ਭਾਰਤੀ-ਅਮਰੀਕੀ ਵੇਸਲੀ ਮੈਥਿਊਜ਼ ਨੇ ਫਿਰ ਤੋਂ ਸੁਣਵਾਈ ਦੀ ਕੀਤੀ ਮੰਗ

Saturday, Jul 20, 2019 - 01:55 AM (IST)

ਭਾਰਤੀ-ਅਮਰੀਕੀ ਵੇਸਲੀ ਮੈਥਿਊਜ਼ ਨੇ ਫਿਰ ਤੋਂ ਸੁਣਵਾਈ ਦੀ ਕੀਤੀ ਮੰਗ

ਹਿਊਸਟਨ - ਭਾਰਤੀ ਮੂਲ ਦੇ ਅਮਰੀਕੀ ਵਿਅਕਤੀ ਵੇਸਲੀ ਮੈਥਿਊਜ਼ ਨੇ ਗੋਦ ਲਈ ਹੋਈ 3 ਸਾਲ ਦੀ ਬੱਚੀ ਸ਼ੇਰੀਨ ਮੈਥਿਊਜ਼ ਦੀ ਮੌਤ ਦੇ ਮਾਮਲੇ 'ਚ ਮਿਲੀ ਹੋਈ ਸਜ਼ਾ ਨੂੰ ਲੈ ਕੇ ਫਿਰ ਤੋਂ ਸੁਣਵਾਈ ਸ਼ੁਰੂ ਕੀਤੇ ਜਾਣ ਦੀ ਮੰਗ ਕੀਤੀ ਹੈ। ਬੱਚੀ ਦੀ ਲਾਸ਼ ਇਕ ਨਾਲੇ 'ਚ 2017 'ਚ ਮਿਲੀ ਸੀ ਅਤੇ ਮੈਥਿਊਜ਼ ਨੇ ਖੁਦ ਇਹ ਸਵੀਕਾਰ ਕੀਤਾ ਸੀ ਕਿ ਉਸ ਦੀ ਮੌਤ ਦੁੱਧ ਪੀਣ ਦੌਰਾਨ ਹੋ ਗਈ ਸੀ, ਜਿਸ ਤੋਂ ਬਾਅਦ ਉਸ ਨੇ ਬੱਚੀ ਦੀ ਲਾਸ਼ ਨਾਲੇ ਕੋਲ ਸੁੱਟ ਦਿੱਤੀ ਸੀ।

ਇਸ ਮਾਮਲੇ ਨੇ ਅੰਤਰਰਾਸ਼ਟਰੀ ਪੱਧਰ 'ਤੇ ਧਿਆਨ ਖਿੱਚਿਆ ਸੀ। ਮੈਥਿਊਜ਼ ਨੇ ਸ਼ੇਰੀਨ ਦੀ ਮੌਤ ਦੇ ਮਾਮਲੇ 'ਚ ਆਪਣਾ ਦੋਸ਼ ਸਵੀਕਾਰ ਕਰ ਲਿਆ ਸੀ। 26 ਜੂਨ ਨੂੰ ਮੈਥਿਊਜ਼ ਨੂੰ ਉਮਰ ਕੈਦ ਦੀ ਸਜ਼ਾ ਮਿਲੀ ਸੀ। ਡਲਾਸ ਮਾਰਨਿੰਗ ਨਿਊਜ਼ ਦੀ ਖਬਰ ਮੁਤਾਬਕ ਮੈਥਿਊਜ਼ ਨੇ ਸਜ਼ਾ ਨੂੰ ਲੈ ਕੇ ਅਪੀਲ ਕੀਤੀ ਹੈ ਅਤੇ ਉਨ੍ਹਾਂ ਦੇ ਅਟਾਰਨੀ ਨੇ ਇਸ ਮਾਮਲੇ 'ਚ ਫਿਰ ਤੋਂ ਸੁਣਵਾਈ ਲਈ ਪ੍ਰਸਤਾਵ ਦਾਇਰ ਕੀਤਾ ਹੈ।


author

Khushdeep Jassi

Content Editor

Related News