ਸਾਊਦੀ ਸਰਕਾਰ ਨੇ ਦਿੱਤੀ ਰਾਹਤ, ਭਾਰਤ ਸਮੇਤ 14 ਦੇਸ਼ਾਂ 'ਤੇ ਲਾਈ ਇਹ ਵੀਜ਼ਾ ਪਾਬੰਦੀ ਹਟਾਈ

Saturday, Jun 14, 2025 - 05:05 PM (IST)

ਸਾਊਦੀ ਸਰਕਾਰ ਨੇ ਦਿੱਤੀ ਰਾਹਤ, ਭਾਰਤ ਸਮੇਤ 14 ਦੇਸ਼ਾਂ 'ਤੇ ਲਾਈ ਇਹ ਵੀਜ਼ਾ ਪਾਬੰਦੀ ਹਟਾਈ

ਰਿਆਦ: ਸਾਊਦੀ ਅਰਬ ਦੀ ਸਰਕਾਰ ਨੇ ਭਾਰਤ ਸਮੇਤ 14 ਦੇਸ਼ਾਂ ਨੂੰ ਵੱਡੀ ਰਾਹਤ ਦਿੱਤੀ ਹੈ। ਆਪਣੇ ਤਾਜ਼ਾ ਫ਼ੈਸਲੇ ਵਿਚ ਸਾਊਦੀ ਸਰਕਾਰ ਨੇ ਭਾਰਤ ਸਮੇਤ 14 ਦੇਸ਼ਾਂ ਦੇ ਨਾਗਰਿਕਾਂ ਲਈ 'ਬਲਾਕ ਵਰਕ ਵੀਜ਼ਾ ਕੋਟਾ' 'ਤੇ ਅਸਥਾਈ ਪਾਬੰਦੀ ਹਟਾ ਦਿੱਤੀ ਹੈ। ਇਸ ਨਾਲ ਕੰਮ ਲਈ ਸਾਊਦੀ ਜਾਣ ਵਾਲੇ ਵਿਦੇਸ਼ੀਆਂ ਨੂੰ ਰਾਹਤ ਮਿਲੀ ਹੈ। ਸਾਊਦੀ ਸਰਕਾਰ ਦਾ ਇਹ ਕਦਮ ਭਾਰਤੀਆਂ ਲਈ ਖਾਸ ਤੌਰ 'ਤੇ ਮਹੱਤਵਪੂਰਨ ਹੈ ਕਿਉਂਕਿ ਸਾਊਦੀ ਅਰਬ ਵਿੱਚ ਕੰਮ ਕਰਨ ਵਾਲੇ ਵਿਦੇਸ਼ੀਆਂ ਵਿੱਚ ਭਾਰਤੀ ਲੋਕ ਵੱਡੀ ਗਿਣਤੀ ਵਿੱਚ ਹਨ। ਵਰਕ ਵੀਜ਼ਾ 'ਤੇ ਇਸ ਪਾਬੰਦੀ ਕਾਰਨ ਕਾਮੇ ਸਾਊਦੀ ਨਹੀਂ ਜਾ ਪਾ ਰਹੇ ਸਨ।

ਸਾਊਦੀ ਸਰਕਾਰ ਨੇ ਕਿਹਾ ਹੈ ਕਿ ਵਰਕ ਵੀਜ਼ਾ ਕੋਟੇ 'ਤੇ ਪਾਬੰਦੀ ਹਟਾਉਣ ਦਾ ਫੈਸਲਾ ਹੱਜ-2025 ਤੋਂ ਤੁਰੰਤ ਪ੍ਰਭਾਵ ਨਾਲ ਲਾਗੂ ਹੋ ਗਿਆ ਹੈ। ਇਸ ਨਾਲ ਉਨ੍ਹਾਂ ਹਜ਼ਾਰਾਂ ਹੁਨਰਮੰਦ ਕਾਮਿਆਂ ਲਈ ਮੌਕੇ ਦੁਬਾਰਾ ਖੁੱਲ੍ਹ ਗਏ ਹਨ ਜੋ ਸਾਲ ਦੀ ਸ਼ੁਰੂਆਤ ਵਿੱਚ ਲਗਾਈ ਗਈ ਇਸ ਪਾਬੰਦੀ ਤੋਂ ਪ੍ਰਭਾਵਿਤ ਹੋਏ ਸਨ। ਭਾਰਤ ਅਤੇ ਪਾਕਿਸਤਾਨ ਤੋਂ ਇਲਾਵਾ ਸਾਊਦੀ ਦਾ ਇਹ ਫੈਸਲਾ ਅਲਜੀਰੀਆ, ਬੰਗਲਾਦੇਸ਼, ਮਿਸਰ, ਇਥੋਪੀਆ, ਇੰਡੋਨੇਸ਼ੀਆ, ਇਰਾਕ, ਜਾਰਡਨ, ਮੋਰੱਕੋ, ਨਾਈਜੀਰੀਆ, ਸੁਡਾਨ, ਟਿਊਨੀਸ਼ੀਆ ਅਤੇ ਯਮਨ 'ਤੇ ਲਾਗੂ ਸੀ। 

ਜਾਣੋ ਸਾਊਦੀ ਦੇ ਬਲਾਕ ਵੀਜ਼ਾ ਬਾਰੇ


ਸਾਊਦੀ ਅਰਬ ਦੇ ਮਨੁੱਖੀ ਸਰੋਤ ਅਤੇ ਸਮਾਜਿਕ ਵਿਕਾਸ ਮੰਤਰਾਲੇ ਦੁਆਰਾ ਜਾਰੀ ਕੀਤਾ ਗਿਆ ਬਲਾਕ ਵੀਜ਼ਾ ਕੰਪਨੀਆਂ ਨੂੰ ਵਿਦੇਸ਼ੀ ਨਾਗਰਿਕਾਂ ਦੀ ਇੱਕ ਖਾਸ ਗਿਣਤੀ ਦੀ ਭਰਤੀ ਕਰਨ ਦੀ ਆਗਿਆ ਦਿੰਦਾ ਹੈ। ਇਸ ਨਾਲ ਵਿਦੇਸ਼ੀ ਕਾਮਿਆਂ ਦੀ ਭਰਤੀ ਪ੍ਰਕਿਰਿਆ ਸੁਚਾਰੂ ਹੋ ਜਾਂਦੀ ਹੈ। ਸਾਊਦੀ ਸਰਕਾਰ ਨੇ ਹੱਜ ਸੀਜ਼ਨ ਦੀਆਂ ਤਿਆਰੀਆਂ ਕਾਰਨ 28 ਮਈ, 2025 ਨੂੰ 14 ਦੇਸ਼ਾਂ ਦੇ ਬਲਾਕ ਵਰਕ ਵੀਜ਼ਾ ਕੋਟੇ ਨੂੰ ਅਸਥਾਈ ਤੌਰ 'ਤੇ ਰੋਕ ਦਿੱਤਾ ਸੀ।

ਪੜ੍ਹੋ ਇਹ ਅਹਿਮ ਖ਼ਬਰ-“WAR WILL EXPAND”, ਈਰਾਨ ਵੱਲੋਂ ਇਜ਼ਰਾਈਲ ਸਮੇਤ ਅਮਰੀਕੀ ਟਿਕਾਣਿਆਂ 'ਤੇ ਹਮਲੇ ਦੀ ਚੇਤਾਵਨੀ

ਦਾਖਲੇ ਦੀਆਂ ਸ਼ਰਤਾਂ 

ਸੂਚੀਬੱਧ 14 ਦੇਸ਼ਾਂ ਦੇ ਨਾਗਰਿਕ ਸਾਊਦੀ ਅਰਬ ਵਿੱਚ ਦਾਖਲ ਹੋ ਸਕਦੇ ਹਨ ਜੇਕਰ ਉਨ੍ਹਾਂ ਕੋਲ ਪਹਿਲਾਂ ਹੀ ਇੱਕ ਵੈਧ ਵਰਕ ਵੀਜ਼ਾ ਹੈ। ਹਾਲਾਂਕਿ ਕੋਟਾ ਪ੍ਰਵਾਨਗੀਆਂ ਦੇ ਬਾਵਜੂਦ ਵੀਜ਼ਾ ਜਾਰੀ ਕਰਨ ਵਿੱਚ ਦੇਰੀ ਅਜੇ ਵੀ ਪ੍ਰਕਿਰਿਆ ਅਧੀਨ ਅਰਜ਼ੀਆਂ ਲਈ ਸੰਭਵ ਹੈ। ਭਰਤੀ ਏਜੰਸੀਆਂ ਅਤੇ ਮਾਲਕ ਸੰਭਾਵੀ ਕਾਮਿਆਂ ਨੂੰ ਸਲਾਹ ਦੇ ਰਹੇ ਹਨ ਕਿ ਉਹ ਆਪਣੇ ਸਪਾਂਸਰਾਂ ਨਾਲ ਨਿਯਮਤ ਸੰਚਾਰ ਬਣਾਈ ਰੱਖਣ, ਇਹ ਯਕੀਨੀ ਬਣਾਉਣ ਕਿ ਸਾਰੇ ਦਸਤਾਵੇਜ਼ ਪੂਰੇ ਹਨ ਅਤੇ ਸਾਊਦੀ ਵਿਦੇਸ਼ ਮੰਤਰਾਲੇ ਵਰਗੇ ਅਧਿਕਾਰਤ ਚੈਨਲਾਂ ਰਾਹੀਂ ਸੂਚਿਤ ਰਹਿਣ।

ਯੋਗ ਯਾਤਰੀਆਂ ਨੂੰ ਤਾਕੀਦ ਕੀਤੀ ਜਾਂਦੀ ਹੈ ਕਿ:

-ਬੋਰਡਿੰਗ ਤੋਂ ਪਹਿਲਾਂ ਆਪਣੀ ਏਅਰਲਾਈਨ ਨਾਲ ਯਾਤਰਾ ਯੋਗਤਾ ਦੀ ਪੁਸ਼ਟੀ ਕਰਨ
-ਰੁਜ਼ਗਾਰ ਅਤੇ ਵੀਜ਼ਾ ਵੈਧਤਾ ਸਾਬਤ ਕਰਨ ਲਈ ਸਾਰੇ ਜ਼ਰੂਰੀ ਦਸਤਾਵੇਜ਼ ਆਪਣੇ ਨਾਲ ਰੱਖਣ
-ਮਾਲਕਾਂ ਜਾਂ ਅਧਿਕਾਰਤ ਸਰਕਾਰੀ ਪਲੇਟਫਾਰਮਾਂ ਰਾਹੀਂ ਵਿਕਸਤ ਹੋ ਰਹੀਆਂ ਨੀਤੀਆਂ ਜਾਂ ਦਾਖਲੇ ਦੀਆਂ ਜ਼ਰੂਰਤਾਂ ਬਾਰੇ ਅਪਡੇਟ ਰਹਿਣ

ਇੱਥੇ ਦੱਸ ਦਈਏ ਕਿ ਸਾਊਦੀ ਅਰਬ ਵਿੱਚ ਭਾਰਤੀ ਕਾਮਿਆਂ ਦੀ ਵੱਡੀ ਗਿਣਤੀ ਹੈ। ਪਿਛਲੇ ਸਾਲ ਦੇ ਇੱਕ ਅੰਕੜੇ ਅਨੁਸਾਰ ਭਾਰਤੀਆਂ ਦੀ ਗਿਣਤੀ ਵਿੱਚ 10% ਵਾਧੇ ਦੇ ਨਾਲ, ਸਾਊਦੀ ਅਰਬ ਵਿੱਚ ਭਾਰਤੀ ਭਾਈਚਾਰੇ ਦੀ ਗਿਣਤੀ 26 ਲੱਖ ਤੋਂ ਵੱਧ ਹੋ ਗਈ ਹੈ। ਇਹ ਗਿਣਤੀ ਸਾਊਦੀ ਵਿੱਚ ਕੰਮ ਕਰਨ ਵਾਲੇ ਪ੍ਰਵਾਸੀਆਂ ਦੀ ਸਭ ਤੋਂ ਵੱਡੀ ਗਿਣਤੀ ਵਿੱਚੋਂ ਇੱਕ ਹੈ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।


author

Vandana

Content Editor

Related News