'ਕੋਰੋਨਾ ਵੈਕਸੀਨ ਉਤਪਾਦਨ ਵਧਾਉਣ ਲਈ ਭਾਰਤ ਨੂੰ ਹੋਰ ਦੇਸ਼ਾਂ ਨਾਲ ਸਹਿਯੋਗ ਕਰਨ ਦੀ ਲੋੜ'
Saturday, May 15, 2021 - 01:38 AM (IST)
ਵਾਸ਼ਿੰਗਟਨ (ਭਾਸ਼ਾ)-ਭਾਰਤ ’ਚ ਕੋਰੋਨਾ ਮਹਾਮਾਰੀ ਦੀ ਦੂਸਰੀ ਲਹਿਰ ਨੇ ਕਹਿਰ ਵਰਾਇਆ ਹੋਇਆ ਹੈ। ਇਸੇ ਦਰਮਿਆਨ ਬਾਈਡੇਨ ਪ੍ਰਸ਼ਾਸਨ ਦੇ ਚੋਟੀ ਦੇ ਮੈਡੀਕਲ ਸਲਾਹਕਾਰ ਡਾ. ਐਂਥਨੀ ਫਾਉਚੀ ਨੇ ਕਿਹਾ ਕਿ ਭਾਰਤ ਨੂੰ ਹੋਰਨਾਂ ਦੇਸ਼ਾਂ ਨਾਲ ਸਹਿਯੋਗ ਕਰਨਾ ਚਾਹੀਦਾ ਹੈ ਅਤੇ ਦੇਸ਼ ਦੀ ਵਿਸ਼ਾਲ ਆਬਾਦੀ ਦਾ ਕੋਰੋਨਾ ਟੀਕਾਕਰਨ ਕਰਨ ਲਈ ਕੰਪਨੀਆਂ ਨੂੰ ਆਪਣੀ ਵੈਕਸੀਨ ਉਤਪਾਦਨ ਸਮਰੱਥਾ ਵਧਾਉਣ ਦੀ ਲੋੜ ਹੈ।
ਇਹ ਵੀ ਪੜ੍ਹੋ-ਕੋਵਿਡ-19 ਖਿਲਾਫ ਲੜਾਈ ’ਚ ਭਾਰਤੀ-ਅਮਰੀਕੀਆਂ ਦਾ ਸਮਰਥਨ ਅਹਿਮ : ਸੰਧੂ
ਉਨ੍ਹਾਂ ਕਿਹਾ ਕਿ ਇਹ ਇਕ ਬਹੁਤ ਵੱਡਾ ਦੇਸ਼ ਹੈ ਜਿਥੇ ਇਕ ਅਰਬ 40 ਕਰੋੜ ਲੋਕਾਂ ਦੀ ਆਬਾਦੀ ਰਹਿੰਦੀ ਹੈ ਜਿਸ ਵਿਚੋਂ ਸਿਰਫ 10 ਫੀਸਦੀ ਲੋਕ ਹਨ ਜਿਨ੍ਹਾਂ ਦਾ ਟੀਕਾਕਰਨ ਹੋਇਆ ਹੈ। ਇਸ ਲਈ ਭਾਰਤ ਨੂੰ ਹੋਰਨਾਂ ਦੇਸ਼ਾਂ ਅਤੇ ਕੰਪਨੀਆਂ ਨਾਲ ਵਿਵਸਥਾ ਕਰਨ ਦੇ ਨਾਲ-ਨਾਲ ਟੀਕੇ ਬਣਾਉਣ ਦੀ ਆਪਣੀ ਸਮਰਥਾ ਨੂੰ ਵਧਾਉਣ ਲਈ ਵੀ ਕੰਮ ਕਰਨਾ ਹੋਵੇਗਾ। ਭਾਰਤ ਦੁਨੀਆ ਦਾ ਸਭ ਤੋਂ ਵੱਡਾ ਵੈਕਸੀਨ ਉਤਪਾਦਕ ਨਹੀਂ ਤਾਂ ਸਰਵਸ਼੍ਰੇਸ਼ਠ ਵਿਚੋਂ ਇਕ ਹੈ। ਡਾ. ਫਾਉਚੀ ਨੇ ਕਿਹਾ ਕਿ ਪਹਿਲੀ ਵਾਰ ਭਾਰਤ ’ਚ ਮਿਲਿਆ ਕੋਰੋਨਾ ਵੈਰੀਅੰਟ ਬਾਅਦ ’ਚ 40 ਹੋਰਨਾਂ ਦੇਸ਼ਾਂ ਵਿਚ ਮਿਲ ਚੁੱਕਾ ਹੈ ਜਿਨ੍ਹਾਂ ਵਿਚ ਅਮਰੀਕਾ ਵੀ ਸ਼ਾਮਲ ਹੈ।
ਇਹ ਵੀ ਪੜ੍ਹੋ-ਆਸਟ੍ਰੇਲੀਆ ਦੇ ਕਈ ਨਾਗਰਿਕਾਂ ਨੂੰ ਕੋਰੋਨਾ ਇਨਫੈਕਟਿਡ ਪਾਏ ਜਾਣ ਤੋਂ ਬਾਅਦ ਉਡਾਣ 'ਚ ਨਹੀਂ ਹੋਣ ਦਿੱਤਾ ਗਿਆ ਸਵਾਰ
ਕੋਵੀਸ਼ੀਲਡ ਦੀਆਂ 2 ਡੋਜ਼ ਵਿਚਾਲੇ ਫਰਕ ਵਧਾਉਣ ਨੂੰ ਅਮਰੀਕਾ ਨੇ ਦੱਸਿਆ ਸਹੀ ਕਦਮ
ਡਾ. ਐਂਥਨੀ ਫਾਉਚੀ ਨੇ ਕੇਂਦਰ ਸਰਕਾਰ ਦੇ ਉਸ ਫੈਸਲੇ ਨੂੰ ਸਹੀ ਦੱਸਿਆ ਹੈ ਜਿਸਦੇ ਤਹਿਤ ਸਰਕਾਰ ਨੇ ਕੋਵੀਸ਼ੀਲਡ ਟੀਕੇ ਦੀਆਂ 2 ਡੋਜ਼ ਲਗਵਾਉਣ ਵਿਚਾਲੇ ਦੇ ਸਮੇਂ ਨੂੰ 6-8 ਹਫਤੇ ਤੋਂ ਵਧਾਕੇ 12-16 ਹਫਤੇ ਕਰ ਦਿੱਤਾ ਹੈ। ਫਾਉਚੀ ਨੇ ਕਿਹਾ ਕਿ ਜਦੋਂ ਤੁਸੀਂ ਬਹੁਤ ਮੁਸ਼ਕਲ ਸਥਿਤੀ ’ਚ ਹੁੰਦੇ ਹੋ ਅਤੇ ਜਿਸ ਤਰ੍ਹਾਂ ਨਾਲ ਅੱਜ ਭਾਰਤ ’ਚ ਹਾਲਾਤ ਹਨ, ਤੁਹਾਡੀ ਕੋਸ਼ਿਸ਼ ਹੋਣੀ ਚਾਹੀਦੀ ਹੈ ਕਿ ਤੁਸੀਂ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਜਲਦੀ ਟੀਕਾ ਲਗਵਾ ਸਕੋ, ਇਸ ਲਈ ਮੇਰਾ ਮੰਨਣਾ ਹੈ ਕਿ ਇਹ ਇਕ ਸਹੀ ਕਦਮ ਹੈ। ਉਨ੍ਹਾਂ ਨੇ ਕਿਹਾ ਕਿ ਬਹੁਤ ਘੱਟ ਸੰਭਾਵਨਾ ਹੈ ਕਿ ਇਸ ਨਾਲ ਟੀਕੇ ਦੇ ਅਸਰ ’ਤੇ ਨਾਂਹ-ਪੱਖੀ ਅਸਰ ਹੋਵੇਗਾ।
ਇਹ ਵੀ ਪੜ੍ਹੋ-ਕੈਲਗਰੀ ’ਚ ਪੰਜਾਬੀ ਸਮੇਤ 3 ਗ੍ਰਿਫਤਾਰ , 30 ਲੱਖ ਡਾਲਰ ਦਾ ਨਸ਼ਾ ਬਰਾਮਦ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।