ਦੱਖਣੀ-ਪੂਰਬੀ ਫਰਾਂਸ ’ਚ 1.30 ਲੱਖ ਘਰਾਂ ਦੀ ਬਿਜਲੀ ਗੁੱਲ

Saturday, May 24, 2025 - 11:29 PM (IST)

ਦੱਖਣੀ-ਪੂਰਬੀ ਫਰਾਂਸ ’ਚ 1.30 ਲੱਖ ਘਰਾਂ ਦੀ ਬਿਜਲੀ ਗੁੱਲ

ਕਾਨਸ, (ਭਾਸ਼ਾ)– ਦੱਖਣੀ-ਪੂਰਬੀ ਫ਼ਰਾਂਸ ਵਿਚ ਸ਼ਨੀਵਾਰ ਨੂੰ ਵੱਡੇ ਪੱਧਰ ’ਤੇ ਬਿਜਲੀ ਗੁੱਲ ਹੋਣ ਨਾਲ ਆਵਾਜਾਈ ’ਚ ਰੁਕਾਵਟ ਆਈ ਤੇ ਕਾਨਸ ਫਿਲਮ ਮਹਾਉਤਸਵ ਵਿਚ ਕੁਝ ਸਮੇਂ ਲਈ ਪ੍ਰੋਗਰਾਮ ਰੁਕ ਗਿਆ, ਜਦੋਂਕਿ ਇਸ ਵੱਕਾਰੀ ਸਮਾਗਮ ਵਿਚ ਪ੍ਰਮੁੱਖ ਪੁਰਸਕਾਰ ਵੰਡੇ ਜਾਣੇ ਸਨ।

ਬਿਜਲੀ ਵੰਡ ਕੰਪਨੀ ਆਰ. ਟੀ. ਈ. ਨੇ ਸੋਸ਼ਲ ਮੀਡੀਆ ਮੰਚ ‘ਐਕਸ’ ’ਤੇ ਜਾਰੀ ਪੋਸਟ ਵਿਚ ਦੱਸਿਆ ਕਿ ਸ਼ਨੀਵਾਰ ਸਵੇਰੇ ਇਕ ਹਾਈਵੋਲਟੇਜ ਲਾਈਨ ਡਿੱਗ ਜਾਣ ਕਾਰਨ ਆਲਪਸ-ਮੈਰੀਟਾਈਮਸ ਵਿਭਾਗ ਅਧੀਨ ਆਉਣ ਵਾਲੇ ਲੱਗਭਗ 1,60,000 ਘਰਾਂ ਦੀ ਬਿਜਲੀ ਗੁੱਲ ਹੋ ਗਈ। ਇਹ ਸਮੱਸਿਆ ਕਾਨਸ ਦੇ ਨਜ਼ਦੀਕ ਇਕ ਬਿਜਲਈ ਉਪ-ਕੇਂਦਰ ਵਿਚ ਰਾਤ ਨੂੰ ਲੱਗੀ ਅੱਗ ਤੋਂ ਕੁਝ ਘੰਟਿਆਂ ਬਾਅਦ ਆਈ, ਜਿਸ ਦੇ ਨਾਲ ਗ੍ਰਿਡ ਪਹਿਲਾਂ ਹੀ ਅਸਥਿਰ ਹੋ ਗਿਆ ਸੀ। ਕਾਨਸ ਫਿਲਮ ਮਹਾਉਤਸਵ ਦੇ ਆਯੋਜਕਾਂ ਨੇ ਪੁਸ਼ਟੀ ਕੀਤੀ ਕਿ ਬਿਜਲੀ ਦੀ ਸਪਲਾਈ ਰੁਕੀ ਹੋਣ ਕਾਰਨ ਸ਼ਨੀਵਾਰ ਦੀਆਂ ਸ਼ੁਰੂਆਤੀ ਸਰਗਰਮੀਆਂ ਪ੍ਰਭਾਵਿਤ ਹੋਈਆਂ।

ਆਯੋਜਕਾਂ ਨੇ ਦੱਸਿਆ ਕਿ ਕ੍ਰੋਈਸੈੱਟ ਦੇ ਮੁੱਖ ਆਯੋਜਨ ਸਥਾਨ ਪੈਲੇਸ ਡੇਸ ਫੈਸਟੀਵਲਜ਼ ਨੂੰ ਜਨਰੇਟਰ ਦੀ ਵਰਤੋਂ ਕਰਨੀ ਪਈ। ਬਿਆਨ ਵਿਚ ਕਿਹਾ ਗਿਆ ਕਿ ਸਮਾਪਤੀ ਸਮਾਗਮ ਸਣੇ ਸਾਰੇ ਨਿਰਧਾਰਤ ਪ੍ਰੋਗਰਾਮ ਅਤੇ ‘ਸਕ੍ਰੀਨਿੰਗ’ ਯੋਜਨਾ ਅਨੁਸਾਰ ਆਮ ਹਾਲਾਤ ਵਿਚ ਆਯੋਜਿਤ ਕੀਤੇ ਜਾਣਗੇ। ਇਸ ਵਿਚ ਕਿਹਾ ਗਿਆ, “ਫਿਲਹਾਲ ਬਿਜਲੀ ਪ੍ਰਭਾਵਿਤ ਹੋਣ ਦੇ ਕਾਰਨਾਂ ਦੀ ਜਾਣਕਾਰੀ ਨਹੀਂ ਮਿਲ ਸਕੀ। ਬਿਜਲੀ ਸਪਲਾਈ ਨੂੰ ਬਹਾਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।”


author

Rakesh

Content Editor

Related News