ਭਾਰਤੀ-ਅਮਰੀਕੀਆਂ ਨੇ 'ਸੇਵਾ ਦੀਵਾਲੀ' ਮੁਹਿੰਮ ਤਹਿਤ ਦਾਨ ਕੀਤਾ 5 ਲੱਖ ਪੌਂਡ ਤੋਂ ਵੱਧ ਦਾ ਭੋਜਨ

Friday, Dec 09, 2022 - 04:22 PM (IST)

ਵਾਸ਼ਿੰਗਟਨ (ਭਾਸ਼ਾ)- ਭਾਰਤੀ-ਅਮਰੀਕੀ ਸੰਗਠਨਾਂ ਨੇ ਦੀਵਾਲੀ ਮੌਕੇ ਇਕ ਮੁਹਿੰਮ ਦੇ ਤਹਿਤ ਅਮਰੀਕਾ ਵਿਚ ਗਰੀਬ ਅਤੇ ਲੋੜਵੰਦ ਭਾਈਚਾਰਿਆਂ ਨੂੰ ਪੰਜ ਲੱਖ ਪੌਂਡ ਤੋਂ ਵੱਧ ਦਾ ਭੋਜਨ ਦਾਨ ਕੀਤਾ। ਇਹ ਜਾਣਕਾਰੀ ਵੀਰਵਾਰ ਨੂੰ ਜਾਰੀ ਪ੍ਰੈਸ ਬਿਆਨ ਵਿੱਚ ਦਿੱਤੀ ਗਈ। ਪ੍ਰੈਸ ਰਿਲੀਜ਼ ਅਨੁਸਾਰ ਅਮਰੀਕਾ ਵਿੱਚ ਧਾਰਮਿਕ ਭਾਈਚਾਰਿਆਂ ਵੱਲੋਂ ਚਲਾਈ ਗਈ 'ਸੇਵਾ ਦੀਵਾਲੀ' ਮੁਹਿੰਮ ਨੇ ਇਸ ਸਾਲ ਅਮਰੀਕਾ ਵਿੱਚ 6,30,000 ਪੌਂਡ ਤੋਂ ਵੱਧ ਦਾ ਭੋਜਨ ਦਾਨ ਕੀਤਾ, ਜਿਸ ਵਿਚ 32 ਰਾਜਾਂ ਵਿੱਚ 200 ਤੋਂ ਵੱਧ ਸੰਸਥਾਵਾਂ ਦੀ ਮਦਦ ਮਿਲੀ, ਜਿਸ ਨਾਲ 'ਫੂਡ ਪੈਂਟਰੀ', ਸ਼ੈਲਟਰ ਸਾਈਟਾਂ ਸਮੇਤ ਪੂਜਾ ਸਥਾਨ ਅਤੇ ਸਕੂਲ ਸ਼ਾਮਲ ਹਨ। 

ਪੜ੍ਹੋ ਇਹ ਅਹਿਮ ਖ਼ਬਰ-ਵਿੱਤੀ ਸਾਲ 2022 'ਚ ਲਗਭਗ 10 ਲੱਖ 'ਪ੍ਰਵਾਸੀ' ਬਣੇ ਅਮਰੀਕੀ ਨਾਗਰਿਕ

'ਸੇਵਾ ਦੀਵਾਲੀ' ਦੇ ਰਾਸ਼ਟਰੀ ਕੋਆਰਡੀਨੇਟਰ ਅਨਿਲ ਕੋਠਾਰੀ ਨੇ ਕਿਹਾ ਕਿ ਇਸ ਸਾਲ ਪੰਜਵੀਂ ਵਾਰ 'ਸੇਵਾ ਦੀਵਾਲੀ' ਜ਼ਰੀਏ, ਸਭ ਦੀ ਬਿਹਤਰੀ ਲਈ ਲੋਕਾਂ ਨੂੰ ਇਕੱਠੇ ਕਰਨ ਦੇ ਉਦੇਸ਼ ਨਾਲ ਕੰਮ ਕੀਤਾ ਗਿਆ। ਸਾਡੇ ਭਾਈਵਾਲ, ਭਾਈਚਾਰੇ ਅਤੇ ਦੇਸ਼ ਭਰ ਵਿੱਚ ਹੋਰ ਲੋਕ ਦੀਵਾਲੀ ਦੀ ਭਾਵਨਾ ਵਿੱਚ ਲੋੜਵੰਦਾਂ ਦੇ ਜੀਵਨ ਵਿੱਚ ਰੌਸ਼ਨੀ ਲਿਆਉਣ ਲਈ ਕੰਮ ਕਰਦੇ ਹਨ। ਪ੍ਰੈਸ ਰਿਲੀਜ਼ ਦੇ ਅਨੁਸਾਰ ਪਲੈਨੋ ਪੁਲਸ ਵਿਭਾਗ ਨੇ ਉੱਤਰੀ ਟੈਕਸਾਸ ਫੂਡ ਬੈਂਕ ਨੂੰ 27,892 ਪੌਂਡ ਭੋਜਨ ਪਹੁੰਚਾਉਣ ਵਿੱਚ ਸਹਾਇਤਾ ਕੀਤੀ। 'ਸੇਵਾ ਦੀਵਾਲੀ' ਮੁਹਿੰਮ 2018 ਤੋਂ ਚੱਲ ਰਹੀ ਹੈ ਅਤੇ ਇਸ ਤਹਿਤ ਹੁਣ ਤੱਕ ਅਮਰੀਕਾ 'ਚ ਕਰੀਬ 15 ਲੱਖ ਪੌਂਡ ਦਾ ਭੋਜਨ ਦਾਨ ਕੀਤਾ ਜਾ ਚੁੱਕਾ ਹੈ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News