ਸੁਭਾਸ਼ਚੰਦਰ ਬੋਸ ਵਾਲੀ ਟੀ-ਸ਼ਰਟ ਪਹਿਨਣ 'ਤੇ ਭਾਰਤੀ ਅਮਰੀਕੀ ਦੀ ਹੋਈ ਆਲੋਚਨਾ

07/15/2019 8:03:43 PM

ਵਾਸ਼ਿੰਗਟਨ (ਏਜੰਸੀ)- ਅਮਰੀਕੀ ਕਾਂਗਰਸ ਵਿਮੇਨ ਦੇ ਚੀਫ ਆਫ ਸਟਾਫ ਨੂੰ ਰੀਪਬਲਿਕਨ ਪਾਰਟੀ ਦੇ ਸਹਿਯੋਗੀਆਂ ਅਤੇ ਦੱਖਣਪੰਥੀ ਮੀਡੀਆ ਦੀ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਪਿੱਛੇ ਕਾਰਨ ਬੱਸ ਇੰਨਾ ਹੈ ਕਿ ਉਨ੍ਹਾਂ ਨੇ ਇਕ ਅਜਿਹੀ ਟੀਸ਼ਰਟ ਪਹਿਨੀ ਸੀ, ਜਿਸ 'ਤੇ ਭਾਰਤੀ ਆਜ਼ਾਦੀ ਘੁਲਾਟੀ ਸੁਭਾਸ਼ਚੰਦਰ ਬੋਸ ਦੀ ਤਸਵੀਰ ਬਣੀ ਹੈ। ਦਰਅਸਲ ਡੈਮੋਕ੍ਰੇਟਿਕ ਪਾਰਟੀ ਦੀ ਨੇਤਾ ਅਲੈਕਜ਼ੈਂਡ੍ਰੀਆ ਓਕਾਸੀਓ ਕੋਰਟੇਜ ਦੇ ਚੀਫ ਆਫ ਸਟਾਫ ਭਾਰਤੀ-ਅਮਰੀਕੀ ਸੈਕਾਤ ਚੱਕਰਵਰਤੀ ਦੀ ਬੀਤੇ ਸਾਲ ਦਸੰਬਰ ਮਹੀਨੇ ਵਿਚ ਨਾਓਦਿਸ ਨਿਊਜ਼ ਦੀ ਇਕ ਵੀਡੀਓ ਜਾਰੀ ਹੋਈ ਸੀ। ਜਿਸ ਵਿਚ ਉਹ ਕੋਰਟੇਜ ਨੂੰ ਅਚਾਨਕ ਮਿਲੀ ਜਿੱਤ ਬਾਰੇ ਬੋਲ ਰਹੇ ਹਨ। ਇਸ ਵੀਡੀਓ ਦੇ ਜਾਰੀ ਹੋਣ ਦੇ ਤਕਰੀਬਨ 8 ਮਹੀਨੇ ਬਾਅਦ ਇਸ ਦੀ ਇਕ ਵਾਰ ਫਿਰ ਚਰਚਾ ਕੀਤੀ ਜਾ ਰਹੀ ਹੈ।

ਆਲੋਚਨਾ ਕਰਨ ਵਾਲਿਆਂ ਦਾ ਕਹਿਣਾ ਹੈ ਕਿ ਸੁਭਾਸ਼ਚੰਦਰ ਬੋਸ ਭਾਰਤੀ ਨਾਗਰਿਕ ਸਨ, ਜਿਨ੍ਹਾਂ ਨੇ ਨਾਜ਼ੀਆਂ ਦਾ ਸਾਥ ਦਿੱਤਾ। ਇਹ ਗੱਲ ਜ਼ਿਊਇਸ਼ ਟੈਲੀਗ੍ਰਾਫ ਏਜੰਸੀ ਦੀ ਰਿਪੋਰਟ ਵਿਚ ਕਹੀ ਗਈ ਹੈ। ਇਸ ਰਿਪੋਰਟ ਵਿਚ ਬੋਸ ਨੂੰ ਇਕ ਅਸੰਤੁਸ਼ਟ ਭਾਰਤੀ ਦੱਸਿਆ ਗਿਆ ਹੈ। ਜਿਨ੍ਹਾਂ ਨੇ 1944 ਵਿਚ ਬ੍ਰਿਟਿਸ਼ ਭਾਰਤ 'ਤੇ ਜਾਪਾਨ ਦੇ ਹਮਲੇ ਦੀ ਹਮਾਇਤ ਕਰਨ ਲਈ ਹਜ਼ਾਰਾਂ ਭਾਰਤੀ ਪੁਰਸ਼ਾਂ ਨੂੰ ਭਰਤੀ ਕੀਤਾ ਅਤੇ ਹਿਟਲਰ ਲਈ ਯੂਰਪ ਵਿਚ ਬ੍ਰਿਟੇਨ ਨਾਲ ਲੜਾਈ ਵਿਚ ਮਦਦ ਕੀਤੀ। ਕੁਝ ਅਜਿਹੀਆਂ ਹੀ ਗੱਲਾਂ ਨਿਊਜ਼ਵੀਕ ਦੀ ਰਿਪੋਰਟ ਵਿਚ ਵੀ ਕਹੀ ਗਈ ਹੈ।


Sunny Mehra

Content Editor

Related News