ਪਾਕਿ ’ਚ ਅਸ਼ਾਂਤੀ ਫੈਲਾਉਣ ਲਈ ISIS ਨੂੰ ਸਮਰਥਨ ਦੇ ਰਿਹੈ ਭਾਰਤ : ਇਮਰਾਨ ਖਾਨ
Tuesday, Jan 12, 2021 - 01:56 AM (IST)
ਇਸਲਾਮਾਬਾਦ-ਪਾਕਿਸਤਾਨ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਫਿਰ ਤੋਂ ਅਸ਼ਾਂਤੀ ਪੈਦਾ ਕਰਨ ਲਈ ਭਾਰਤ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਐਤਵਾਰ ਨੂੰ ਪ੍ਰਧਾਨ ਮੰਤਰੀ ਇਮਾਰਨ ਖਾਨ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਇਸ ਨਤੀਜੇ ’ਤੇ ਪਹੁੰਚੀ ਹੈ ਕਿ ਭਾਰਤ ਪਾਕਿਸਤਾਨ ’ਚ ਅਸ਼ਾਂਤੀ ਪੈਦਾ ਕਰਨ ਲਈ ਅੱਤਵਾਦੀ ਇਸਲਾਮਿਕ ਸਟੇਟ (ਆਈ.ਐੱਸ.) ਸਮੂਹ ਦਾ ਸਮਰਥਨ ਕਰ ਰਿਹਾ ਹੈ। ਡਿਜੀਟਲ ਮੀਡੀਆ ਪਬਲਿਸ਼ਰਸ ਅਤੇ ਬ੍ਰਾਡਕਾਸਟਰਸ ਦੇ ਇਕ ਸਮੂਹ ਨਾਲ ਗੱਲਬਾਤ ’ਚ ਪਾਕਿਸਤਾਨੀ ਪ੍ਰਧਾਨ ਮੰਤਰੀ ਨੇ ਕਿਹਾ ਕਿ ਆਈ.ਐੱਸ. ਦੇ ਚਰਮਪੰਥੀ ਸਮੂਹ ਨੇ ਪਿਛਲੇ ਐਤਵਾਰ ਨੂੰ ਬਲੂਚਿਸਤਾਨ ਦੇ ਮਾਛ ਇਲਾਕੇ ’ਚ ਸ਼ੀਆ ਹਜ਼ਾਰਾਂ ਕੋਲਾ ਮਾਈਨਰਾਂ ਦੀ ਹੱਤਿਆ ਭਾਰਤ ਦੇ ਇਸ਼ਾਰੇ ’ਤੇ ਕੀਤੀ ਸੀ।
ਇਹ ਵੀ ਪੜ੍ਹੋ -ਕੈਪੀਟਲ ਪੁਲਸ ’ਤੇ ਹਾਵੀ ਹੋ ਗਏ ਸਨ ਦੰਗਾਈ, ਘੱਟ ਗਿਣਤੀ ’ਚ ਸਨ ਸੁਰੱਖਿਆ ਮੁਲਾਜ਼ਮ
ISIS ਨੇ 11 ਸ਼ੀਆ ਮੁਸਲਮਾਨਾਂ ਦੀ ਹੱਤਿਆ ਦੀ ਜ਼ਿੰਮੇਵਾਰੀ ਲਈ
ਇਨ੍ਹਾਂ ਹੱਤਿਆਵਾਂ ਦੇ ਸੰਬੰਧ ’ਚ ਪੁੱਛੇ ਗਏ ਇਕ ਸਵਾਲ ’ਤੇ ਇਮਰਾਨ ਖਾਨ ਨੇ ਕਿਹਾ ਕਿ ਬਲੂਚਿਸਤਾਨ ’ਚ ਅੱਤਵਾਦ ਦੀ ਸ਼ੁਰੂਆਤ 1980 ਦੇ ਦਹਾਕੇ ਦੇ ਅਫਗਾਨ ਜਿਹਾਦ ’ਚ ਹੋਈ ਸੀ। ਵਿਦੇਸ਼ੀ ਸ਼ਕਤੀਆਂ ਦੇ ਅਫਗਾਨਿਸਤਾਨ ਛੱਡਣ ਤੋਂ ਬਾਅਦ ਇਸ ਖੇਤਰ ’ਚ ਬਚੇ ਅੱਤਵਾਦੀ ਸਮੂਹ ਪਾਕਿਸਤਾਨ ਨੂੰ ਬਹੁਤ ਨੁਕਸਾਨ ਪਹੁੰਚਾ ਰਹੇ ਹਨ। ਉਨ੍ਹਾਂ ਨੇ ਹਾਲ ਹੀ ’ਚ ਸ਼ੀਆ ਸਮੂਹ ਦੇ ਹਜ਼ਾਰਾਂ ਲੋਕਾਂ ਨੂੰ ਚੁਣ-ਚੁਣ ਕੇ ਮਾਰਨ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਇਨ੍ਹਾਂ ਸਾਰੀਆਂ ਘਟਨਾਵਾਂ ਨਾਲ ਦੇਸ਼ ਦਾ ਬਹੁਤ ਨੁਕਸਾਨ ਹੋ ਰਿਹਾ ਹੈ। ਬਲੂਚਿਸਤਾਨ ’ਚ ਹਜ਼ਾਰਾਂ ਲੋਕਾਂ ’ਤੇ ਹੋਏ ਹਮਲੇ ਦੀ ਜ਼ਿੰਮੇਵਾਰੀ ਆਈ.ਐੱਸ.ਆਈ.ਐÎਸ. ਨੇ ਲਈ ਹੈ।
ਇਹ ਵੀ ਪੜ੍ਹੋ -ਜੋ ਬਾਈਡੇਨ ਨੇ ਗਠਨ ਕੀਤੀ ਨਵੀਂ ਕੈਬਨਿਟ
ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਰਕਾਰ ਨੂੰ ਠਹਿਰਾਇਆ ਜ਼ਿੰਮੇਵਾਰ
ਇਮਰਾਨ ਖਾਨ ਦਾ ਕਹਿਣਾ ਸੀ ਕਿ ਸਾਡੀ ਸੁਰੱਖਿਆ ਏਜੰਸੀਆਂ ਦੀ ਰਾਏ ਹੈ ਕਿ ਭਾਰਤ ਆਈ.ਐੱਸ.ਆਈ.ਐੱਸ. ਦਾ ਸਮਰਥਨ ਕਰ ਰਿਹਾ ਹੈ ਅਤੇ ਪਾਕਿਸਤਾਨ ’ਚ ਅਸ਼ਾਂਤੀ ਫੈਲਾਉਣਾ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਦਾ ਉਦੇਸ਼ ਸੀ। ਪ੍ਰਧਾਨ ਮੰਤਰੀ ਇਮਰਾਨ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੂੰ ਪਿਛਲੇ ਸਾਲ ਮਾਰਚ ’ਚ ਇਕ ਖੁਫੀਆ ਜਾਣਕਾਰੀ ਦਿੱਤੀ ਗਈ ਸੀ ਕਿ ਭਾਰਤ ਸ਼ੀਆ ਅਤੇ ਸੁੰਨੀਆਂ ਦੀਆਂ ਹੱਤਿਆਂ ਸ਼ੁਰੂ ਕਰ ਕੇ ਪਾਕਿਸਤਾਨ ’ਚ ਸੰਪਰਦਾਇਕਤਾ ਨੂੰ ਉਤਸ਼ਾਹਤ ਕਰਨਾ ਚਾਹੁੰਦੇ ਹਨ।
ਇਹ ਵੀ ਪੜ੍ਹੋ -ਕੋਰੋਨਾ ਕਾਰਣ ਫਰਾਂਸ ’ਚ ਤਬਾਹੀ, ਰਾਸ਼ਟਰਪਤੀ ਭਵਨ ’ਚ ਮੈਕ੍ਰੋਂ ਨੇ ਲਵਾ ਦਿੱਤੇ 5 ਕਰੋੜ ਰੁਪਏ ਦੇ ਫੁੱਲ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।