ਭਾਰਤ ਇਸੇ ਮਹੀਨੇ ਕੈਨੇਡਾ ਨੂੰ ਦੇਵੇਗਾ ਕੋਰੋਨਾ ਟੀਕੇ ਦੀਆਂ 5 ਲੱਖ ਖੁਰਾਕਾਂ

Monday, Feb 15, 2021 - 08:32 AM (IST)

ਭਾਰਤ ਇਸੇ ਮਹੀਨੇ ਕੈਨੇਡਾ ਨੂੰ ਦੇਵੇਗਾ ਕੋਰੋਨਾ ਟੀਕੇ ਦੀਆਂ 5 ਲੱਖ ਖੁਰਾਕਾਂ

ਨਵੀਂ ਦਿੱਲੀ/ਓਟਾਵਾ- ਭਾਰਤ ਇਸ ਮਹੀਨੇ ਕੋਰੋਨਾ ਟੀਕਾ 'ਕੋਵੀਸ਼ੀਲਡ' ਦੀਆਂ 5 ਲੱਖ ਖੁਰਾਕਾਂ ਕੈਨੇਡਾ ਨੂੰ ਭੇਜੇਗਾ। ਭਾਰਤ ਸਰਕਾਰ ਨੇ ਇਸ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਹ ਮਨਜ਼ੂਰੀ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਰਮਿਆਨ ਹੋਈ ਫ਼ੋਨ 'ਤੇ ਗੱਲਬਾਤ ਤੋਂ ਬਾਅਦ ਦਿੱਤੀ ਗਈ ਹੈ।

ਭਾਰਤ ਵਿਚ ਬਣੇ ਕੋਰੋਨਾ ਟੀਕਿਆਂ ਦੀ ਦੁਨੀਆ ਭਰ ਦੇ ਦੇਸ਼ਾਂ ਵੱਲੋਂ ਮੰਗੀ ਕੀਤੀ ਜਾ ਰਹੀ ਹੈ। ਕੋਰੋਨਾ ਟੀਕਿਆਂ ਦੀ ਖੁਰਾਕਾਂ ਦੀ ਘਾਟ ਦਾ ਸਾਹਮਣਾ ਕਰ ਰਹੇ ਕੈਨੇਡਾ ਨੇ 5 ਫਰਵਰੀ ਨੂੰ ਭਾਰਤ ਕੋਲੋਂ 10 ਲੱਖ ਖੁਰਾਕਾਂ ਦੀ ਸਪਲਾਈ ਕਰਨ ਦੀ ਬੇਨਤੀ ਕੀਤੀ ਸੀ। 

ਇਹ ਵੀ ਪੜ੍ਹੋ- ਨੌਕਰੀਪੇਸ਼ਾ ਲੋਕਾਂ ਨੂੰ ਸੌਗਾਤ, 15 ਮਿੰਟ ਵੀ ਵੱਧ ਲੱਗੇ ਤਾਂ ਮਿਲੇਗਾ ਓਵਰਟਾਈਮ!

ਹਾਲਾਂਕਿ, ਫਰਵਰੀ ਵਿਚ ਭਾਰਤ ਵੱਲੋਂ ਟੀਕਿਆਂ ਦੀ ਕੀਤੀ ਜਾਣ ਵਾਲੀ ਸਪਲਾਈ ਵਾਲੇ ਦੇਸ਼ਾਂ ਦੀ ਸੂਚੀ ਵਿਚ ਕੈਨੇਡਾ ਦਾ ਨਾਂ ਨਹੀਂ ਸੀ। ਇਸ ਸੂਚੀ ਵਿਚ 25 ਦੇਸ਼ਾਂ ਦਾ ਨਾਂ ਸੀ, ਜਿਨ੍ਹਾਂ ਨੂੰ 2.4 ਕਰੋੜ ਖੁਰਾਕਾਂ ਭੇਜੀਆਂ ਜਾਣੀਆਂ ਸਨ। ਇਸ ਸੂਚੀ ਦੇ ਜਾਰੀ ਹੋਣ ਤੋਂ ਬਾਅਦ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ 10 ਫਰਵਰੀ ਨੂੰ ਪ੍ਰਧਾਨ ਮੰਤਰੀ ਮੋਦੀ ਨੂੰ ਫ਼ੋਨ ਕੀਤਾ ਅਤੇ ਉਨ੍ਹਾਂ ਨੂੰ ਕੋਰੋਨਾ ਟੀਕੇ ਸਪਲਾਈ ਕਰਨ ਦੀ ਬੇਨਤੀ ਕੀਤੀ। ਟਰੂਡੋ ਨੇ ਪੀ. ਐੱਮ. ਮੋਦੀ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਜੇਕਰ ਦੁਨੀਆ ਦੇ ਦੇਸ਼ ਕੋਰੋਨਾ ਖ਼ਿਲਾਫ਼ ਲੜਾਈ ਜਿੱਤਦੇ ਹਨ ਤਾਂ ਇਸ ਵਿਚ ਭਾਰਤ ਦੀ ਮੈਡੀਕਲ ਸਮਰੱਥਾ ਅਤੇ ਪੀ. ਐੱਮ. ਮੋਦੀ ਦੀ ਅਗਵਾਈ ਦੀ ਅਹਿਮ ਭੂਮਿਕਾ ਹੋਵੇਗੀ।

►ਕੈਨੇਡਾ ਨੂੰ ਕੋਰੋਨਾ ਟੀਕੇ  ਦੀਆਂ ਖੁਰਾਕਾਂ ਦਿੱਤੇ ਜਾਣ 'ਤੇ ਕੁਮੈਂਟ ਬਾਕਸ ਵਿਚ ਦਿਓ ਰਾਇ


author

Lalita Mam

Content Editor

Related News