ਪਾਕਿ-ਚੀਨ ਤੋਂ ਰੱਖਿਆ ਲਈ ਭਾਰਤ ਅਗਲੇ ਮਹੀਨੇ ਤੱਕ S-400 ਮਿਜ਼ਾਈਲ ਪ੍ਰਣਾਲੀ ਤਾਇਨਾਤ ਕਰ ਸਕਦੈ : ਪੈਂਟਾਗਨ
Wednesday, May 18, 2022 - 11:38 PM (IST)
ਵਾਸ਼ਿੰਗਟਨ (ਭਾਸ਼ਾ)-ਅਮਰੀਕੀ ਰੱਖਿਆ ਵਿਭਾਗ ਦੇ ਹੈੱਡਕੁਆਰਟਰ ਪੈਂਟਾਗਨ ਦੇ ਇਕ ਚੋਟੀ ਦੇ ਖੁਫੀਆ ਅਧਿਕਾਰੀ ਨੇ ਕਿਹਾ ਹੈ ਕਿ ਪਾਕਿਸਤਾਨ ਅਤੇ ਚੀਨ ਦੇ ਖਤਰੇ ਦੇ ਮੱਦੇਨਜ਼ਰ ਦੇਸ਼ ਦੀ ਰੱਖਿਆ ਲਈ ਭਾਰਤ ਦੀ ਇੱਛਾ ਜੂਨ 2022 ਤੱਕ ਐੱਸ-400 ਮਿਜ਼ਾਈਲ ਪ੍ਰਣਾਲੀ ਦੀ ਤਾਇਨਾਤੀ ਕਰਨ ਦੀ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਵਿਆਪਕ ਫੌਜੀ ਆਧੁਨਿਕੀਕਕਰਨ ਵਿਚ ਜੁਟਿਆ ਹੈ ਜਿਸ ਵਿਚ ਹਵਾਈ ਫੌਜ, ਜ਼ਮੀਨੀ ਫੌਜ ਅਤੇ ਸਮੁੰਦਰੀ ਫੌਜ ਸਮੇਤ ਰਣਨੀਤਕ ਪ੍ਰਮਾਣੂ ਤਾਕਤ ਸ਼ਾਮਲ ਹੈ।
ਇਹ ਵੀ ਪੜ੍ਹੋ :-KKR vs LSG : ਲਖਨਊ ਨੇ ਰੋਮਾਂਚਕ ਮੈਚ 'ਚ ਕੋਲਕਾਤਾ ਨੂੰ 2 ਦੌੜਾਂ ਨਾਲ ਹਰਾਇਆ
ਅਮਰੀਕਾ ਦੀ ਰੱਖਿਆ ਖੁਫੀਆ ਏਜੰਸੀ ਦੇ ਡਾਇਰੈਕਟਰ ਲੈਫਟੀਨੈਂਟ ਜਨਰਲ ਸਕਾਟ ਬੈਰੀਅਰ ਨੇ ਅਮਰੀਕੀ ਸੰਸਦ ਦੀ ਹਥਿਆਰਬੰਦ ਕਮੇਟੀ ਦੇ ਮੈਂਬਰਾਂ ਨੂੰ ਇਹ ਜਾਣਕਾਰੀ ਦਿੱਤੀ।ਉਨ੍ਹਾਂ ਨੇ ਕਿਹਾ ਕਿ ਭਾਰਤ ਨੂੰ ਪਿਛਲੇ ਸਾਲ ਦਸੰਬਰ ਤੋਂ ਰੂਸ ਤੋਂ ਐੱਸ-400 ਮਿਜ਼ਾਈਲ ਪ੍ਰਣਾਲੀ ਮਿਲਣ ਲੱਗੀ ਹੈ। ਅਕਤੂਬਰ 2021 ਤੱਕ ਭਾਰਤ ਦੀ ਫੌਜ ਆਪਣੀ ਜ਼ਮੀਨੀ ਅਤੇ ਸਮੁੰਦਰੀ ਸਰਹੱਦਾਂ ਦੀ ਰੱਖਿਆ ਲਈ ਅਤੇ ਸਾਈਬਰ ਸਮਰੱਥਾਵਾਂ ਨੂੰ ਵਧਾਉਣ ਉੱਨਤ ਨਿਗਰਾਨੀ ਪ੍ਰਣਾਲੀਆਂ ਦੀ ਖਰੀਦ ’ਤੇ ਵਿਚਾਰ ਕਰ ਰਹੀ ਸੀ।
ਇਹ ਵੀ ਪੜ੍ਹੋ :-ਮਾਰਚ 'ਚ ਕ੍ਰੈਸ਼ ਹੋਏ ਜਹਾਜ਼ ਬਾਰੇ ਅਮਰੀਕਾ ਨੇ ਕੋਈ ਜਾਣਕਾਰੀ ਨਹੀਂ ਦਿੱਤੀ : ਚੀਨ
ਬੈਰੀਅਰ ਨੇ ਕਿਹਾ ਕਿ ਦਸੰਬਰ ਵਿਚ ਭਾਰਤ ਨੂੰ ਰੂਸੀ ਐੱਸ-400 ਮਿਜ਼ਾਈਲ ਪ੍ਰਣਾਲੀ ਦੀ ਸ਼ੁਰੂਆਤੀ ਖੇਪ ਪ੍ਰਾਪਤ ਹੋਈ ਅਤੇ ਪਾਕਿਸਤਾਨ ਅਤੇ ਚੀਨ ਤੋਂ ਖਤਰੇ ਨੂੰ ਦੇਖਦੇ ਹੋਏ ਭਾਰਤ ਜੂਨ 2022 ਤੱਕ ਇਸ ਪ੍ਰਣਾਲੀ ਦੇ ਸੰਚਾਲਨ ਦੀ ਯੋਜਨਾ ਬਣਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਆਪਣੇ ਹਾਈਪਰਸੋਨਿਕ, ਬੈਲੇਸਟਿਕ, ਕਰੂਜ ਮਿਜ਼ਾਈਲਾਂ ਦਾ ਨਿਰਮਾਣ ਕਰ ਰਿਹਾ ਹੈ ਅਤੇ ਉਹ ਹਵਾਈ ਰੱਖਿਆ ਮਿਜ਼ਾਈਲ ਸਮਰੱਥਾਵਾਂ ਨੂੰ ਵਿਕਸਿਤ ਕਰ ਰਿਹਾ ਹੈ, 2021 ਤੋਂ ਲਗਾਤਾਰ ਅਨੇਕ ਪ੍ਰੀਖਣ ਕਰ ਰਿਹਾ ਹੈ। ਪੁਲਾੜ ਵਿਚ ਭਾਰਤ ਦੇ ਉਪਗ੍ਰਹਿਆਂ ਦੀ ਗਿਣਤੀ ਵਧ ਰਹੀ ਹੈ ਅਤੇ ਉਹ ਪੁਲਾੜ ਵਿਚ ਆਪਣਾ ਅਸਰ ਵਧਾ ਰਿਹਾ ਹੈ।
ਇਹ ਵੀ ਪੜ੍ਹੋ :-ਪਾਕਿ PM ਸ਼ਰੀਫ਼ ਨੇ ਚੀਨੀ ਨਾਗਰਿਕਾਂ ਦੀ ਸੁਰੱਖਿਆ ਵਧਾਉਣ ਦਾ ਦਿੱਤਾ ਹੁਕਮ
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ