ਭਾਰਤ-ਅਮਰੀਕਾ ਦੇ ਸਬੰਧਾਂ ਦਾ ਵਿਸ਼ਵ ਪੱਧਰ 'ਤੇ ਵੀ ਬਹੁਤ ਪ੍ਰਭਾਵ : ਜੈਸ਼ੰਕਰ

Thursday, Sep 29, 2022 - 03:59 PM (IST)

ਭਾਰਤ-ਅਮਰੀਕਾ ਦੇ ਸਬੰਧਾਂ ਦਾ ਵਿਸ਼ਵ ਪੱਧਰ 'ਤੇ ਵੀ ਬਹੁਤ ਪ੍ਰਭਾਵ : ਜੈਸ਼ੰਕਰ

ਵਾਸ਼ਿੰਗਟਨ (ਭਾਸ਼ਾ)- ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਕਿਹਾ ਕਿ ਦੁਨੀਆ ਦੇ ਦੋ ਸਭ ਤੋਂ ਵੱਡੇ ਲੋਕਤੰਤਰ ਭਾਰਤ ਅਤੇ ਅਮਰੀਕਾ ਦੇ ਰਿਸ਼ਤੇ ਨਾ ਸਿਰਫ ਦੁਵੱਲੇ ਹਿੱਤਾਂ ਲਈ ਹਨ, ਸਗੋਂ ਉਨ੍ਹਾਂ ਦੇ ਸਬੰਧਾਂ ਦਾ ਵਿਸ਼ਵ ਪੱਧਰ 'ਤੇ ਵੀ ਬਹੁਤ ਪ੍ਰਭਾਵ ਹੈ। ਉਨ੍ਹਾਂ ਕਿਹਾ ਕਿ ਦੋਵੇਂ ਦੇਸ਼ ਮੰਨਦੇ ਹਨ ਕਿ ਇਸ ਸਬੰਧ ਵਿਚ ਕਾਫੀ ਸੰਭਾਵਨਾਵਾਂ ਹਨ ਅਤੇ ਇਸ ਨੂੰ ਅੱਗੇ ਵਧਾਉਣ ਦੀ ਵੀ ਕਾਫੀ ਗੁੰਜਾਇਸ਼ ਹੈ। ਜੈਸ਼ੰਕਰ ਨੇ ਵਾਸ਼ਿੰਗਟਨ ਦੀ ਆਪਣੀ ਚਾਰ ਦਿਨਾਂ ਸਰਕਾਰੀ ਯਾਤਰਾ ਦੀ ਸਮਾਪਤੀ ਦੌਰਾਨ ਬੁੱਧਵਾਰ ਨੂੰ ਇੱਥੇ ਭਾਰਤੀ ਪੱਤਰਕਾਰਾਂ ਦੇ ਇੱਕ ਸਮੂਹ ਨੂੰ ਕਿਹਾ ਕਿ ਜੇ ਤੁਸੀਂ ਭਾਰਤ-ਅਮਰੀਕਾ ਸਬੰਧਾਂ ਨੂੰ ਦੇਖਦੇ ਹੋ, ਤਾਂ ਇਹ ਸਿਰਫ਼ ਇੱਕ ਦੂਜੇ ਨੂੰ ਲਾਭ ਪਹੁੰਚਾਉਣ ਲਈ ਨਹੀਂ ਹੈ। ਸਾਡੇ ਸਬੰਧ ਅੱਜ ਬਾਕੀ ਦੁਨੀਆ ਨੂੰ ਪ੍ਰਭਾਵਿਤ ਕਰਦੇ ਹਨ, ਨਿਸ਼ਚਿਤ ਤੌਰ 'ਤੇ ਇੰਡੋ-ਪੈਸੀਫਿਕ ਖੇਤਰ ਨੂੰ। 

ਵਾਸ਼ਿੰਗਟਨ ਦੀ ਆਪਣੀ ਚਾਰ ਦਿਨੀਂ ਯਾਤਰਾ ਦੌਰਾਨ ਜੈਸ਼ੰਕਰ ਨੇ ਆਪਣੇ ਅਮਰੀਕੀ ਹਮਰੁਤਬਾ ਵਿਦੇਸ਼ ਮੰਤਰੀ ਐਂਟਨੀ ਬਲਿੰਕਨ, ਰੱਖਿਆ ਮੰਤਰੀ ਲਾਇਡ ਆਸਟਿਨ, ਵਪਾਰਕ ਮੰਤਰੀ ਜੀਨਾ ਰੈਮੰਡੋ, ਰਾਸ਼ਟਰੀ ਸੁਰੱਖਿਆ ਸਲਾਹਕਾਰ ਜੇਕ ਸੁਲੀਵਾਨ ਅਤੇ ਮਾਰਕ ਵਾਰਨਰ ਅਤੇ ਐਮੀ ਬੇਰਾ ਸਮੇਤ ਪੰਜ ਸੰਸਦ ਮੈਂਬਰਾਂ ਨਾਲ ਮੁਲਾਕਾਤ ਕੀਤੀ। ਜੈਸ਼ੰਕਰ ਨੇ ਅਮਰੀਕੀ ਕਾਰੋਬਾਰੀ ਭਾਈਚਾਰੇ ਨਾਲ ਵੀ ਮੀਟਿੰਗ ਕੀਤੀ। ਉਨ੍ਹਾਂ ਕਿਹਾ ਕਿ ਬਹੁਤ ਸਾਰੇ ਦੇਸ਼ ਹਨ ਜੋ ਚਾਹੁੰਦੇ ਹਨ ਕਿ ਅਸੀਂ ਨਿੱਜੀ ਜਾਂ ਦੁਵੱਲੇ ਸਬੰਧ ਕਾਇਮ ਕਰੀਏ, ਜਿਸ ਰਾਹੀਂ ਉਹ ਅਜਿਹੇ ਕਈ ਮੁੱਦਿਆਂ ਦੇ ਹੱਲ ਦੀ ਉਮੀਦ ਕਰ ਰਹੇ ਹਨ, ਜਿਨ੍ਹਾਂ ਦੀ ਦੁਨੀਆ ਤਲਾਸ਼ ਕਰ ਰਹੀ ਹੈ। ਜੈਸ਼ੰਕਰ ਨੇ ਕਿਹਾ ਕਿ ਕੁੱਲ ਮਿਲਾ ਕੇ ਭਾਰਤ-ਅਮਰੀਕਾ ਸਬੰਧ ਚੰਗੀ ਸਥਿਤੀ 'ਚ ਹਨ। 

ਪੜ੍ਹੋ ਇਹ ਅਹਿਮ ਖ਼ਬਰ-ਆਸਟ੍ਰੇਲੀਆ 'ਚ ਪਹਿਲੀ ਵਾਰ ਹਾਈ ਕੋਰਟ ਦੇ ਜ਼ਿਆਦਾਤਰ ਜੱਜਾਂ 'ਚ ਹੋਣਗੀਆਂ ਔਰਤਾਂ 

ਜੈਸ਼ੰਕਰ ਮੁਤਾਬਕ ਜੇਕਰ ਤੁਸੀਂ ਦੇਖੇ ਤਾਂ ਸਾਡਾ ਕਾਰੋਬਾਰ ਚੰਗਾ ਚੱਲ ਰਿਹਾ ਹੈ, ਸਾਡੇ ਰਾਜਨੀਤਿਕ ਸਬੰਧ ਮਜ਼ਬੂਤ ਹਨ। ਵੀਜ਼ਿਆਂ ਨੂੰ ਲੈ ਕੇ ਕੁਝ ਪ੍ਰਕਿਰਿਆ ਸੰਬੰਧੀ ਮੁੱਦੇ ਹੋ ਸਕਦੇ ਹਨ, ਪਰ ਲੋਕਾਂ ਦੀ ਅਸਲ ਆਵਾਜਾਈ ਦੇ ਲਿਹਾਜ਼ ਨਾਲ ਇਹ ਕਾਫੀ ਸਕਾਰਾਤਮਕ ਹੈ।'ਮੰਤਰੀ ਨੇ ਕਿਹਾ ਕਿ ਇਸ ਲਈ ਲਈ ਅਸਲ ਵਿਚ ਅਜਿਹਾ ਬਹੁਤ ਕੁਝ ਹੈ ਜਿਸ ਦਾ ਕ੍ਰੈਡਿਟ ਅਸੀਂ ਖੁਦ ਨੂੰ ਦੇ ਸਕਦੇ ਹਾਂ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News