ਅਮਰੀਕਾ : ਭਾਰਤੀ ਮੂਲ ਦੀ ਨੀਲੀ ਬੇਂਦਾਪੁਡੀ ਨੂੰ ਦਿੱਤਾ ਜਾਵੇਗਾ 'ਇਮੀਗ੍ਰੈਂਟ ਅਚੀਵਮੈਂਟ ਐਵਾਰਡ'

Tuesday, Apr 25, 2023 - 03:47 PM (IST)

ਅਮਰੀਕਾ : ਭਾਰਤੀ ਮੂਲ ਦੀ ਨੀਲੀ ਬੇਂਦਾਪੁਡੀ ਨੂੰ ਦਿੱਤਾ ਜਾਵੇਗਾ 'ਇਮੀਗ੍ਰੈਂਟ ਅਚੀਵਮੈਂਟ ਐਵਾਰਡ'

ਵਾਸ਼ਿੰਗਟਨ (ਭਾਸ਼ਾ)- ਪੇਨ ਸਟੇਟ ਯੂਨੀਵਰਸਿਟੀ ਦੀ ਭਾਰਤੀ-ਅਮਰੀਕੀ ਪ੍ਰਧਾਨ ਨੀਲੀ ਬੇਂਦਾਪੁਡੀ ਨੂੰ ਅਮਰੀਕਾ ਵਿੱਚ ਉੱਚ ਸਿੱਖਿਆ ਵਿੱਚ ਉਹਨਾਂ ਦੇ ਯੋਗਦਾਨ ਲਈ ਇਸ ਸਾਲ ਦਾ ਵੱਕਾਰੀ ‘ਇਮੀਗ੍ਰੈਂਟ ਅਚੀਵਮੈਂਟ ਐਵਾਰਡ’ ਦਿੱਤਾ ਜਾਵੇਗਾ। ਇਹ ਪੁਰਸਕਾਰ ਹਰ ਸਾਲ ਕਿਸੇ ਵਿਅਕਤੀ ਜਾਂ ਸੰਸਥਾ ਨੂੰ ਉਨ੍ਹਾਂ ਦੀ ਅਮਰੀਕੀ ਵਿਰਾਸਤ ਪ੍ਰਤੀ ਵਚਨਬੱਧਤਾ ਅਤੇ ਸਮਰਪਣ ਲਈ ਦਿੱਤਾ ਜਾਂਦਾ ਹੈ। ਇੱਕ ਬਿਆਨ ਅਨੁਸਾਰ ਬੇਂਦਾਪੁਡੀ (59) ਨੂੰ 28 ਅਪ੍ਰੈਲ ਨੂੰ ਡੀਸੀ ਇਮੀਗ੍ਰੈਂਟ ਅਚੀਵਮੈਂਟ ਅਵਾਰਡ ਸਮਾਰੋਹ ਵਿੱਚ ਪੁਰਸਕਾਰ ਦਿੱਤਾ ਜਾਵੇਗਾ। 

ਪੜ੍ਹੋ ਇਹ ਅਹਿਮ ਖ਼ਬਰ-ਮੈਲਬੌਰਨ ਫ੍ਰੀਵੇਅ 'ਤੇ 11 ਕਾਰਾਂ ਦੀ ਭਿਆਨਕ ਟੱਕਰ, ਕਈ ਲੋਕ ਜ਼ਖਮੀ (ਤਸਵੀਰਾਂ)

ਅਮਰੀਕਨ ਮਾਈਗ੍ਰੇਸ਼ਨ ਕੌਂਸਲ ਦੇ ਕਾਰਜਕਾਰੀ ਨਿਰਦੇਸ਼ਕ ਜੇਰੇਮੀ ਰੌਬਿਨਸ ਨੇ ਕਿਹਾ ਕਿ "ਲਗਭਗ 30 ਸਾਲਾਂ ਤੋਂ ਪੈੱਨ ਸਟੇਟ ਯੂਨੀਵਰਸਿਟੀ ਦੇ ਪ੍ਰਧਾਨ ਡਾ. ਬੇਂਦਾਪੁਡੀ ਵਿਦਿਆਰਥੀਆਂ ਦੀ ਸਫਲਤਾ, ਉੱਚ ਸਿੱਖਿਆ ਵਿੱਚ ਸੰਮਿਲਿਤ ਉੱਤਮਤਾ ਅਤੇ ਵਿਦਿਆਰਥੀਆਂ, ਫੈਕਲਟੀ ਅਤੇ ਸਟਾਫ ਲਈ ਮੌਕੇ ਪੈਦਾ ਕਰਨ ਲਈ ਕੰਮ ਕਰ ਰਹੇ ਹਨ,"।  ਭਾਰਤ ਵਿੱਚ ਜੰਮੀ ਬੇਂਦਾਪੁਡੀ ਕੰਸਾਸ ਯੂਨੀਵਰਸਿਟੀ ਵਿੱਚ ਡਾਕਟਰੇਟ ਕਰਨ ਲਈ ਅਮਰੀਕਾ ਆਈ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਅਮਰੀਕਾ ਵਿੱਚ ਹੀ ਵਿੱਦਿਅਕ ਅਤੇ ਅਧਿਆਪਨ ਵਿੱਚ ਆਪਣਾ ਕਰੀਅਰ ਬਣਾਇਆ। ਉਹ ਪੇਨ ਸਟੇਟ ਯੂਨੀਵਰਸਿਟੀ ਦੀ ਪ੍ਰਧਾਨ ਵਜੋਂ ਸੇਵਾ ਕਰਨ ਵਾਲੀ ਪਹਿਲੀ ਗੈਰ ਗੋਰੀ ਔਰਤ ਅਤੇ ਵਿਅਕਤੀ ਹੈ। ਬੇਂਦਾਪੁਡੀ ਨੇ ਕਿਹਾ ਕਿ ਉਹ ਇਸ ਸਾਲ 'ਇਮੀਗ੍ਰੈਂਟ ਅਚੀਵਮੈਂਟ ਐਵਾਰਡ' ਪ੍ਰਾਪਤ ਕਰਨ ਬਾਰੇ ਸੁਣ ਕੇ ਸਨਮਾਨਿਤ ਮਹਿਸੂਸ ਕਰ ਰਹੀ ਹੈ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News