ਅਮਰੀਕਾ ਦੇ ਵਰਜੀਨੀਆ ਸੂਬੇ ''ਚ ਭਾਰਤੀ-ਅਮਰੀਕੀ ਭਾਈਚਾਰੇ ਨੇ ਮਨਾਇਆ ਛੱਠ ਪੂਜਾ ਦਾ ਤਿਉਹਾਰ

Thursday, Nov 07, 2024 - 07:05 PM (IST)

ਅਮਰੀਕਾ ਦੇ ਵਰਜੀਨੀਆ ਸੂਬੇ ''ਚ ਭਾਰਤੀ-ਅਮਰੀਕੀ ਭਾਈਚਾਰੇ ਨੇ ਮਨਾਇਆ ਛੱਠ ਪੂਜਾ ਦਾ ਤਿਉਹਾਰ

ਰਿਚਮੰਡ/ਅਮਰੀਕਾ (ਏਜੰਸੀ)- ਅਮਰੀਕਾ ਦੇ ਵਰਜੀਨੀਆ ਸੂਬੇ ਵਿਚ ਭਾਰਤੀ-ਅਮਰੀਕੀ ਭਾਈਚਾਰੇ ਦੇ ਮੈਂਬਰ ਛੱਠ ਪੂਜਾ ਦਾ ਤਿਉਹਾਰ ਮਨਾਉਣ ਲਈ ਆਪਣੇ ਦੋਸਤਾਂ ਅਤੇ ਪਰਿਵਾਰ ਨਾਲ ਇਕੱਠੇ ਹੋਏ। ਚਾਰ ਰੋਜ਼ਾ ਤਿਉਹਾਰ 5 ਨਵੰਬਰ ਨੂੰ ਸ਼ੁਰੂ ਹੋਇਆ ਸੀ। ਵਰਜੀਨੀਆ ਦੇ ਇੱਕ ਵਸਨੀਕ ਨੇ ਮੁਤਾਬਕ, “ਜਦੋਂ ਅਸੀਂ ਇੱਥੇ ਆਏ ਸੀ, ਅਸੀਂ ਇੱਕ ਨਵੇਂ ਦੇਸ਼ ਵਿੱਚ ਛੱਠ ਪੂਜਾ ਕਰਨ ਲਈ ਚਿੰਤਤ ਸੀ, ਅਸੀਂ ਨਦੀ ਜਾਂ ਜਲਘਰ ਲੱਭਣ ਬਾਰੇ ਵੀ ਚਿੰਤਤ ਸੀ। ਇਸ ਲਈ ਇੱਕ ਦਿਨ, ਸਾਡਾ ਪੂਰਾ ਸਮੂਹ ਇੱਕ ਪਾਰਕ ਵਿੱਚ ਗਿਆ ਜੋ ਕਿ ਇੱਕ ਨਦੀ ਦੇ ਕਿਨਾਰੇ ਹੈ ਅਤੇ ਅਸੀਂ ਸੋਚਿਆ ਕਿ ਜੇਕਰ ਸਾਨੂੰ ਇਜਾਜ਼ਤ ਮਿਲ ਜਾਂਦੀ ਹੈ, ਤਾਂ ਇਹ ਜਗ੍ਹਾ ਛੱਠ ਪੂਜਾ ਲਈ ਕਾਫ਼ੀ ਵਧੀਆ ਹੋਵੇਗੀ।'' ਉਨ੍ਹਾਂ ਕਿਹਾ, ''ਅਸੀਂ ਕਾਉਂਟੀ ਨਾਲ ਸੰਪਰਕ ਕੀਤਾ ਅਤੇ ਉਨ੍ਹਾਂ ਨੇ ਸਾਨੂੰ ਦੱਸਿਆ ਕਿ ਉਨ੍ਹਾਂ ਨੂੰ ਕੋਈ ਸਮੱਸਿਆ ਨਹੀਂ ਹੈ। ਉਦੋਂ ਤੋਂ ਹਰ ਸਾਲ ਇੱਥੇ ਨਦੀ ਦੇ ਕੰਢੇ ਛੱਠ ਦਾ ਤਿਉਹਾਰ ਮਨਾਇਆ ਜਾਂਦਾ ਹੈ ਅਤੇ ਅੱਜ 700 ਦੇ ਕਰੀਬ ਲੋਕ ਇਸ ਤਿਉਹਾਰ ਨੂੰ ਮਨਾਉਣ ਲਈ ਇਕੱਠੇ ਹੋਏ ਹਨ।'

ਇਹ ਵੀ ਪੜ੍ਹੋ: ਭਾਰਤ ਨੇ ਬੰਗਲਾਦੇਸ਼ ਨੂੰ ਹਿੰਦੂਆਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਕਦਮ ਚੁੱਕਣ ਦੀ ਕੀਤੀ ਅਪੀਲ

ਇਕ ਹੋਰ ਨਿਵਾਸੀ ਨੇ ਕਿਹਾ ਕਿ ਸ਼ੁਰੂ ਵਿਚ, ਅਮਰੀਕੀ ਲੋਕਾਂ ਲਈ ਇਹ ਅਸਾਧਾਰਨ ਗੱਲ ਸੀ ਕਿ ਵਰਤ ਰੱਖਣ ਵਾਲੀਆਂ ਔਰਤਾਂ ਸਿੰਦੂਰ ਦਾ ਲੰਮਾ ਤਿਲਕ ਲਗਾ ਕੇ ਸੂਰਜ ਦੇਵਤਾ ਦੀ ਪੂਜਾ ਕਰਨ ਲਈ ਪਾਣੀ ਦੇ ਕੰਢੇ 'ਤੇ ਜਾਂਦੀਆਂ ਹਨ। ਹੁਣ ਤਾਂ ਅਮਰੀਕੀ ਲੋਕ ਵੀ ਆ ਕੇ ਪ੍ਰਸ਼ਾਦ ਮੰਗਦੇ ਹਨ। ਪਹਿਲੇ ਸਾਲ, ਸਿਰਫ ਸੱਤ-ਅੱਠ ਪਰਿਵਾਰਾਂ ਨੇ ਇਹ ਤਿਉਹਾਰ ਮਨਾਇਆ ਸੀ ਪਰ ਹੁਣ ਵੱਡੀ ਗਿਣਤੀ ਵਿੱਚ ਪਰਿਵਾਰ ਘਾਟ 'ਤੇ ਆਉਂਦੇ ਹਨ। ਛੱਠ ਤਿਉਹਾਰ ਬਿਹਾਰ, ਝਾਰਖੰਡ ਅਤੇ ਪੂਰਬੀ ਉੱਤਰ ਪ੍ਰਦੇਸ਼ ਦਾ ਇੱਕ ਪ੍ਰਮੁੱਖ ਤਿਉਹਾਰ ਹੈ।  ਚਾਰ ਦਿਨਾਂ ਇਸ ਤਿਉਹਾਰ ਦੀ ਸ਼ੁਰੂਆਤ ਕਾਰਤਿਕ ਸ਼ੁਕਲ ਪੱਖ ਦੀ ਛਠੀ ਤਿਥੀ ਅਤੇ ਦੀਵਾਲੀ ਤੋਂ 6 ਦਿਨ ਬਾਅਦ ਸ਼ੁਰੂ ਹੁੰਦੀ ਹੈ।

ਇਹ ਵੀ ਪੜ੍ਹੋ: ਪਾਕਿਸਤਾਨ: ਅੱਤਵਾਦੀ ਹਮਲਿਆਂ 'ਚ 2 ਬੱਚਿਆਂ ਅਤੇ 4 ਪੁਲਸ ਮੁਲਾਜ਼ਮਾਂ ਦੀ ਮੌਤ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

cherry

Content Editor

Related News