ਭਾਰਤ ਅਤੇ ਗੁਆਨਾ ਨੇ 5 ਸਮਝੌਤਿਆਂ ’ਤੇ ਕੀਤੇ ਦਸਤਖਤ
Thursday, Nov 21, 2024 - 11:17 AM (IST)
ਜਾਰਜਟਾਊਨ (ਏਜੰਸੀ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗੁਆਨਾ ਦੇ ਰਾਸ਼ਟਰਪਤੀ ਮੁਹੰਮਦ ਇਰਫਾਨ ਅਲੀ ਨੇ ਸਬੰਧਾਂ ਨੂੰ ਮਜ਼ਬੂਤ ਕਰਨ ’ਤੇ ਧਿਆਨ ਕੇਂਦਰਿਤ ਕਰਦੇ ਹੋਏ ਵਿਆਪਕ ਪੱਧਰ ’ਤੇ ਗੱਲਬਾਤ ਕੀਤੀ। ਨਾਲ ਹੀ ਭਾਰਤ ਅਤੇ ਗੁਆਨਾ ਨੇ ਰੱਖਿਆ, ਵਪਾਰ, ਊਰਜਾ, ਫਾਰਮਾ ਅਤੇ ਖੇਤੀਬਾੜੀ ਦੇ ਖੇਤਰਾਂ ਵਿਚ ਸਹਿਯੋਗ ਵਧਾਉਣ ਲਈ ਸਹਿਮਤੀ ਪ੍ਰਗਟਾਈ। ਦੋਵਾਂ ਧਿਰਾਂ ਨੇ 5 ਸਮਝੌਤਿਆਂ ’ਤੇ ਦਸਤਖਤ ਕੀਤੇ, ਜੋ ਹਾਈਡ੍ਰੋਕਾਰਬਨ, ਸਿਹਤ ਸੰਭਾਲ, ਸੱਭਿਆਚਾਰ ਅਤੇ ਖੇਤੀਬਾੜੀ ਵਰਗੇ ਵੱਖ-ਵੱਖ ਖੇਤਰਾਂ ਵਿਚ ਸਹਿਯੋਗ ਪ੍ਰਦਾਨ ਕਰਨ ’ਤੇ ਆਧਾਰਿਤ ਹਨ।
ਇਹ ਵੀ ਪੜ੍ਹੋ: ਮਨੁੱਖੀ ਤਸਕਰੀ ਮੁਕੱਦਮੇ 'ਚ ਗਵਾਹ ਦਾ ਕਬੂਲਨਾਮਾ: 500 ਤੋਂ ਵੱਧ ਭਾਰਤੀ ਪ੍ਰਵਾਸੀਆਂ ਨੂੰ US ਪਹੁੰਚਾਇਆ
ਆਪਣੇ ਮੀਡੀਆ ਬਿਆਨ 'ਚ ਮੋਦੀ ਨੇ ਕਿਹਾ ਕਿ ਗੁਆਨਾ, ਭਾਰਤ ਦੀ ਊਰਜਾ ਸੁਰੱਖਿਆ ’ਚ ਅਹਿਮ ਭੂਮਿਕਾ ਨਿਭਾਏਗਾ ਅਤੇ ਇਸ ਖੇਤਰ ’ਚ ਦੋਵਾਂ ਦੇਸ਼ਾਂ ਵਿਚਾਲੇ ਲੰਬੀ ਮਿਆਦ ਦੀ ਸਾਂਝੇਦਾਰੀ ਲਈ ਢਾਂਚਾ ਤਿਆਰ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ 56 ਸਾਲਾਂ ਬਾਅਦ ਕਿਸੇ ਭਾਰਤੀ ਪ੍ਰਧਾਨ ਮੰਤਰੀ ਦੀ ਗੁਆਨਾ ਯਾਤਰਾ ਦੁਵੱਲੇ ਸਬੰਧਾਂ ਵਿੱਚ ਇੱਕ ਮਹੱਤਵਪੂਰਨ ਮੀਲ ਪੱਥਰ ਹੈ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗੁਆਨਾ ਦੇ ਰਾਸ਼ਟਰਪਤੀ ਮੁਹੰਮਦ ਇਰਫਾਨ ਅਲੀ ਨੇ ਜਾਰਜਟਾਊਨ ’ਚ ‘ਏਕ ਪੇੜ ਮਾਂ ਦੇ ਨਾਮ’ ਪਹਿਲ ਤਹਿਤ ਪੌਦਾ ਵੀ ਲਗਾਇਆ।
ਇਹ ਵੀ ਪੜ੍ਹੋ: ਭਾਰਤ ਨੇ ਨਿੱਝਰ ਮਾਮਲੇ 'ਤੇ ਕੈਨੇਡੀਅਨ ਮੀਡੀਆ ਦੀ ਖ਼ਬਰ ਨੂੰ ਦੱਸਿਆ 'ਬਦਨਾਮ ਕਰਨ ਵਾਲੀ ਮੁਹਿੰਮ'
ਭਾਰਤ-ਕੈਰੀਕਾਮ ਵਿਚਾਲੇ ਸਬੰਧ ਮਜ਼ਬੂਤ ਕਰਨ ਦਾ ਰੱਖਿਆ ਮਤਾ
ਵਪਾਰ, ਤਕਨਾਲੋਜੀ ਅਤੇ ਸੈਰ-ਸਪਾਟਾ ਵਰਗੇ ਵੱਖ-ਵੱਖ ਖੇਤਰਾਂ ’ਤੇ ਜ਼ੋਰ ਦਿੰਦੇ ਹੋਏ ਕੈਰੇਬੀਅਨ ਦੇਸ਼ਾਂ ਨਾਲ ਗੱਲਬਾਤ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤ ਅਤੇ ਕੈਰੀਕਾਮ ਵਿਚਾਲੇ ਸਬੰਧਾਂ ਨੂੰ ਮਜ਼ਬੂਤ ਕਰਨ ਲਈ 7 ਮੁੱਖ ਗੱਲਾਂ ਦਾ ਮਤਾ ਰੱਖਿਆ। ਭਾਰਤ-ਕੈਰੀਕਾਮ ਸੰਮੇਲਨ ਵਿਚ ਮੋਦੀ ਨੇ ਆਰਥਿਕ ਸਹਿਯੋਗ, ਖੇਤੀਬਾੜੀ ਅਤੇ ਭੋਜਨ ਸੁਰੱਖਿਆ, ਸਿਹਤ ਅਤੇ ਫਾਰਮਾਸਿਊਟੀਕਲ ਅਤੇ ਵਿਗਿਆਨ ਅਤੇ ਨਵੀਨਤਾ ਵਰਗੇ ਖੇਤਰਾਂ ਵਿਚ ਸਬੰਧਾਂ ਨੂੰ ਮਜ਼ਬੂਤ ਕਰਨ ਦੇ ਤਰੀਕਿਆਂ ਬਾਰੇ ਚਰਚਾ ਕੀਤੀ।
ਇਹ ਵੀ ਪੜ੍ਹੋ: ਭਾਰਤ ਦੇ ਨਾਲ-ਨਾਲ ਕੈਨੇਡਾ ਨੇ ਵੀ US ਤੋਂ ਮੰਗੀ ਅਨਮੋਲ ਦੀ ਹਵਾਲਗੀ, ਵਧੇਗਾ ਦੋਵੇਂ ਦੇਸ਼ਾਂ ’ਚ ਤਣਾਅ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8