ਸ਼੍ਰੀਲੰਕਾ ਦੇ ਪੂਰਬੀ ਸੂਬੇ ''ਚ ਵਿਕਾਸ ਪ੍ਰੋਜੈਕਟਾਂ ਲਈ 237.1 ਕਰੋੜ ਰੁਪਏ ਦੇਵੇਗਾ ਭਾਰਤ

Tuesday, Dec 24, 2024 - 05:04 PM (IST)

ਸ਼੍ਰੀਲੰਕਾ ਦੇ ਪੂਰਬੀ ਸੂਬੇ ''ਚ ਵਿਕਾਸ ਪ੍ਰੋਜੈਕਟਾਂ ਲਈ 237.1 ਕਰੋੜ ਰੁਪਏ ਦੇਵੇਗਾ ਭਾਰਤ

ਕੋਲੰਬੋ (ਏਜੰਸੀ)- ਭਾਰਤ ਸ੍ਰੀਲੰਕਾ ਦੇ ਪੂਰਬੀ ਸੂਬੇ ਵਿਚ ਸਿੱਖਿਆ, ਸਿਹਤ ਅਤੇ ਖੇਤੀਬਾੜੀ ਦੇ ਖੇਤਰਾਂ ਵਿਚ ਵਿਕਾਸ ਦੇ  33 ਪ੍ਰੋਜੈਕਟਾਂ ਲਈ 237.1 ਕਰੋੜ ਰੁਪਏ ਮੁਹੱਈਆ ਕਰਵਾਏਗਾ। ਇਹ ਐਲਾਨ ਮੰਗਲਵਾਰ ਨੂੰ ਕੀਤਾ ਗਿਆ। 

ਇਹ ਵੀ ਪੜ੍ਹੋ: ਵਾਇਰਲ ਟ੍ਰੈਂਡ ਅਜ਼ਮਾਉਣ ਦੇ ਚੱਕਰ 'ਚ ਬੁਰੀ ਤਰ੍ਹਾਂ ਝੁਲਸੀ ਔਰਤ, ਵੇਖੋ ਵੀਡੀਓ

ਕੈਬਨਿਟ ਬੁਲਾਰੇ ਅਤੇ ਸਿਹਤ ਮੰਤਰੀ ਨਲਿੰਦਾ ਜੈਥਿਸਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਕੈਬਨਿਟ ਨੇ ਦੋਹਾਂ ਦੇਸ਼ਾਂ ਵਿਚਾਲੇ ਸਮਾਜਿਕ-ਆਰਥਿਕ ਵਿਕਾਸ ਅਤੇ ਦੁਵੱਲੇ ਸਬੰਧਾਂ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਇਕ ਸਮਝੌਤੇ 'ਤੇ ਹਸਤਾਖਰ ਕਰਨ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ।

ਇਹ ਵੀ ਪੜ੍ਹੋ: ਸਰਪ੍ਰਾਈਜ਼ ਦੇਣ ਲਈ ਸਾਂਤਾ ਬਣ ਕੇ ਆਇਆ ਪਿਤਾ, ਫਿਰ ਪਤਨੀ-ਬੱਚਿਆਂ ਸਣੇ ਪੂਰਾ ਟੱਬਰ ਕੀਤਾ ਖਤਮ

ਇਸ ਵਿਵਸਥਾ ਤਹਿਤ ਭਾਰਤ ਸਿੱਖਿਆ ਲਈ 31.5 ਕਰੋੜ ਰੁਪਏ, ਸਿਹਤ ਲਈ 78 ਕਰੋੜ ਰੁਪਏ ਅਤੇ ਖੇਤੀਬਾੜੀ ਲਈ 62 ਕਰੋੜ ਰੁਪਏ ਮੁਹੱਈਆ ਕਰਵਾਏਗਾ। ਇਹਨਾਂ ਪ੍ਰੋਜੈਕਟਾਂ ਦਾ ਉਦੇਸ਼ ਬੁਨਿਆਦੀ ਢਾਂਚੇ ਨੂੰ ਵਧਾਉਣਾ, ਵਿਕਾਸ ਕਰਨਾ ਅਤੇ ਸਥਾਨਕ ਭਾਈਚਾਰਿਆਂ ਦਾ ਸਸ਼ਕਤੀਕਰਨ ਕਰਨਾ ਹੈ।

ਇਹ ਵੀ ਪੜ੍ਹੋ: ਅਮਰੀਕਾ 'ਚ ਨਸ਼ਾ ਤਸਕਰ ਸੁਨੀਲ ਯਾਦਵ ਦਾ ਗੋਲੀਆਂ ਮਾਰ ਕੇ ਕਤਲ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

cherry

Content Editor

Related News