ਅਮਰੀਕਾ ਤੋਂ ਸ਼ੇਲ ਗੈਸ, LNG ਅਤੇ ਕੱਚੇ ਤੇਲ ਵਰਗੇ ਪ੍ਰੋਡਕਟਸ ਖਰੀਦ ਸਕਦੈ ਭਾਰਤ
Thursday, Jun 05, 2025 - 02:14 PM (IST)

ਨਵੀਂ ਦਿੱਲੀ (ਭਾਸ਼ਾ) - ਭਾਰਤ ਦੀ ਅਮਰੀਕਾ ਨੂੰ ਬਰਾਮਦ ਵੱਧ ਰਹੀ ਹੈ ਅਤੇ ਉਹ ਆਪਣੀ ਦਰਾਮਦ ’ਚ ਵਿਭਿੰਨਤਾ ਲਿਆਉਣ ਲਈ ਅਮਰੀਕਾ ਤੋਂ ਸ਼ੇਲ ਗੈਸ, ਐੱਲ. ਐੱਨ. ਜੀ. ਅਤੇ ਕੱਚੇ ਤੇਲ ਵਰਗੇ ਉਤਪਾਦਾਂ ਦੀ ਦਰਾਮਦ ਵਧਾ ਸਕਦਾ ਹੈ। ਇਸ ਦਾ ਕਾਰਨ ਅਮਰੀਕਾ ’ਚ ਇਨ੍ਹਾਂ ਵਸਤਾਂ ਦੀਆਂ ਕੀਮਤਾਂ ਦਾ ਘੱਟ ਹੋਣਾ ਹੈ। ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ।
ਇਹ ਵੀ ਪੜ੍ਹੋ : ਸਰਕਾਰੀ ਬੈਂਕ 'ਚੋਂ 52 ਕਰੋੜ ਦਾ ਸੋਨਾ ਗਾਇਬ, ਚੋਰੀ ਵਾਲੀ ਥਾਂ 'ਤੇ ਮਿਲੀ ਕਾਲੀ...
ਦੋਵਾਂ ਦੇਸ਼ਾਂ ਦੇ ਅਧਿਕਾਰੀ ਪ੍ਰਸਤਾਵਿਤ ਦੋਪੱਖੀ ਵਪਾਰ ਸਮਝੌਤੇ ’ਤੇ ਇਸ ਹਫਤੇ ਇੱਥੇ ਅਗਲੇ ਦੌਰ ਦੀ ਗੱਲਬਾਤ ਸ਼ੁਰੂ ਕਰਨਗੇ। ਅਧਿਕਾਰੀ ਨੇ ਕਿਹਾ,‘‘ਹਾਲਾਂਕਿ, ਭਾਰਤ ਅਮਰੀਕਾ ਦੇ ਨਾਲ ਇਕ ਸੰਤੁਲਿਤ ਅਤੇ ਰਸਮੀ ਰੂਪ ਨਾਲ ਲਾਭਕਾਰੀ ਵਪਾਰ ਸਮਝੌਤੇ ਦੀ ਤਲਾਸ਼ ਕਰ ਰਿਹਾ ਹੈ ਪਰ ਹੋਰ ਦੇਸ਼ਾਂ ਦੀ ਤੁਲਨਾ ’ਚ ਸਾਨੂੰ ਜੋ ਮਿਲਦਾ ਹੈ, ਉਹ ਨਿਰਧਾਰਤ ਕਰੇਗਾ ਕਿ ਅਸੀਂ ਸਮਝੌਤੇ ’ਚ ਆਖ਼ਿਰਕਾਰ ਕੀ ਅੰਤਿਮ ਰੂਪ ਦਿੰਦੇ ਹਾਂ।’’
ਇਹ ਵੀ ਪੜ੍ਹੋ : ਜੁਲਾਈ 'ਚ DA 'ਚ 3 ਫ਼ੀਸਦੀ ਦਾ ਵਾਧਾ! ਤਨਖਾਹ ਧਾਰਕਾਂ ਨੂੰ ਮਿਲੇਗਾ 11,600 ਤੱਕ ਦਾ ਮਹਿੰਗਾਈ ਭੱਤਾ
ਅਮਰੀਕਾ ਤੋਂ ਖਰੀਦ ਸਕਦੇ ਹਾਂ ਸਸਤੀਆਂ ਚੀਜ਼ਾਂ
ਇਹ ਪੁੱਛੇ ਜਾਣ ’ਤੇ ਕਿ ਕੀ 9 ਜੁਲਾਈ ਤੋਂ ਪਹਿਲਾਂ ਕਿਸੇ ਤਰ੍ਹਾਂ ਦੇ ਅੰਤ੍ਰਿਮ ਵਪਾਰ ਸਮਝੌਤੇ ’ਤੇ ਸਹਿਮਤੀ ਬਣ ਸਕਦੀ ਹੈ, ਅਧਿਕਾਰੀ ਨੇ ਕਿਹਾ ਕਿ ਮੌਜੂਦਾ ਸਮੇਂ ’ਚ ਬਹੁਤ ਸਾਰੀਆਂ ਬੇਯਕੀਨੀਆਂ ਹਨ। ਡੋਨਾਲਡ ਟਰੰਪ ਪ੍ਰਸ਼ਾਸਨ ਦੀ ਇਸਪਾਤ ’ਤੇ ਡਿਊਟੀ ਵਧਾਉਣ ਦੀ ਯੋਜਨਾ ਅਤੇ ਡਿਊਟੀ ’ਤੇ ਅਮਰੀਕੀ ਅਧਿਕਾਰੀਆਂ ਦੇ ਫੈਸਲੇ ਖਿਲਾਫ ਅਦਾਲਤ ਦੇ ਆਦੇਸ਼ ’ਤੇ ਰੋਕ ਵਰਗੇ ਘਟਨਾਕ੍ਰਮ ਹਨ।
ਇਹ ਵੀ ਪੜ੍ਹੋ : 12,000 ਰੁਪਏ ਸਸਤਾ ਹੋਣ ਜਾ ਰਿਹੈ Gold, ਵੱਡੀ ਗਿਰਾਵਟ ਦੀ ਚਿਤਾਵਨੀ! ਮਾਹਿਰਾਂ ਨੇ ਦੱਸਿਆ ਕਾਰਨ
ਉਨ੍ਹਾਂ ਕਿਹਾ ਕਿ ਪਰ ਬੇਯਕੀਨੀਆਂ ਦੌਰਾਨ ਭਾਰਤ ਨੂੰ ਅਜਿਹੇ ਰਸਤੇ ਲੱਭਣੇ ਹੋਣਗੇ, ਜੋ ਦੇਸ਼ ਲਈ ਚੰਗੇ ਹੋਣ। ਅਧਿਕਾਰੀ ਨੇ ਕਿਹਾ,‘‘ਬਰਾਮਦ ਵੱਧ ਰਹੀ ਹੈ, ਅਜਿਹੀਆਂ ਕਈ ਚੀਜ਼ਾਂ ਹਨ, ਜਿਨ੍ਹਾਂ ਨੂੰ ਅਸੀਂ ਅਮਰੀਕਾ ਤੋਂ ਖਰੀਦ ਸਕਦੇ ਹਾਂ। ਉਦਾਹਰਣ ਲਈ ਸ਼ੇਲ ਗੈਸ, ਐੱਲ. ਐੱਨ. ਜੀ., ਕੱਚਾ ਤੇਲ। ਸਾਡੇ ਸਰੋਤ ਜਿੰਨੇ ਵਿਭਿੰਨ ਹੋਣਗੇ, ਸਾਡੇ ਲਈ ਓਨਾ ਹੀ ਜ਼ਿਆਦਾ ਲਾਭ ਹੋਵੇਗਾ। ਅਮਰੀਕਾ ’ਚ ਕੀਮਤਾਂ ਵੀ ਘੱਟ ਹਨ।’’
ਇਹ ਵੀ ਪੜ੍ਹੋ : New Record ਆਲ ਟਾਈਮ ਹਾਈ 'ਤੇ ਪਹੁੰਚੀ ਚਾਂਦੀ, ਸੋਨਾ ਵੀ ਪਹੁੰਚਿਆ 97 ਹਜ਼ਾਰ ਦੇ ਨੇੜੇ
ਭਾਰਤ ਆਪਣੇ ਹਿੱਤਾਂ ਦੀ ਰੱਖਿਆ ਕਰੇਗਾ
ਅਧਿਕਾਰੀ ਨੇ ਕਿਹਾ ਕਿ ਅਮਰੀਕਾ ਭਾਰਤ ਦਾ ਇਕ ਪ੍ਰਮੁੱਖ ਵਪਾਰਕ ਸਾਂਝੇਦਾਰ ਹੈ ਅਤੇ ਭਾਰਤ ਦੇ ਪੱਖ ’ਚ ਵਪਾਰ ਸਰਪਲੱਸ ਦੀ ਸਥਿਤੀ ਹੈ। ਇਸ ਤੋਂ ਇਲਾਵਾ ਵੱਡੀ ਗਿਣਤੀ ’ਚ ਨੌਕਰੀਆਂ ਅਮਰੀਕਾ ਨੂੰ ਹੋਣ ਵਾਲੀ ਬਰਾਮਦ ਨਾਲ ਜੁਡ਼ੀਆਂ ਹਨ। ਭਾਰਤ ਨੇ ਪਹਿਲਾਂ ਹੀ ਇਸਪਾਤ ਅਤੇ ਐਲੂਮੀਨੀਅਮ ’ਤੇ ਅਮਰੀਕੀ ਟੈਰਿਫ ਵਿਰੁੱਧ ਜਵਾਬੀ ਡਿਊਟੀ ਲਾਉਣ ਦਾ ਆਪਣਾ ਅਧਿਕਾਰ ਸੁਰੱਖਿਅਤ ਰੱਖਿਆ ਹੈ। ਇਸ ਨੇ ਵਾਹਨ ਕਲਪੁਰਜ਼ਿਆਂ ’ਤੇ ਅਮਰੀਕੀ ਡਿਊਟੀ ਲਾਏ ਜਾਣ ਨੂੰ ਲੈ ਕੇ ਵਿਸ਼ਵ ਵਪਾਰ ਸੰਗਠਨ (ਡਬਲਯੂ. ਟੀ. ਓ.) ਨਿਯਮਾਂ ਤਹਿਤ ਸਲਾਹ-ਮਸ਼ਵਰਾ ਵੀ ਮੰਗਿਆ ਹੈ।
ਇਹ ਪੁੱਛੇ ਜਾਣ ’ਤੇ ਕਿ ਕੀ ਭਾਰਤ ਹੋਰ ਜ਼ਿਆਦਾ ਉਤਪਾਦਾਂ ’ਚ ਇਸੇ ਤਰ੍ਹਾਂ ਦੇ ਉਪਾਅ ਕਰਨ ’ਤੇ ਵਿਚਾਰ ਕਰ ਰਿਹਾ ਹੈ, ਅਧਿਕਾਰੀ ਨੇ ਕਿਹਾ ਕਿ ਭਾਰਤ ਆਪਣੇ ਹਿੱਤਾਂ ਦੀ ਰੱਖਿਆ ਕਰੇਗਾ। ਉਨ੍ਹਾਂ ਕਿਹਾ,‘‘ਅਸੀਂ ਵੇਖਾਂਗੇ ਕਿ ਭਾਰਤ ਲਈ ਕੀ ਚੰਗਾ ਹੈ। ਉਸ ਅਨੁਸਾਰ, ਅਸੀਂ ਫੈਸਲਾ ਲਵਾਂਗੇ। ਅਦਾਲਤ ਦੇ ਆਦੇਸ਼ ਕਾਰਨ ਅੱਜ ਬਹੁਤ ਬੇਯਕੀਨੀਆਂ ਹਨ। ਅਸੀਂ ਚਰਚਾ ਕਰਾਂਗੇ ਕਿ ਇਨ੍ਹਾਂ ਮੁੱਦਿਆਂ ਨੂੰ ਕਿਵੇਂ ਹੱਲ ਕੀਤਾ ਜਾਵੇ।’’
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8