਾਏ ਗਏ ਸਨ।


Related News