ਭਾਰਤੀ ਅਮਰੀਕੀ ਰਾਘਵਨ ਨੂੰ ਵ੍ਹਾਈਟ ਹਾਊਸ ’ਚ ਮਿਲੀ ਤਰੱਕੀ

Sunday, Dec 12, 2021 - 11:22 AM (IST)

ਵਾਸ਼ਿੰਗਟਨ (ਭਾਸ਼ਾ)- ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਨੇ ਭਾਰਤੀ ਅਮਰੀਕੀ ਗੌਤਮ ਰਾਘਵਨ ਨੂੰ ਤਰੱਕੀ ਦਿੰਦੇ ਹੋਏ ਉਨ੍ਹਾਂ ਨੂੰ ਵ੍ਹਾਈਟ ਹਾਊਸ ’ਚ ਰਾਸ਼ਟਰਪਤੀ ਦੇ ਅਮਲੇ ਦੇ ਦਫ਼ਤਰ ਦਾ ਮੁਖੀ ਬਣਾਇਆ। ਰਾਘਵਨ ਤੋਂ ਪਹਿਲਾਂ ਕੈਥੀ ਰਸਲ ਵ੍ਹਾਈਟ ਹਾਊਸ ਵਿੱਚ ਰਾਸ਼ਟਰਪਤੀ ਦੇ ਅਮਲੇ ਦੇ ਦਫ਼ਤਰ ਦੀ ਮੁਖੀ ਸੀ। ਬਾਈਡੇਨ ਦੇ ਰਾਘਵਨ ਨੂੰ ਤਰੱਕੀ ਦੇਣ ਦੇ ਐਲਾਨ ਤੋਂ ਪਹਿਲਾਂ ਸੰਯੁਕਤ ਰਾਸ਼ਟਰ ਜਨਰਲ ਸਕੱਤਰ ਐਂਟੋਨਿਓ ਗੁਤਾਰੇਸ ਨੇ ਵ੍ਹਾਈਟ ਹਾਊਸ ’ਚ ਰਾਸ਼ਟਰਪਤੀ ਦੇ ਅਮਲੇ ਦੇ ਦਫ਼ਤਰ ਦੀ ਨਿਰਦੇਸ਼ਕ (ਡਬਲਯੂ. ਐੱਚ. ਪੀ. ਪੀ. ਓ.) ਕੈਥੀ ਰਸਲ ਨੂੰ ਸੰਯੁਕਤ ਰਾਸ਼ਟਰ ਬਾਲ ਫੰਡ (ਯੂਨਿਸੇਫ) ਦੀ ਅਗਲੀ ਕਾਰਜਕਾਰੀ ਨਿਰਦੇਸ਼ਕ ਨਿਯੁਕਤ ਕਰਨ ਦੇ ਇਰਾਦੇ ਦਾ ਐਲਾਨ ਕੀਤਾ। ਬਾਈਡੇਨ ਨੇ ਕਿਹਾ ਕਿ ਰਸਲ ਦੀ ਅਗਵਾਈ ’ਚ ਵ੍ਹਾਈਟ ਹਾਊਸ ਪੀ. ਪੀ. ਓ. ਨੇ ਲੋਕਾਂ ਦੀ ਨਿਯੁਕਤੀ ’ਚ ਵੰਨ-ਸੁਵੰਨਾ ਅਤੇ ਤੇਜ਼ੀ ਦੇ ਰਿਕਾਰਡ ਤੋੜੇ ਅਤੇ ਇਹ ਯਕੀਨੀ ਕਰਨ ਲਈ ਲਗਾਤਾਰ ਕੰਮ ਕੀਤਾ ਕਿ ਦੇਸ਼ ਦੀ ਸੰਘੀ ਸਰਕਾਰ ਅਮਰੀਕਾ ਨੂੰ ਪ੍ਰਤੀਬਿੰਬਿਤ ਕਰੇ।

ਪੜ੍ਹੋ ਇਹ ਅਹਿਮ ਖਬਰ- ਅਮਰੀਕਾ: ਔਰਤ 'ਤੇ ਦੁਕਾਨਾਂ ਤੋਂ ਤਿੰਨ ਲੱਖ ਡਾਲਰ ਤੋਂ ਵੱਧ ਦਾ ਸਾਮਾਨ ਚੋਰੀ ਕਰਨ ਦਾ ਦੋਸ਼

ਬਾਈਡੇਨ ਨੇ ਕਿਹਾ ਕਿ ਮੈਨੂੰ ਖੁਸ਼ੀ ਹੈ ਕਿ ਗੌਤਮ ਰਾਘਵਨ, ਜੋ ਪਹਿਲੇ ਦਿਨ ਤੋਂ ਰਸਲ ਨਾਲ ਮਿਲ ਕੇ ਕੰਮ ਕਰ ਰਿਹਾ ਹੈ, ਪੀਪੀਓ ਦੇ ਨਵੇਂ ਨਿਰਦੇਸ਼ਕ ਹੋਣਗੇ ਅਤੇ ਇਹ ਤਬਦੀਲੀ ਸਾਨੂੰ ਇੱਕ ਹੁਨਰਮੰਦ, ਪ੍ਰਭਾਵੀ, ਭਰੋਸੇਮੰਦ ਅਤੇ ਵਿਭਿੰਨ ਸੰਘੀ ਕਰਮਚਾਰੀ ਬਣਾਉਣ ਦੇ ਯੋਗ ਬਣਾਉਂਦੀ ਹੈ। ਭਾਰਤ ਵਿੱਚ ਪੈਦਾ ਹੋਏ, ਰਾਘਵਨ ਦਾ ਪਾਲਣ ਪੋਸ਼ਣ ਸਿਆਟਲ ਵਿੱਚ ਹੋਇਆ ਅਤੇ ਉਹਨਾਂ ਨੇ ਸਟੈਨਫੋਰਡ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਕੀਤੀ। ਉਹ ਵੈਸਟ ਵਿੰਗਰਜ਼ ਸਟੋਰੀਜ਼ ਫਰਾਮ ਦਿ ਡ੍ਰੀਮ ਚੇਜ਼ਰਜ਼, ਚੇਂਜ ਮੇਕਰਸ ਅਤੇ ਹੋਪ ਕ੍ਰਿਏਟਰਸ ਇਨਸਾਈਡ ਦਿ ਓਬਾਮਾ ਵ੍ਹਾਈਟ ਹਾਊਸ ਦਾ ਸੰਪਾਦਕ ਹੈ। ਉਹ ਸਮਲਿੰਗੀ ਹੈ ਅਤੇ ਆਪਣੇ ਪਤੀ ਅਤੇ ਇੱਕ ਧੀ ਨਾਲ ਵਾਸ਼ਿੰਗਟਨ ਡੀਸੀ ਵਿੱਚ ਰਹਿੰਦਾ ਹੈ।


Vijay Kumar Chopra

Chief Editor

Related News