ਕੋਰੋਨਾ ਮਰੀਜ਼ਾਂ ਨੂੰ ਮੁਫ਼ਤ ਸਲਾਹ ਦੇਣ ਲਈ ਭਾਰਤੀ-ਅਮਰੀਕੀ ਡਾਕਟਰਾਂ ਨੇ ਸ਼ੁਰੂ ਕੀਤੀ ਹੈਲਪਲਾਈਨ
Tuesday, Apr 27, 2021 - 11:29 AM (IST)

ਵਾਸ਼ਿੰਗਟਨ (ਭਾਸ਼ਾ): ਬਿਹਾਰ ਅਤੇ ਝਾਰਖੰਡ ਨਾਲ ਸੰਬੰਧ ਰੱਖਣ ਵਾਲੇ ਡਾਕਟਰਾਂ ਦੇ ਇਕ ਭਾਰਤੀ-ਅਮਰੀਕੀ ਸਮੂਹ ਨੇ ਕੋਵਿਡ-19 ਮਰੀਜ਼ਾਂ ਨੂੰ ਘਰ ਬੈਠੇ ਮੁਫ਼ਤ ਸਲਾਹ ਉਪਲਬਧ ਕਰਵਾਉਣ ਲਈ ਇਕ ਹੈਲਪਲਾਈਨ ਸ਼ੁਰੂ ਕੀਤੀ ਹੈ। ਉੱਤਰੀ ਅਮਰੀਕਾ ਦੇ ਬਿਹਾਰ ਅਤੇ ਝਾਰਖੰਡ ਐਸੋਸੀਏਸ਼ਨ ਦੇ ਪ੍ਰਧਾਨ ਡਾਕਟਰ ਅਵਿਨਾਸ਼ ਗੁਪਤਾ ਅਤੇ ਵਿਭਿੰਨ ਭਾਰਤੀ-ਅਮਰੀਕੀ ਡਾਕਟਰਾਂ ਦੀ ਅਵਗਾਈ ਵਿਚ ਇਹ ਸਮੂਹ ਕੋਰੋਨਾ ਵਾਇਰਸ ਤੋਂ ਪੀੜਤ ਪਾਏ ਗਏ ਲੋਕਾਂ ਨੂੰ ਇੰਟਰਨੈੱਟ ਅਤੇ ਐਪ ਜ਼ਰੀਏ ਮੁਫ਼ਤ ਸਿਹਤ ਸਲਾਹ ਪ੍ਰਦਾਨ ਕਰਦਾ ਹੈ।
ਪੜ੍ਹੋ ਇਹ ਅਹਿਮ ਖਬਰ- ਨਿਊਜ਼ੀਲੈਂਡ 'ਚ ਕੋਵਿਡ ਦੇ 8 ਮਾਮਲੇ ਦਰਜ, ਐਕਟਿਵ ਮਾਮਲਿਆਂ ਦੀ ਗਿਣਤੀ ਹੋਈ 36
ਐੱਫ.ਆਈ.ਏ. ਦੇ ਸਾਬਕਾ ਪ੍ਰਧਾਨ ਡਾਕਟਰ ਆਲੋਕ ਕੁਮਾਰ ਨੇ ਕਿਹਾ,''ਇਹ ਘਰ ਬੈਠੇ ਲੋਕਾਂ ਨੂੰ ਮਦਦ ਕਰਨ ਦੀ ਸਾਡੀ ਕੋਸ਼ਿਸ਼ ਦਾ ਇਕ ਹਿੱਸਾ ਹੈ।'' ਉਹਨਾਂ ਨੇ ਦੱਸਿਆ ਕਿ ਸ਼ੁਰੂਆਤੀ ਦਿਨਾਂ ਵਿਚ ਹੀ ਲੱਗਭਗ ਇਕ ਦਰਜਨ ਡਾਕਟਰ ਬਹੁਤ ਸਾਰੇ ਕੋਵਿਡ-19 ਮਰੀਜ਼ਾਂ ਨੂੰ ਸਲਾਹ ਦੇ ਚੁੱਕੇ ਹਨ।
ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।