ਭਾਰਤੀ-ਅਮਰੀਕੀਆਂ ਨੇ ਕੈਨੇਡਾ ''ਚ ਹਿੰਦੂਆਂ ਪ੍ਰਤੀ ਵੱਧ ਰਹੀਆਂ ਨਫ਼ਰਤ ਦੀਆਂ ਘਟਨਾਵਾਂ ਦੀ ਕੀਤੀ ਆਲੋਚਨਾ
Friday, Sep 29, 2023 - 01:12 PM (IST)

ਵਾਸ਼ਿੰਗਟਨ (ਭਾਸ਼ਾ)- ਭਾਰਤੀ-ਅਮਰੀਕੀਆਂ ਦੇ ਇਕ ਸਮੂਹ ਨੇ ਕੈਨੇਡਾ ਵਿਚ ਹਿੰਦੂਆਂ ਖਿਲਾਫ ਨਫਰਤ ਭਰੇ ਭਾਸ਼ਣਾਂ ਅਤੇ ਦੁਸ਼ਮਣੀ ਭਰੇ ਮਾਹੌਲ ਦੀ ਨਿੰਦਾ ਕੀਤੀ ਹੈ ਅਤੇ ਨਾਲ ਹੀ ਕੈਨੇਡਾ ਨੂੰ ਇਹ ਵੀ ਕਿਹਾ ਹੈ ਕਿ ਉਹ ਪ੍ਰਗਟਾਵੇ ਦੀ ਆਜ਼ਾਦੀ ਨੂੰ ਅੱਤਵਾਦ ਦੀ ਆਜ਼ਾਦੀ ਨਾ ਬਣਾਏ। ਭਾਰਤੀ ਅਮਰੀਕੀਆਂ ਨੇ ਇਹ ਗੱਲ ਖਾਲਿਸਤਾਨੀ ਸਮਰਥਕ ਇਕ ਸਮੂਹ ਵੱਲੋਂ ਹਿੰਦੂਆਂ ਨੂੰ ਧਮਕੀ ਦੇਣ ਵਾਲੀ ਵੀਡੀਓ ਜਨਤਕ ਕੀਤੇ ਜਾਣ ਤੋਂ ਬਾਅਦ ਕਹੀ। ਇਸ ਵੀਡੀਓ ਵਿੱਚ ਕੈਨੇਡਾ ਵਿੱਚ ਰਹਿ ਰਹੇ ਹਿੰਦੂਆਂ ਨੂੰ ਦੇਸ਼ ਛੱਡਣ ਲਈ ਕਿਹਾ ਗਿਆ ਹੈ। 'ਦਿ ਹਿੰਦੂ ਯੂਨੀਵਰਸਿਟੀ ਆਫ ਅਮਰੀਕਾ' ਵਿੱਚ 'ਅੰਡਰਸਟੈਂਡਿੰਗ ਹਿੰਦੂਫੋਬੀਆ' ਦੀ ਸਹਿ-ਸੰਸਥਾਪਕ ਅਤੇ ਸਹਿ-ਨਿਰਦੇਸ਼ਕ ਇੰਦੂ ਵਿਸ਼ਵਨਾਥਨ ਨੇ ਕਿਹਾ, “ਇਹ ਚਿੰਤਾਜਨਕ ਹੈ ਕਿ ਖਾਲਿਸਤਾਨੀ ਅੱਤਵਾਦੀ ਕੈਨੇਡੀਅਨ ਹਿੰਦੂਆਂ ਨੂੰ ਲਗਾਤਾਰ ਧਮਕੀਆਂ ਦੇ ਰਹੇ ਹਨ। ਅਜਿਹੇ ਹਿੰਦੂਫੋਬੀਆ ਦੇ ਸਾਹਮਣੇ ਚੁੱਪ - ਜਾਂ ਇਸ ਤੋਂ ਵੀ ਬਦਤਰ, ਅਜਿਹਾ ਸਪੱਸ਼ਟੀਕਰਨ ਦੇਣਾ ਕਿ ਇਹ ਰਾਜਨੀਤਿਕ ਪ੍ਰਗਟਾਵੇ ਦਾ ਇੱਕ ਸਵੀਕਾਰਯੋਗ ਰੂਪ ਹੈ, ਇਕ ਤਰ੍ਹਾਂ ਨਾਲ ਨਫ਼ਰਤ ਅਪਰਾਧਾਂ ਦਾ ਸਮਰਥਨ ਕਰਨ ਦੇ ਬਰਾਬਰ ਹੈ।"
ਇਹ ਵੀ ਪੜ੍ਹੋ: ਕੈਨੇਡਾ ਦੀ ਖੁਫ਼ੀਆ ਏਜੰਸੀ ਦਾ ਏਜੰਟ ਸੀ ਖਾਲਿਸਤਾਨੀ ਨਿੱਝਰ! ਪੁੱਤਰ ਬਲਰਾਜ ਸਿੰਘ ਨੇ ਕੀਤਾ ਖ਼ੁਲਾਸਾ
ਫਾਊਂਡੇਸ਼ਨ ਫਾਰ ਇੰਡੀਆ ਐਂਡ ਇੰਡੀਅਨ ਡਾਇਸਪੋਰਾ ਸਟੱਡੀਜ਼ (ਐੱਫ.ਆਈ.ਆਈ.ਡੀ.ਐੱਸ.) ਨਾਲ ਜੁੜੇ ਖੰਡੇਰਾਓ ਕਾਂਡ ਨੇ ਇੱਕ ਬਿਆਨ ਵਿੱਚ ਕਿਹਾ, "ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਪ੍ਰਗਟਾਵੇ ਦੀ ਆਜ਼ਾਦੀ ਨੂੰ ਅੱਤਵਾਦ ਲਈ ਆਜ਼ਾਦੀ ਨਹੀਂ ਬਣਾਉਣਾ ਚਾਹੀਦਾ। ਸਗੋਂ ਉਨ੍ਹਾਂ ਨੂੰ ਕੱਟੜਪੰਥ ਨੂੰ ਰੋਕਣਾ ਚਾਹੀਦਾ ਹੈ, ਨਸ਼ੀਲੇ ਪਦਾਰਥਾਂ ਦੇ ਗਿਰੋਹਾਂ ਨੂੰ ਨੱਥ ਪਾਉਣੀ ਚਾਹੀਦੀ ਹੈ ਅਤੇ ਅੰਤਰਰਾਸ਼ਟਰੀ ਸਥਿਤੀਆਂ ਨੂੰ ਕੂਟਨੀਤਕ ਢੰਗ ਨਾਲ ਸੰਭਾਲਣਾ ਚਾਹੀਦਾ ਹੈ।' ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਜੂਨ ਵਿੱਚ ਸਰੀ ਵਿੱਚ ਖਾਲਿਸਤਾਨੀ ਵੱਖਵਾਦੀ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਪਿੱਛੇ ਭਾਰਤ ਸਰਕਾਰ ਦੇ ਏਜੰਟਾਂ ਦਾ ਹੱਥ ਹੋਣ ਦਾ ‘ਖ਼ਦਸ਼ਾ’ ਜ਼ਾਹਰ ਕੀਤਾ, ਜਿਸ ਤੋਂ ਬਾਅਦ ਦੋਵਾਂ ਦੇਸ਼ਾਂ ਵਿਚਾਲੇ ਕੂਟਨੀਤਕ ਵਿਵਾਦ ਪੈਦਾ ਹੋ ਗਿਆ। ਭਾਰਤ ਨੇ ਟਰੂਡੋ ਦੇ ਦੋਸ਼ਾਂ ਨੂੰ ਬੇਤੁਕਾ ਦੱਸਦਿਆਂ ਰੱਦ ਕਰ ਦਿੱਤਾ। ਟਰੂਡੋ ਦੇ ਦੋਸ਼ਾਂ ਤੋਂ ਬਾਅਦ ਹੀ ਹਿੰਦੂਆਂ ਨੂੰ ਧਮਕੀ ਦੇਣ ਵਾਲੀ ਵੀਡੀਓ ਸਾਹਮਣੇ ਆਈ ਸੀ।
ਇਹ ਵੀ ਪੜ੍ਹੋ: ਕੈਨੇਡੀਅਨ ਪ੍ਰਧਾਨ ਮੰਤਰੀ ਟਰੂਡੋ ਨੂੰ ਧਮਕੀ ਦੇਣ ਵਾਲੇ ਵਿਅਕਤੀ ਨੂੰ ਕਿਊਬਿਕ ਪੁਲਸ ਨੇ ਮਾਰੀ ਗੋਲੀ
ਹਾਲਾਂਕਿ ਕੈਨੇਡੀਅਨ ਸਰਕਾਰ ਨੇ ਕਿਹਾ ਹੈ ਕਿ ਹਮਲਾਵਰ, ਨਫ਼ਰਤ, ਧਮਕੀ ਜਾਂ ਡਰਾਉਣ ਵਾਲੀਆਂ ਕਾਰਵਾਈਆਂ ਦੀ ਕੈਨੇਡਾ ਵਿੱਚ ਕੋਈ ਥਾਂ ਨਹੀਂ ਹੈ ਪਰ ਵੀਡੀਓ ਦੇ ਸਬੰਧ ਵਿੱਚ ਕਿਸੇ ਦੇ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ। ਅਮਰੀਕਨ ਐਸੋਸੀਏਸ਼ਨ ਆਫ ਫਿਜ਼ੀਸ਼ੀਅਨ ਆਫ ਇੰਡੀਅਨ ਓਰੀਜਨ ਦੇ ਸਰਕਾਰੀ ਮਾਮਲਿਆਂ ਦੇ ਪ੍ਰਧਾਨ ਡਾ: ਸੰਪਤ ਸ਼ਿਵਾਂਗੀ ਨੇ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਅਤੇ ਅਮਰੀਕੀ ਕਾਂਗਰਸ ਨੂੰ ਦਖਲ ਦੇਣ ਅਤੇ ਕੈਨੇਡੀਅਨ ਭਾਰਤੀਆਂ, ਹਿੰਦੂਆਂ ਅਤੇ ਹਜ਼ਾਰਾਂ ਭਾਰਤੀ ਵਿਦਿਆਰਥੀਆਂ ਦੀ ਸੁਰੱਖਿਆ ਲਈ ਕੈਨੇਡਾ ਨੂੰ ਸੰਦੇਸ਼ ਦੇਣ ਦੀ ਅਪੀਲ ਕੀਤੀ ਹੈ।
ਇਹ ਵੀ ਪੜ੍ਹੋ: ਭਾਰਤ ਦੀ ਸਖ਼ਤੀ ਮਗਰੋਂ ਨਰਮ ਪਏ ਟਰੂਡੋ, ਕਿਹਾ- ਇੰਡੀਆ ਨਾਲ ਚਾਹੁੰਦੇ ਹਾਂ ਨਜ਼ਦੀਕੀ ਸਬੰਧ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।