ਅਫਰੀਕਾ ਦੇ ਵਿਕਾਸ ਨੂੰ ਬਾਰੇ ਭਾਰਤ ਆਸਵੰਦ : ਜੈਸ਼ੰਕਰ
Wednesday, Jan 24, 2024 - 10:58 AM (IST)
ਅਬੂਜਾ - ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਮੰਗਲਵਾਰ ਨੂੰ ਕਿਹਾ ਕਿ ਭਾਰਤ ਅਫਰੀਕਾ ਦੇ ਵਿਕਾਸ ਨੂੰ ਲੈ ਕੇ ਆਸਵੰਦ ਹੈ ਅਤੇ ਜਦੋਂ ਤਕ ਇਸ ਮਹਾਦੀਪ ਨੂੰ ਉਚਿਤ ਸਥਾਨ ਨਹੀਂ ਮਿਲੇਗਾ, ਉਦੋਂ ਤਕ ਦੁਨੀਆ ’ਚ ਸੰਤੁਲਨ ਨਹੀਂ ਬਣੇਗਾ।
ਜੈਸ਼ੰਕਰ ਨੇ ਨਾਈਜੀਰੀਆ-ਭਾਰਤ ਵਪਾਰ ਪ੍ਰੀਸ਼ਦ (ਐੱਨ. ਆਈ. ਬੀ. ਸੀ.) ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਨਵੀਂ ਵਿਸ਼ਵ ਵਿਵਸਥਾ ਦੀ ਪੁਨਰ-ਸਥਾਪਨਾ ਅਤੇ ਇਸ ਦੀ ਪੁਨਰ-ਵਿਵਸਥਾ ਉਦੋਂ ਹੋਵੇਗੀ, ਜਦੋਂ ਆਰਥਿਕ ਸਥਿਤੀ ਇਸ ਦੇ ਅਨੁਸਾਰ ਹੋਵੇਗੀ, ਮਤਲਬ ਅਫਰੀਕਾ ਦੀ ਤਰੱਕੀ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ, ‘‘ਇਹ ਵਿਵਸਥਾ ਸਪੱਸ਼ਟ ਤੌਰ ’ਤੇ ਇਹ ਬਦਲ ਪੇਸ਼ ਕਰਦੀ ਹੈ ਕਿਉਂਕਿ ਦੂਜਿਆਂ ਲਈ ਬਾਜ਼ਾਰ ਬਣ ਕੇ ਜਾਂ ਸਿਰਫ਼ ਸਰੋਤਾਂ ਦਾ ਪ੍ਰਦਾਤਾ ਬਣ ਕੇ ਵਿਸ਼ਵ ਵਿਵਸਥਾ ’ਚ ਉੱਪਰ ਜਾਣਾ ਬਹੁਤ ਮੁਸ਼ਕਿਲ ਹੈ।’’
ਇਹ ਖ਼ਬਰ ਵੀ ਪੜ੍ਹੋ : ਰਾਮ ਮੰਦਰ ਦੇ ਅੰਦਰ ਭੀੜ ’ਚ ਫਸੀ ਆਲੀਆ ਭੱਟ, ਪਤਨੀ ਨੂੰ ਸੰਭਾਲਦੇ ਪ੍ਰੇਸ਼ਾਨ ਦਿਖੇ ਰਣਬੀਰ ਕਪੂਰ
ਜੈਸ਼ੰਕਰ ਨੇ ਕਿਹਾ ਕਿ ਭਾਰਤ ਨੂੰ ਅਫਰੀਕਾ ਦੇ ਵਿਕਾਸ ’ਤੇ ਭਰੋਸਾ ਹੈ। ਅੱਜ ਜਨਸੰਖਿਆ, ਸਰੋਤਾਂ ਅਤੇ ਕਈ ਹੋਰ ਮਾਮਲਿਆਂ ’ਚ ਅਫਰੀਕਾ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ। ਡਿਜੀਟਲ ਜਨਤਕ ਬੁਨਿਆਦੀ ਢਾਂਚਾ, ਹਰੀ ਕ੍ਰਾਂਤੀ, ਸਵੱਛ ਵਿਕਾਸ, ਪਾਣੀ, ਖੇਤੀਬਾੜੀ ਸਥਿਰਤਾ ਤੇ ਸੁਰੱਖਿਆ ਅਤੇ ਸਮੁੰਦਰੀ ਅਰਥ-ਵਿਵਸਥਾ ਕੁਝ ਅਜਿਹੇ ਖੇਤਰ ਹਨ, ਜਿੱਥੇ ਭਾਰਤ ਅਤੇ ਅਫ਼ਰੀਕਾ ਵਿਚਕਾਰ ਸਾਂਝੇਦਾਰੀ ਵਧ ਸਕਦੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।