ਭਾਰਤ-ਕਿਰਗਿਸਤਾਨ ਦੀ ਬੈਠਕ ’ਚ ਅਫ਼ਗਾਨਿਸਤਾਨ ਰਿਹਾ ਮੁੱਖ ਮੁੱਦਾ, ਦੋਵੇਂ ਦੇਸ਼ਾਂ ਨੇ ਸੁਰੱਖਿਆ ਚੁਣੌਤੀ ’ਤੇ ਕੀਤੀ ਗੱਲ

10/27/2021 1:22:06 PM

ਇੰਟਰਨੈਸ਼ਨਲ ਡੈਸਕ: ਕਿਰਗਿਸਤਾਨ ਦੇ ਸੁਰੱਖਿਆ ਪਰੀਸ਼ਦ ਦੇ ਸਕੱਤਰ ਇਮਾਨਕੁਲੋਨ ਪਹਿਲੀ ਰਣਨੀਤਿਕ ਗੱਲਬਾਤ ਦੇ ਲਈ ਭਾਰਤ ਦੌਰੇ ’ਤੇ ਹਨ। ਇਮਾਨਕੁਲੋਵ ਦਾ ਭਾਰਤ ਦੌਰਾ ਇਸ ਮਹੀਨੇ ਵਿਦੇਸ਼ ਮੰਤਰੀ ਐੱਸ ਜੈ ਸ਼ੰਕਰ ਦੀ ਕਿਰਗਿਸਤਾਨ ਦੌਰੇ ਦੇ 2 ਹਫ਼ਤੇ ਬਾਅਦ ਹੋ ਰਿਹਾ ਹੈ। ਇਸ ਦੌਰਾਨ ਭਾਰਤ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ () ਅਜੀਤ ਡੋਭਾਲ ਨੇ ਮੰਗਲਵਾਰ ਨੂੰ ਆਪਣੇ ਕਿਰਗਿਸਤਾਨ ਦੇ ਸਾਹਮਣੇ ਲੈਫਟੀਨੈਂਟ ਜਨਰਲ ਮਰਾਤ ਇਮਾਨਕੁਲੋਵ ਦੇ ਨਾਲ ਅਫ਼ਗਾਨਿਸਤਾਨ ’ਚ ਮੌਜੂਦਾ ਸਥਿਤੀ ਅਤੇ ਹੋਰ ਖ਼ੇਤਰੀ ਸੁਰੱਖਿਆ ਦੇ ਮੁੱਦਿਆਂ ’ਤੇ ਚਰਚਾ ਕੀਤੀ।

ਮੀਡੀਆ ਰਿਪੋਰਟ ਦੇ ਮੁਤਾਬਕ ਦੋਵੇਂ ਦੇਸ਼ਾਂ ਨੇ ਅੱਤਵਾਦ ਅਤੇ ਉਗਰਵਾਦ ਦੇ ਖ਼ਿਲਾਫ਼ ਲੜਾਈ ’ਚ ਸਹਿਯੋਗ ਵਧਾਉਣ ’ਤੇ ਸਹਿਮਤ ਹੋਏ। ਨਾਲ ਹੀ ਉਨ੍ਹਾਂ ਨੇ ਤਾਲਿਬਾਨ ਦੇ ਕਬਜ਼ੇ ਦੇ ਬਾਅਦ ਅਫ਼ਗਾਨਿਸਤਾਨ ’ਚ ਪੈਦਾ ਹੋਈ ਸਥਿਤੀ ਨੂੰ ਲੈ ਕੇ ਚਰਚਾ ਕੀਤੀ। ਸੂਤਰ ਨੇ ਦੱਸਿਆ ਕਿ ਦੋਵੇਂ ਧਿਰਾਂ ਨੇ ਅਫ਼ਗਾਨਿਸਤਾਨ ਦੇ ਖ਼ਾਸ ਸੰਦਰਭ ਦੇ ਨਾਲ ਖ਼ੇਤਰੀ ਸੁਰੱਖਿਆ ਚੁਣੌਤੀਆਂ ਦੇ ਨਾਲ ਦੋਵੇਂ ਦੇਸ਼ਾਂ ਦੇ ਸਾਹਮਣੇ ਮੌਜੂਦਾ ਖ਼ਤਰਿਆਂ ਅਤੇ ਚੁਣੌਤੀਆਂ ਨੂੰ ਲੈ ਕੇ ਚਰਚਾ ਕੀਤੀ। ਸੂਤਰਾਂ ਨੇ ਦੱਸਿਆ ਕਿ ਦੋਵੇਂ ਪੱਖਾਂ ਨੇ ਇਨ੍ਹਾਂ ਮਾਮਲਿਆਂ ’ਤੇ ਇਕ ਸਾਮਾਨ ਰਾਏ ਦਾ ਸੁਆਗਤ ਕੀਤਾ ਅਤੇ ਅੱਤਵਾਦ, ਉਗਰਵਾਦ, ਨਾਰਕੋਟਿਕ ਕੰਟਰੋਲ ਅਤੇ ਰੱਖਿਆ ਸਹਿਯੋਗ ਸਮੇਤ ਦੋ ਪੱਖੀ ਸੁਰੱਖਿਆ ਸਹਿਯੋਗ ਵਧਾਉਣ ’ਤੇ ਸਹਿਮਤ ਹੋਏ। 

ਅਫ਼ਗਾਨਿਸਤਾਨ ਦੇ ਮੁੱਦੇ ’ਤੇ ਵੀ ਦੋਵੇਂ ਦੇਸ਼ਾਂ ਨੇ ਇਕ ਸਾਮਾਨ ਵਿਚਾਰ ਸਾਂਝਾ ਕੀਤੇ। ਕਿਰਗਿਸਤਾਨ ਸੰਘਾਈ ਸਹਿਯੋਗ ਸੰਗਠਨ () ਦੇ ਸੰਸਥਾਪਕ ਮੈਂਬਰਾਂ ’ਚੋਂ ਹਨ। ਐੱਸ.ਸੀ.ਓ. ਦੀ ਸਥਾਪਨਾ 2001 ’ਚ ਰੂਸ, ਚੀਨ, ਕਿਰਗਿਸਤਾਨ, ਕਜਾਕਿਸਤਾਨ, ਤਾਜੀਕਿਸਤਾਨ ਅਤੇ ਉਜੇਬਿਕਿਸਤਾਨ ਦੇ ਰਾਸ਼ਟਰਪਤੀਆਂ ਨੇ ਕੀਤੀ ਸੀ। ਭਾਰਤ ਅਤੇ ਪਾਕਿਸਤਾਨ 2017 ’ਚ ਇਸ ਦੇ ਸਥਾਈ ਮੈਂਬਰ ਬਣੇ ਸਨ, ਜਦਕਿ ਇਰਾਨ 2021 ’ਚ ਇਸ ਦਾ ਮੈਂਬਰ ਬਣਿਆ। ਐੱਸ.ਸੀ.ਓ. ਨੂੰ () ਦੇ ਜਵਾਬ ’ਚ ਬਣਿਆ ਗਠਜੋੜ ਮੰਨਿਆ ਜਾਂਦਾ ਹੈ, ਜੋ ਸਭ ਤੋਂ ਵੱਡੇ ਕੌਮਾਂਤਰੀ ਗਠਜੋੜਾਂ ’ਚੋਂ ਇਕ ਦੇ ਰੂਪ ’ਚ ਉਭਰਿਆ ਹੈ।  
 


Shyna

Content Editor

Related News