ਭਾਰਤ ਨੇ ਰੋਕੀ 200 ਸਿੱਖ ਸੰਗਤਾਂ ਨੂੰ ਲੈ ਜਾਣ ਵਾਲੀ ਉਸਦੀ ਟ੍ਰੇਨ - ਪਾਕਿਸਤਾਨ

06/15/2019 4:57:34 PM

ਵਰਲਡ ਡੈਸਕ — ਭਾਰਤ ਨੇ ਪਾਕਿਸਤਾਨ ਦੀ ਟ੍ਰੇਨ ਨੂੰ ਭਾਰਤ ਅੰਦਰ ਦਾਖਲ ਹੋਣ ਦੀ ਆਗਿਆ ਨਹੀਂ ਦਿੱਤੀ। ਇਹ ਟ੍ਰੇਨ ਭਾਰਤ ਤੋਂ 200 ਸਿੱਖ ਸੰਗਤਾਂ ਨੂੰ ਲੈ ਜਾਣ ਲਈ ਆ ਰਹੀ ਸੀ। ਇਹ ਸੰਗਤਾਂ ਸ਼ੁੱਕਰਵਾਰ ਨੂੰ ਜੋਰ ਮੇਲੇ 'ਚ ਸ਼ਾਮਲ ਹੋਣ ਵਾਲੀਆਂ ਸਨ।

ਪਾਕਿਸਤਾਨ 'ਚ ਘੱਟ ਗਿਣਤੀ ਅਤੇ ਧਾਰਮਿਕ ਸਥਾਨਾਂ ਦੇ ਮਾਮਲਿਆਂ ਨੂੰ ਦੇਖਣ ਵਾਲੀ ਸਰਕਾਰੀ ਸੰਸਥਾ ਇਵਾਕਿਊ ਟਰੱਸਟ ਪ੍ਰਾਪਰਟੀ ਬੋਰਡ(ETPB) ਦੇ ਬੁਲਾਰੇ ਆਮਿਰ ਹਾਸ਼ਮੀ ਨੇ ਕਿਹਾ ਕਿ ਪਾਕਿਸਤਾਨ ਨੇ ਇਨ੍ਹਾਂ ਸੰਗਤਾਂ ਨੂੰ ਵੀਜ਼ਾ ਦੇ ਦਿੱਤਾ ਸੀ ਪਰ ਭਾਰਤੀ ਅਧਿਕਾਰੀਆਂ ਨੇ ਟ੍ਰੇਨ ਨੂੰ ਸਰਹੱਦ ਅੰਦਰ ਦਾਖਲ ਨਹੀਂ ਹੋਣ ਦਿੱਤਾ। ਭਾਰਤ ਨੇ ਇਸ ਕਾਰਵਾਈ ਦੇ ਪਿੱਛੇ ਕੋਈ ਠੋਸ ਕਾਰਨ ਨਹੀਂ ਦੱਸਿਆ ਹੈ। ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤਾਰਾ ਸਿੰਘ ਨੇ ਇਸ ਮਾਮਲੇ 'ਚ ਨਿਰਾਸ਼ਾ ਦਾ ਪ੍ਰਗਟਾਵਾ ਕੀਤਾ ਹੈ।


Related News