ਵਿਸ਼ਵ ਬੈਂਕ ਨੇ ਭਾਰਤ ਦੀ ਸ਼ਾਨ ’ਚ ਗਾਏ ਸੋਹਲੇ! ਕਿਹਾ- ਆਪਣੇ ਦਮ ’ਤੇ ਵਧ ਰਿਹੈ ਇੰਡੀਆ

Saturday, Oct 19, 2024 - 10:27 AM (IST)

ਵਾਸ਼ਿੰਗਟਨ (ਏਜੰਸੀ)- ਭਾਰਤੀ ਅਰਥਵਿਵਸਥਾ ਦੀ ਮੁਰੀਦ ਇਸ ਸਮੇਂ ਪੂਰੀ ਦੁਨੀਆ ਹੈ। ਸਭ ਤੋਂ ਵੱਡਾ ਖਪਤਕਾਰ ਬਾਜ਼ਾਰ ਤੇ ਸਭ ਤੋਂ ਤੇਜ਼ ਵਾਧਾ ਦਰ ਨੇ ਭਾਰਤ ਨੂੰ ਲੈ ਕੇ ਪੂਰੀ ਦੁਨੀਆ ਦਾ ਨਜ਼ਰੀਆ ਬਦਲ ਦਿੱਤਾ ਹੈ। ਅਮਰੀਕਾ ਦੇ ਸਭ ਤੋਂ ਕਰੀਬੀ ਮੰਨੇ ਜਾਣ ਵਾਲੇ ਵਿਸ਼ਵ ਬੈਂਕ ਨੇ ਵੀ ਹੁਣ ਭਾਰਤ ਦੀ ਸ਼ਾਨ ’ਚ ਸੋਹਲੇ ਗਾਉਣੇ ਸ਼ੁਰੂ ਕਰ ਦਿੱਤੇ ਹਨ। ਦੁਨੀਆ ਦੇ ਇਸ ਸਭ ਤੋਂ ਵੱਡੇ ਕਰਜ਼ਦਾਤਾ ਨੇ ਕਿਹਾ ਕਿ ਭਾਰਤ ਅਜੇ ਗਲੋਬਲ ਆਰਥਿਕਤਾ ਦੇ ਮੁਕਾਬਲੇ ਕਾਫੀ ਅੱਗੇ ਹੈ ਤੇ ਇੱਥੋਂ ਤੱਕ ਪੁੱਜਣ ਲਈ ਉਸ ਨੇ ਕਈ ਵੱਡੇ ਬਦਲਾਅ ਕੀਤੇ ਹਨ ਤੇ ਕਈ ਨਵੀਂ ਨੀਤੀਆਂ ਨੂੰ ਜਨਮ ਦਿੱਤਾ ਹੈ।

ਇਹ ਵੀ ਪੜ੍ਹੋ: ਯੂਕ੍ਰੇਨ 'ਚ ਜੰਗ ਨੂੰ ਖਤਮ ਕਰਨ ਲਈ ਕੋਈ ਸਮਾਂ ਸੀਮਾ ਤੈਅ ਕਰਨਾ ਮੁਸ਼ਕਲ : ਪੁਤਿਨ

ਵਿਸ਼ਵ ਬੈਂਕ ਦੇ ਪ੍ਰਧਾਨ ਅਜੇ ਬੰਗਾ ਨੇ ਕਿਹਾ ਕਿ ਗਲੋਬਲ ਅਰਥਵਿਵਸਥਾ ’ਚ ਭਾਰਤ ਦੀ ਵਾਧਾ ਦਰ ਸਭ ਤੋਂ ਚਮਕਦਾਰ ਹਿੱਸਿਆਂ ’ਚੋਂ ਇਕ ਹੈ। ਉਨ੍ਹਾਂ ਕਿਹਾ ਕਿ ਇਸ ’ਚ ਕੋਈ ਸ਼ੱਕ ਨਹੀਂ ਕਿ ਭਾਰਤ ਦੀ ਵਾਧਾ ਦਰ ਗਲੋਬਲ ਅਰਥਵਿਵਸਥਾ ਦੇ ਸਭ ਤੋਂ ਚਮਕਦਾਰ ਹਿੱਸਿਆਂ ’ਚੋਂ ਇਕ ਹੈ। ਮੈਨੂੰ ਲੱਗਦਾ ਹੈ ਕਿ ਇਸ ਤਰ੍ਹਾਂ ਦੇ ਮਾਹੌਲ ’ਚ 6 ਤੋਂ 7 ਫੀਸਦੀ ਤੇ ਉਸ ਤੋਂ ਜ਼ਿਆਦਾ ਦੀ ਦਰ ਨਾਲ ਵਾਧਾ ਕਰ ਸਕਣਾ ਤੁਹਾਨੂੰ ਦਿਖਾਉਂਦਾ ਹੈ ਕਿ ਉਨ੍ਹਾਂ ਨੇ ਉੱਥੋਂ ਤੱਕ ਪੁੱਜਣ ਲਈ ਕਈ ਵੱਡੇ ਕਦਮ ਉਠਾਏ ਹਨ।

ਇਹ ਵੀ ਪੜ੍ਹੋ: ਭਾਰਤ ਦੇ ਬਾਕੀ ਡਿਪਲੋਮੈਟ ਵੀ ‘ਸਪੱਸ਼ਟ ਤੌਰ ’ਤੇ ਨੋਟਿਸ ’ਤੇ’ ਹਨ : ਕੈਨੇਡੀਅਨ ਵਿਦੇਸ਼ ਮੰਤਰੀ ਮੇਲਾਨੀ ਜੋਲੀ

ਦਮਦਾਰ ਹੈ ਭਾਰਤ ਦਾ ਘਰੇਲੂ ਬਾਜ਼ਾਰ

ਬੰਗਾ ਨੇ ਕਿਹਾ ਕਿ ਭਾਰਤ ਨੇ ਇਹ ਵਾਧਾ ਕਿਸੇ ਦੂਜੇ ਦੇ ਸਹਾਰੇ ਨਹੀਂ, ਸਗੋਂ ਆਪਣੇ ਦਮ ’ਤੇ ਹਾਸਲ ਕੀਤਾ ਹੈ। ਉਨ੍ਹਾਂ ਕਿਹਾ ਕਿ ਭਾਰਤ ’ਚ ਹੋਇਆ ਜ਼ਿਆਦਾਤਰ ਵਾਧਾ ਘਰੇਲੂ ਬਾਜ਼ਾਰ ਦੇ ਦਮ ’ਤੇ ਸੰਭਵ ਹੋ ਸਕਿਆ ਹੈ, ਜੋ ਕੁਝ ਮਾਅਨਿਆਂ ’ਚ ਇਕ ਚੰਗਾ ਸੰਕੇਤ ਹੈ। ਭਾਰਤ ਨੂੰ ਜਿਨ੍ਹਾਂ ਚੀਜ਼ਾਂ ’ਤੇ ਕੰਮ ਕਰਨ ਦੀ ਲੋੜ ਹੈ ਤੇ ਜਿਵੇਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਕਿਹਾ ਕਿ ਜੀਵਨ ਦੀ ਗੁਣਵੱਤਾ, ਜਿਵੇਂ ਹਵਾ ਤੇ ਪਾਣੀ ਦੀ ਗੁਣਵੱਤਾ ਆਦਿ ’ਤੇ ਕੰਮ ਕਰਨ ਦੀ ਲੋੜ ਹੈ।

ਇਹ ਵੀ ਪੜ੍ਹੋ: ਕੈਨੇਡਾ ਜਾਣ ਵਾਲੇ ਭਾਰਤੀ ਵਿਦਿਆਰਥੀਆਂ ਦੀ ਗਿਣਤੀ ’ਚ ਗਿਰਾਵਟ

ਹੁਣ ਅੱਗੇ ਆ ਰਹੀ ਅੱਧੀ ਆਬਾਦੀ

ਵਿਸ਼ਵ ਬੈਂਕ ਦੀ ਮੈਨੇਜਿੰਗ ਡਾਇਰੈਕਟਰ (ਆਪ੍ਰੇਸ਼ਨਜ਼) ਏਨਾ ਬਰਡੇ ਨੇ ਕਿਹਾ ਕਿ ਭਾਰਤੀ ਬੈਂਕ ਵਾਧੇ ਨੂੰ ਰੋਜ਼ਗਾਰ ਤੇ ਟਿਕਾਊ ਵਿਕਾਸ ’ਚ ਬਦਲਣ ’ਚ ਸਰਕਾਰ ਦੀ ਸਹਾਇਤਾ ਕਰ ਰਹੇ ਹਨ। ਉਨ੍ਹਾਂ ਨੇ ਕਿਰਤਬਲ ’ਚ ਅੌਰਤਾਂ ਦੀ ਹਿੱਸੇਦਾਰੀ ਵਧਾਉਣ ਦੀ ਲੋੜ ’ਤੇ ਜ਼ੋਰ ਦਿੱਤਾ, ਕਿਉਂਕਿ ਭਾਰਤ ’ਚ ਔਰਤਾਂ ਦੀ ਹਿੱਸੇਦਾਰੀ ਵਧਾਉਣ ਦੀਆਂ ਬੇਹੱਦ ਸੰਭਾਵਨਾਵਾਂ ਹਨ।

ਇਹ ਵੀ ਪੜ੍ਹੋ: ਵਿਰੋਧੀ ਧਿਰ ਦੇ ਨੇਤਾ ਦਾ ਦੋਸ਼; ਟਰੂਡੋ ਧਿਆਨ ਭਟਕਾਉਣ ਲਈ ਨਿੱਝਰ ਦੇ ਕਤਲ ਦੀ ਕਰ ਰਹੇ ਹਨ ਵਰਤੋਂ

ਭਾਰਤ ਨੂੰ ਕੀ ਹੋਵੇਗਾ ਫਾਇਦਾ

ਬੰਗਾ ਨੇ ਇਹ ਬਿਆਨ ਵਿਸ਼ਵ ਬੈਂਕ ਤੇ ਆਈ. ਐੱਮ. ਐੱਫ. (ਇੰਟਰਨੈਸ਼ਨਲ ਮੋਨੇਟਰੀ ਫੰਡ) ਦੀ ਅਗਲੇ ਹਫਤੇ ਹੋਣ ਵਾਲੀ ਸਾਲਾਨਾ ਮੀਟਿੰਗ ਤੋਂ ਪਹਿਲਾਂ ਦਿੱਤਾ ਹੈ। ਲਿਹਾਜਾ, ਇਸ ਨੂੰ ਭਾਰਤ ਲਈ ਕਾਫੀ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ। ਵਰਲਡ ਬੈਂਕ ਤੇ ਆਈ. ਐੱਮ. ਐੱਫ. ਵੱਲੋਂ ਇਸ ਤਰ੍ਹਾਂ ਦੇ ਬਿਆਨ ਤੇ ਭਾਰਤੀ ਅਰਥਵਿਵਸਥਾ ਦੀ ਰੇਟਿੰਗ ’ਚ ਸੁਧਾਰ ਕੀਤੇ ਜਾਣ ਨਾਲ ਗਲੋਬਲ ਨਿਵੇਸ਼ਕਾਂ ’ਤੇ ਪਾਜ਼ੇਟਿਵ ਅਸਰ ਪੈਂਦਾ ਹੈ, ਜਿਸ ਦਾ ਫਾਇਦਾ ਯਕੀਨੀ ਤੌਰ ’ਤੇ ਭਾਰਤੀ ਅਰਥਵਿਵਸਥਾ ਤੇ ਬਾਜ਼ਾਰ ਨੂੰ ਮਿਲੇਗਾ।

ਇਹ ਵੀ ਪੜ੍ਹੋ: ਇੰਗਲਿਸ਼ ਚੈਨਲ 'ਚ ਡੁੱਬੀ ਪ੍ਰਵਾਸੀਆਂ ਨਾਲ ਭਰੀ ਕਿਸ਼ਤੀ, ਡੌਂਕੀ ਲਗਾ ਬ੍ਰਿਟੇਨ ਜਾਣ ਦੀ ਕਰ ਰਹੇ ਸਨ ਕੋਸ਼ਿਸ਼

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


 


cherry

Content Editor

Related News