ਭਾਰਤ ਨੇ ਰੂਸ ਅਤੇ ਯੂਕ੍ਰੇਨ ਦਰਮਿਆਨ ਦੁਸ਼ਮਣੀ ''ਤੇ ਵਿਰਾਮ ਲਈ ਸਿੱਧੇ ਗੱਲਬਾਤ ਕਰਨ ਦੀ ਕੀਤੀ ਅਪੀਲ

03/15/2022 5:59:52 PM

ਸੰਯੁਕਤ ਰਾਸ਼ਟਰ (ਭਾਸ਼ਾ)- ਭਾਰਤ ਨੇ ਸੋਮਵਾਰ ਨੂੰ ਯੂਕ੍ਰੇਨ ਅਤੇ ਰੂਸ ਦਰਮਿਆਨ ਦੁਸ਼ਮਣੀ 'ਤੇ ਵਿਰਾਮ ਲਈ ਦੋਹਾਂ ਦੇਸ਼ਾਂ ਵਿਚਾਲੇ ਸਿੱਧੇ ਸੰਪਰਕ ਅਤੇ ਗੱਲਬਾਤ ਦੀ ਅਪੀਲ ਕੀਤੀ ਅਤੇ ਕਿਹਾ ਕਿ ਉਹ ਇਨ੍ਹਾਂ ਦੋਹਾਂ ਦੇਸ਼ਾਂ ਦੇ ਸੰਪਰਕ 'ਚ ਰਿਹਾ ਹੈ ਅਤੇ ਬਣਿਆ ਰਹੇਗਾ। ਸੰਯੁਕਤ ਰਾਸ਼ਟਰ 'ਚ ਭਾਰਤ ਦੇ ਸਥਾਈ ਉਪ ਪ੍ਰਤੀਨਿਧੀ ਆਰ. ਰਵਿੰਦਰ ਨੇ ਕਿਹਾ ਕਿ ਭਾਰਤ ਸੰਯੁਕਤ ਰਾਸ਼ਟਰ ਚਾਰਟਰ, ਕੌਮਾਂਤਰੀ ਕਾਨੂੰਨ, ਸੂਬਿਆਂ (ਦੇਸ਼ਾਂ) ਦੀ ਪ੍ਰਭੂਸੱਤਾ ਅਤੇ ਖੇਤਰੀ ਅਖੰਡਤਾ ਦਾ ਸਨਮਾਨ ਕਰਨ 'ਤੇ ਜ਼ੋਰ ਦਿੰਦਾ ਰਿਹਾ ਹੈ। ਉਨ੍ਹਾਂ ਕਿਹਾ,''ਭਾਰਤ ਲਗਾਤਾਰ ਯੂਕ੍ਰੇਨ 'ਚ ਸਾਰੀਆਂ ਦੁਸ਼ਮਣੀਆਂ ਤੁਰੰਤ ਖ਼ਤਮ ਕਰਨ ਦੀ ਅਪੀਲ ਕਰਦਾ ਰਿਹਾ ਹੈ। ਸਾਡੇ ਪ੍ਰਧਾਨ ਮੰਤਰੀ ਨੇ ਤੁਰੰਤ ਜੰਗਬੰਦੀ ਦੀ ਵਾਰ-ਵਾਰ ਅਪੀਲ ਕੀਤੀ ਅਤੇ ਗੱਲਬਾਤ ਤੇ ਕੂਟਨੀਤੀ ਤੋਂ ਇਲਾਵਾ ਹੋਰ ਕੋਈ ਮਾਰਗ ਨਹੀਂ ਹੈ।'' 'ਆਰਗਨਾਈਜੇਸ਼ਨ ਫਾਰ ਸਕਿਓਰਿਟੀ ਐਂਡ ਕਾਰਪੋਰੇਸ਼ਨ ਇਨ ਯੂਰਪ' ਦੇ ਦਫ਼ਤਰ ਚੇਅਰਮੈਨ ਅਤੇ ਪੋਲੈਂਡ ਦੇ ਵਿਦੇਸ਼ ਮੰਤਰੀ ਜਬੀਗਨਿਊ ਰਾਉ ਦੀ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਬ੍ਰੀਫਿੰਗ 'ਚ ਆਪਣੀ ਗੱਲ ਰੱਖਦੇ ਹੋਏ ਰਵਿੰਦਰ ਨੇ ਕਿਹਾ ਕਿ ਭਾਰਤ ਦੁਸ਼ਮਣੀ 'ਤੇ ਵਿਰਾਮ ਲਈ ਸਿੱਧੇ ਸੰਪਰਕ ਅਤੇ ਗੱਲਬਾਤ ਦੀ ਅਪੀਲ ਕਰਦਾ ਹੈ।  

ਉਨ੍ਹਾਂ ਕਿਹਾ,''ਭਾਰਤ ਰੂਸੀ ਸੰਘ ਅਤੇ ਯੂਕ੍ਰੇਨ ਦੋਹਾਂ ਦੇ ਹੀ ਸੰਪਰਕ 'ਚ ਹੈ ਅਤੇ ਉਹ ਇਸ 'ਚ ਲੱਗਾ ਰਹੇਗਾ। ਅਸੀਂ ਸੰਯੁਕਤ ਰਾਸ਼ਟਰ ਚਾਰਟਰ, ਕੌਮਾਂਤਰੀ ਕਾਨੂੰਨ, ਰਾਜਾਂ (ਦੇਸ਼ਾਂ) ਦੀ ਪ੍ਰਭੂਸੱਤਾ ਅਤੇ ਖੇਤਰੀ ਅਖੰਡਤਾ ਦਾ ਸਨਮਾਨ ਕਰਨ 'ਤੇ ਜ਼ੋਰ ਦਿੰਦੇ ਰਹੇ ਹਨ।'' ਯੂਕ੍ਰੇਨ 'ਚ ਜ਼ਖ਼ਮੀਆਂ ਦੀ ਗਿਣਤੀ ਅਤੇ ਮਨੁੱਖੀ ਸਥਿਤੀ 'ਚ ਚਿੰਤਾ ਜ਼ਾਹਰ ਕਰਦੇ ਹੋਏ ਰਵਿੰਦਰ ਨੇ ਕਿਹਾ ਕਿ ਭਾਰਤ ਨੇ ਯੂਕ੍ਰੇਨ ਦੇ ਸੰਘਰ ਪ੍ਰਭਾਵਿਤ ਖੇਤਰਾਂ ਤੋਂ ਆਪਣੇ ਨਾਗਰਿਕਾਂ ਨੂੰ ਕੱਢਣ ਲਈ ਤੁਰੰਤ ਕਦਮ ਚੁਕੇ। ਉਨ੍ਹਾਂ ਕਿਹਾ,''ਹੁਣ ਤੱਕ ਕਰੀਬ 22,500 ਭਾਰਤੀ ਸੁਰੱਖਿਅਤ ਦੇਸ਼ ਪਹੁੰਚ ਚੁਕੇ ਹਨ। ਅਸੀਂ ਇਸ ਨਿਕਾਸੀ ਮੁਹਿੰਮ 'ਚ ਸਹਿਯੋਗ ਲਈ ਆਪਣੇ ਸਾਂਝੇਦਾਰਾਂ ਪ੍ਰਤੀ ਆਭਾਰੀ ਹਨ।' ਉਨ੍ਹਾਂ ਨੇ ਭਾਰਤੀ ਨਾਗਰਿਕਾਂ ਨੂੰ ਯੂਕ੍ਰੇਨ ਤੋਂ ਕਢਵਾਉਣ 'ਚ ਸਹਿਯੋਗ ਦੇਣ ਲਈ ਪੋਲੈਂਡ ਦੇ ਵਿਦੇਸ਼ ਮੰਤਰੀ ਦਾ ਧੰਨਵਾਦ ਕੀਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰੂਸੀ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਅਤੇ ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦਿਮੀਰ ਜੇਲੇਂਸਕੀ ਨਾਲ ਫ਼ੋਨ 'ਤੇ ਕਈ ਵਾਰ ਗੱਲ ਕੀਤੀ ਹੈ ਅਤੇ  ਹਿੰਸਾ 'ਤੇ ਤੁਰੰਤ ਵਿਰਾਮ ਅਤੇ ਗੱਲਬਾਤ ਦੀ ਰਾਹ 'ਤੇ ਪਰਤਣ ਲਈ ਸਾਰੇ ਪੱਖਾਂ ਵਲੋਂ ਸੰਗਠਿਤ ਕੋਸ਼ਿਸ਼ ਕਰਨ ਦੀ ਅਪੀਲ ਕੀਤੀ ਹੈ।


DIsha

Content Editor

Related News