ਪ੍ਰਤੀਨਿਧੀ ਸਭਾ ਚੋਣਾਂ ''ਚ ਭਾਰਤੀ-ਅਮਰੀਕੀ ''ਹਿਰਲ'' ਘੱਟ ਫਰਕ ਨਾਲ ਹਾਰੀ

04/25/2018 4:53:58 PM

ਵਾਸ਼ਿੰਗਟਨ— ਭਾਰਤੀ ਅਮਰੀਕੀ ਕੈਂਸਰ ਖੋਜ ਵਿਗਿਆਨੀ ਹਿਰਲ ਟਿਪਿਰਨੇਨੀ ਨੂੰ ਪ੍ਰਤੀਨਿਧੀ ਸਭਾ ਲਈ ਹੋਈਆਂ ਵਿਸ਼ੇਸ਼ ਚੋਣਾਂ ਵਿਚ ਰਿਪਬਲਿਕਨ ਪਾਰਟੀ ਦੇ ਗੜ੍ਹ ਮੰਨੇ ਜਾਣ ਵਾਲੇ ਅਰੀਜ਼ੋਨਾ ਵਿਚ ਬਹੁਤ ਘੱਟ ਅੰੰਤਰ ਨਾਲ ਹੀ ਸਹੀ ਪਰ ਹਾਰ ਦਾ ਸਾਹਮਣਾ ਕਰਨਾ ਪਿਆ। ਪੇਸ਼ੇ ਤੋਂ ਡਾਕਟਰ ਅਤੇ ਡੈਮੋਕ੍ਰੇਟਿਕ ਉਮੀਦਵਾਰ ਹਿਰਲ ਨੂੰ ਰਿਪਬਲੀਕਨ ਪਾਰਟੀ ਦੀ ਉਮੀਦਵਾਰ ਡੇਬੀ ਲੇਸਕੋ ਨੇ ਮਾਤ ਦਿੱਤੀ।
ਆਖਰੀ ਰਿਪੋਰਟ ਆਉਣ ਤੱਕ ਹਿਰਲ 9000 ਵੋਟਾਂ ਤੋਂ ਪਿੱਛੇ ਚੱਲ ਰਹੀ ਸੀ। ਅਰੀਜ਼ੋਨਾ ਦੀ ਸਾਬਕਾ ਸਟੇਟ ਸੀਨੇਟਰ ਡੇਬੀ ਸੰਸਦ ਮੈਂਬਰ ਟ੍ਰੇਂਟ ਫ੍ਰਾਂਕਸ ਦੀ ਜਗ੍ਹਾ ਲਏਗੀ। ਰਿਪਬਲਿਕਨ ਫ੍ਰਾਂਕਸ ਨੇ ਯੌਣ ਸ਼ੋਸਣ ਦੇ ਦੋਸ਼ਾਂ ਦੇ ਚਲਦੇ ਦਸਬੰਰ ਵਿਚ ਅਸਤੀਫਾ ਦੇ ਦਿੱਤਾ ਸੀ। ਅਧਿਕਾਰਤ ਨਤੀਜਿਆਂ ਦੀ ਘੋਸ਼ਣਾ ਅਜੇ ਨਹੀਂ ਕੀਤੀ ਗਈ ਹੈ ਪਰ ਕਈ ਸਥਾਨਕ ਮੀਡੀਆ ਸੰਸਥਾਨਾਂ ਦੀਆਂ ਰਿਪੋਰਟਾਂ ਵਿਚ ਡੇਬੀ ਨੂੰ ਜੇਤੂ ਐਲਾਨ ਕਰ ਦਿੱਤਾ ਗਿਆ ਹੈ। ਡੇਬੀ ਨੇ ਕਿਹਾ, 'ਮੈਂ ਇਸ ਕੰਮ ਨੂੰ ਬਹੁਤ ਗੰਭੀਰਤਾ ਨਾਲ ਲੈਣ ਵਾਲੀ ਹਾਂ।'


Related News