UN ’ਚ ਭਾਰਤ ਨੇ ਕਿਹਾ- ਤਾਲਿਬਾਨ ਰਾਜ ਤੋਂ ਬਾਅਦ ਅਫ਼ਗਾਨਿਸਤਾਨ ’ਚ ਅੱਤਵਾਦ ਦਾ ਖ਼ਤਰਾ ਵਧਿਆ

Thursday, Feb 10, 2022 - 07:40 PM (IST)

UN ’ਚ ਭਾਰਤ ਨੇ ਕਿਹਾ- ਤਾਲਿਬਾਨ ਰਾਜ ਤੋਂ ਬਾਅਦ ਅਫ਼ਗਾਨਿਸਤਾਨ ’ਚ ਅੱਤਵਾਦ ਦਾ ਖ਼ਤਰਾ ਵਧਿਆ

ਇੰਟਰਨੈਸ਼ਨਲ ਡੈਸਕ– ਭਾਰਤ ਨੇ ਸੰਯੁਕਤ ਰਾਸ਼ਟਰ ’ਚ ਤਾਲਿਬਾਨ ਰਾਜ ਤੋਂ ਬਾਅਦ ਅਫ਼ਗਾਨਿਸਤਾਨ ਦੀ ਵਿਗੜਦੀ ਸਥਿਤੀ ’ਤੇ ਚਿੰਤਾ ਜਤਾਈ। ਭਾਰਤ ਨੇ ਕਿਹਾ ਹੈ ਕਿ ਅਸੀਂ ਆਪਣੇ ਗੁਆਂਢ ’ਚ ਅੱਤਵਾਦ ਦੇ ਖ਼ਤਰੇ ਨੂੰ ਲੈ ਕੇ ਚਿੰਤਤ ਹਾਂ। ਅਫ਼ਗਾਨਿਸਤਾਨ ਦੀ ਰਾਜਨੀਤਿਕ ਸਥਿਤੀ ’ਚ ਬਦਲਾਅ ਆਉਣ ਨਾਲ ਸੁਰੱਖਿਆ ਨਾਲ ਸੰਬੰਧਿਤ ਇਹ ਖ਼ਤਰੇ ਹੋਰ ਗੰਭੀਰ ਹੋ ਗਏ ਹਨ। ਸੰਯੁਕਤ ਰਾਸ਼ਟਰ ’ਚ ਭਾਰਤ ਦੇ ਸਥਾਈ ਪ੍ਰਤੀਨਿਧੀ ਟੀ.ਐੱਸ. ਤਿਰੁਮੂਰਤੀ ਨੇ ਬੁੱਧਵਾਰ ਨੂੰ ਅਲਕਾਇਦਾ ਅਤੇ ਆ.ਐੱਸ.ਆਈ.ਐੱਲ. ਦੇ ਨਾਲ ਨਜ਼ਦੀਕੀ ਨਾਲ ਕੰਮ ਕਰਨ ਵਾਲੇ ਹੱਕਾਨੀ ਨੈੱਟਵਰਕ ਨੂੰ ਲੈ ਕੇ ਚਿੰਤਾਵਾਂ ਦਾ ਜ਼ਿਕਰ ਕਰਦੇ ਹੋਏ ਇਹ ਗੱਲ ਕਹੀ।

‘ਅੱਤਵਾਦੀ ਗਤੀਵਿਧੀਆਂ ਨਾਲ ਕੌਮਾਂਤਰੀ ਸ਼ਾਂਤੀ ਅਤੇ ਸੁਰੱਖਿਆ ’ਤੇ ਖ਼ਤਰਾ’ ਵਿਸ਼ੇ ’ਤੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ (ਯੂ.ਐੱਨ.ਐੱਸ.ਸੀ.) ਦੀ ਬ੍ਰੀਫਿੰਗ ਦੌਰਾਨ ਤਿਰੂਮੂਰਤੀ ਨੇ ਇਹ ਚਿੰਤਾ ਜ਼ਾਹਰ ਕੀਤੀ। ਉਨ੍ਹਾਂ ਕਿਹਾ ਕਿ ਗਲੋਬਲ ਸ਼ਾਂਤੀ ਅਤੇ ਸੁਰੱਖਿਆ ਨੂੰ ਲੈ ਕੇ ਆਈ.ਐੱਸ.ਆਈ.ਐੱਲ. ਵਲੋਂ ਬਣੇ ਖ਼ਤਰੇ ਨੂੰ ਲੈ ਕੇ ਮਹਾ ਸਕੱਤਰ ਦੀ 14ਵੀਂ ਰਿਪੋਰਟ ਇਹ ਵੀ ਦੱਸਦੀ ਹੈ ਕਿ ਤਾਲਿਬਾਨ ਵਲੋਂ ਕਈ ਕੈਦੀਆਂ ਨੂੰ ਰਿਹਾਅ ਕੀਤੇ ਜਾਣ ਤੋਂ ਬਾਅਦ ਇਨ੍ਹਾਂ ਦੀ ਗਿਣਤੀ ਕਰੀਬ ਦੁਗਣੀ ਹੋ ਗਈ ਹੈ।

ਉਨ੍ਹਾਂ ਕਿਹਾ ਕਿ ਮਹਾ ਸਕੱਤਰ ਨੇ ਆਪਣੀ 12ਵੀਂ ਰਿਪੋਰਟ ’ਚ ਕਿਹਾ ਸੀ ਕਿ ISIL-K ਦੇ ਨੇਤਾ ਸ਼ਹਾਬ ਅਲ-ਮੁਹਾਜਿਰ ਨੇ ਹੱਕਾਨੀ ਨੈੱਟਵਰਕ ਦੇ ਨਾਲ ਪਰਿਵਾਰਕ ਸੰਬੰਧ ਵੀ ਬਣਾ ਲਏ ਹਨ। ਤਾਲਿਬਾਨ ਪਾਬੰਦੀ ਕਮੇਟੀ ਦੀ ਰਿਪੋਰਟ ਵੀ ਦੱਸਦੀ ਹੈ ਕਿ ਸਾਡੇ (ਭਾਰਤ ਦੇ) ਗੁਆਂਢ ’ਚ ਤਾਲਿਬਾਨ ਦੇ ਵਿਸ਼ੇਸ਼ ਤੌਰ ’ਤੇ ਹੱਕਾਨੀ ਨੈੱਟਵਰਕ ਦੇ ਜ਼ਰੀਏ ਅਲਕਾਇਦਾ ਅਤੇ ਹੋਰ ਅੱਤਵਾਦੀ ਸੰਗਠਨਾਂ ਨਾਲ ਸੰਪਰਕ ਲਗਾਤਾਰ ਬਣੇ ਹੋਏ ਹਨ। ਇਹ ਸਾਰਿਆਂ ਲਈ ਇਕ ਗੰਭੀਰ ਚਿੰਤਾ ਦਾ ਵਿਸ਼ਾ ਹੈ।


author

Rakesh

Content Editor

Related News