ਭਾਰਤ ਰਾਸ਼ਟਰੀ ਪ੍ਰਭੂਸੱਤਾ ਨੂੰ ਕਾਇਮ ਰੱਖਣ ਲਈ ਫਿਲੀਪੀਨਜ਼ ਦਾ ਸਮਰਥਨ ਕਰਦਾ ਹੈ: ਜੈਸ਼ੰਕਰ

Tuesday, Mar 26, 2024 - 01:55 PM (IST)

ਮਨੀਲਾ (ਭਾਸ਼ਾ)- ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਦੱਖਣੀ ਚੀਨ ਸਾਗਰ ਵਿੱਚ ਚੀਨ ਨਾਲ ਫਿਲੀਪੀਨਜ਼ ਦੇ ਵਿਵਾਦ ਦੇ ਵਿਚਕਾਰ ਮੰਗਲਵਾਰ ਨੂੰ ਕਿਹਾ ਕਿ ਆਪਣੀ ਰਾਸ਼ਟਰੀ ਪ੍ਰਭੂਸੱਤਾ ਨੂੰ ਕਾਇਮ ਰੱਖਣ ਵਿੱਚ ਦੱਖਣ-ਪੂਰਬੀ ਏਸ਼ੀਆਈ ਦੇਸ਼ ਦਾ ਭਾਰਤ ਜ਼ੋਰਦਾਰ ਸਮਰਥਨ ਕਰਦਾ ਹੈ। ਜੈਸ਼ੰਕਰ ਨੇ ਇੱਥੇ ਪ੍ਰੈੱਸ ਕਾਨਫਰੰਸ 'ਚ ਕਿਹਾ ਕਿ ਉਨ੍ਹਾਂ ਦੀ ਮਨੀਲਾ 'ਚ ਫਿਲੀਪੀਨ ਦੇ ਵਿਦੇਸ਼ ਮੰਤਰੀ ਐਨਰਿਕ ਮਨਾਲੋ ਨਾਲ ਬਹੁਤ ਚੰਗੀ ਗੱਲਬਾਤ ਹੋਈ।

ਇਹ ਵੀ ਪੜ੍ਹੋ: ਮਾਸਕੋ ਕੰਸਰਟ ਹਾਲ 'ਚ ਅੱਤਵਾਦੀ ਹਮਲਾ: ਹਿਰਾਸਤ 'ਚ ਲਏ ਗਏ 3 ਹੋਰ ਸ਼ੱਕੀ

ਉਨ੍ਹਾਂ ਕਿਹਾ, ''ਮੈਂ ਫਿਲੀਪੀਨਜ਼ ਦੀ ਰਾਸ਼ਟਰੀ ਪ੍ਰਭੂਸੱਤਾ ਨੂੰ ਕਾਇਮ ਰੱਖਣ ਲਈ ਭਾਰਤ ਦੇ ਸਮਰਥਨ ਨੂੰ ਜ਼ੋਰਦਾਰ ਢੰਗ ਨਾਲ ਦੁਹਰਾਉਂਦਾ ਹਾਂ।'' ਉਨ੍ਹਾਂ ਕਿਹਾ ਕਿ ਬਦਲਦੀ ਦੁਨੀਆ ਦੇ ਨਾਲ ਇਹ ਜ਼ਰੂਰੀ ਹੈ ਕਿ ਭਾਰਤ ਅਤੇ ਫਿਲੀਪੀਨਜ਼ ਉਭਰਦੇ ਮਾਡਲ ਨੂੰ ਰੂਪ ਦੇਣ ਲਈ ਹੋਰ ਵੀ ਜ਼ਿਆਦਾ ਸਹਿਯੋਗ ਕਰਨ। ਇਕ ਸਵਾਲ 'ਤੇ ਵਿਦੇਸ਼ ਮੰਤਰੀ ਨੇ ਕਿਹਾ ਕਿ ਹਰ ਦੇਸ਼ ਨੂੰ ਆਪਣੀ ਰਾਸ਼ਟਰੀ ਪ੍ਰਭੂਸੱਤਾ ਕਾਇਮ ਰੱਖਣ ਦਾ ਅਧਿਕਾਰ ਹੈ। ਉਨ੍ਹਾਂ ਕਿਹਾ, “ਅਸੀਂ ਇਸ ਬਾਰੇ ਵੀ ਚਰਚਾ ਕੀਤੀ ਹੈ।” ਜੈਸ਼ੰਕਰ ਨੇ ਕਿਹਾ ਕਿ ਹਾਲ ਹੀ ਵਿੱਚ ਭਾਰਤ ਅਤੇ ਫਿਲੀਪੀਨਜ਼ ਦਰਮਿਆਨ ਦੁਵੱਲੇ ਸਬੰਧਾਂ ਵਿੱਚ ਬਹੁਤ ਮਹੱਤਵਪੂਰਨ ਵਾਧਾ ਹੋਇਆ ਹੈ।

ਇਹ ਵੀ ਪੜ੍ਹੋ: ਡੋਨਾਲਡ ਟਰੰਪ ਦੀਆਂ ਵਧ ਸਕਦੀਆਂ ਹਨ ਮੁਸ਼ਕਲਾਂ ,ਜੱਜ ਨੇ 'Hush Money' ਕੇਸ 'ਚ ਸੁਣਵਾਈ ਦੀ ਤਾਰੀਖ਼ ਕੀਤੀ ਤੈਅ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।

 


cherry

Content Editor

Related News