‘ਸੁਸਤ ਗਲੋਬਲ ਵਾਧੇ ਦੇ ਰੁਝਾਨਾਂ ਦਰਮਿਆਨ ਭਾਰਤ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲਾ ਦੇਸ਼’
Saturday, Apr 20, 2024 - 10:29 AM (IST)
ਵਾਸ਼ਿੰਗਟਨ (ਭਾਸ਼ਾ) - ਭਾਰਤ ਦੀ ਅਰਥਵਿਵਸਥਾ ਨੇ ਚੁਣੌਤੀਪੂਰਨ ਗਲੋਬਲ ਪਰਿਦ੍ਰਿਸ਼ ਦੇ ਬਾਵਜੂਦ ਲਗਾਤਾਰ ਖਪਤ ਅਤੇ ਨਿਵੇਸ਼ ਮੰਗ ਦੇ ਸਮਰਥਨ ਨਾਲ ਪਿਛਲੇ ਸਾਲ ਮਜ਼ਬੂਤ ਵਾਧਾ ਦਰਜ ਕੀਤਾ ਹੈ। ਭਾਰਤ ਦੇ ਆਰਥਿਕ ਮਾਮਲਿਆਂ ਦੇ ਸਕੱਤਰ ਅਜੇ ਸੇਠ ਨੇ ਵੀਰਵਾਰ ਨੂੰ ਇਥੇ ਵਿਸ਼ਵ ਬੈਂਕ ਸਮਿਤੀ ਨੂੰ ਦੱਸਿਆ ਕਿ ਵਿੱਤੀ ਸਾਲ ਲਈ ਜੀ. ਡੀ. ਪੀ. ਵਾਧੇ ਦਾ ਅੰਦਾਜ਼ਾ, ਜਿਸ ਨੂੰ ਦੂਜੇ ਅਗਾਊਂ ਅੰਦਾਜ਼ੇ ’ਚ 7.3 ਫ਼ੀਸਦੀ ਤੋਂ ਵਧਾ ਕੇ 7.6 ਫ਼ੀਸਦੀ ਕਰ ਦਿੱਤਾ ਗਿਆ ਹੈ, ਭਾਰਤੀ ਅਰਥਵਿਵਸਥਾ ਦੀ ਸਥਾਈ ਤਾਕਤ ਅਤੇ ਜੁਝਾਰੂਪਣ ਨੂੰ ਦਰਸਾਉਂਦਾ ਹੈ।
ਇਹ ਵੀ ਪੜ੍ਹੋ - ਹਵਾਈ ਸਫ਼ਰ ਕਰਨ ਵਾਲੇ ਲੋਕਾਂ ਲਈ ਵੱਡੀ ਖ਼ਬਰ: Air India ਨੇ 30 ਅਪ੍ਰੈਲ ਤੱਕ ਰੱਦ ਕੀਤੀਆਂ ਉਡਾਣਾਂ
ਇਸ ਦੇ ਨਾਲ ਹੀ ਸੇਠ ਨੇ ਕਿਹਾ, ‘‘ਭਾਰਤ ਨੇ ਵਿੱਤੀ ਸਾਲ 2023-24 ਦੀਆਂ ਲਗਾਤਾਰ ਤਿੰਨ ਤਿਮਾਹੀਆਂ ’ਚ 8 ਫ਼ੀਸਦੀ ਨਾਲੋਂ ਵੱਧ ਵਾਧਾ ਦਰਜ ਕੀਤਾ ਹੈ, ਜੋ ਸੁਸਤ ਗਲੋਬਲ ਵਾਧੇ ਦੇ ਰੁਝਾਨਾਂ ਦਰਮਿਆਨ ਇਕ ਸ਼ਾਨਦਾਰ ਪ੍ਰਦਰਸ਼ਨਕਰਤਾ ਦੇ ਰੂਪ ’ਚ ਉਸ ਦੀ ਸਥਿਤੀ ਦੀ ਪੁਸ਼ਟੀ ਕਰਦਾ ਹੈ।’’ ਉਨ੍ਹਾਂ ਨੇ ਕਿਹਾ, ‘‘ਇਸੇ ਤਰ੍ਹਾਂ ਦੀ ਰਾਏ ਵੱਖ-ਵੱਖ ਏਜੰਸੀਆਂ ਵੱਲੋਂ ਪ੍ਰਗਟ ਕੀਤੀ ਗਈ ਹੈ, ਜਿਨ੍ਹਾਂ ਨੇ ਭਾਰਤ ਦੇ ਵਿੱਤੀ ਸਾਲ 2023-24 ਦੇ ਵਾਧੇ ਦੇ ਅੰਦਾਜ਼ੇ ਨੂੰ 8 ਫ਼ੀਸਦੀ ਦੇ ਲੱਗਭਗ ਸੋਧਿਆ ਹੈ। ਟਿਕਾਊ ਵਾਧੇ ਦੇ ਰਾਹ ’ਚ ਸੁਧਾਰ ਅਤੇ ਨਿਵੇਸ਼ ’ਤੇ ਭਾਰਤ ਦਾ ਸਰਗਰਮ ਰੁਖ ਉਭਰਦੀ ਅਰਥਵਿਵਸਥਾਵਾਂ ਲਈ ਇਕ ਮਾਪਦੰਡ ਸਥਾਪਤ ਕਰਦਾ ਹੈ।’’
ਇਹ ਵੀ ਪੜ੍ਹੋ - ਕਿਸਾਨ ਅੰਦੋਲਨ ਕਾਰਨ 133 ਟਰੇਨਾਂ ਪ੍ਰਭਾਵਿਤ, 56 ਰੇਲ ਗੱਡੀਆਂ ਦੇ ਬਦਲੇ ਰੂਟ, ਯਾਤਰੀ ਪ੍ਰੇਸ਼ਾਨ
ਅੰਤਰਰਾਸ਼ਟਰੀ ਮੁਦਰਾ ਫੰਡ ਅਤੇ ਵਿਸ਼ਵ ਬੈਂਕ ਦੀ ਇਕ ਬੈਠਕ ’ਚ ਭਾਰਤੀ ਵਫਦ ਨੇ ਇਸ ਵਾਰ ਅਧਿਕਾਰਕ ਪੱਧਰ ’ਤੇ ਆਪਣੀ ਮੌਜੂਦਗੀ ਦਰਜ ਕਰਵਾਈ ਹੈ। ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਮੌਜੂਦਾ ਲੋਕ ਸਭਾ ਚੋਣਾਂ ਕਾਰਨ ਇਸ ਸਾਲ ਸਭਾ ’ਚ ਹਿੱਸਾ ਨਹੀਂ ਲੈ ਰਹੇ ਹਨ। ਸੇਠ ਨੇ ਵਿਕਾਸ ਕਮੇਟੀ ਨੂੰ ਦੱਸਿਆ ਕਿ ਪੂੰਜੀਗਤ ਖ਼ਰਚੇ ’ਤੇ ਭਾਰਤ ਦੇ ਜ਼ੋਰ ਨਾਲ ਨਿੱਜੀ ਨਿਵੇਸ਼ ਜਾਰੀ ਰਿਹਾ, ਜਿਸ ਦੇ ਨਤੀਜੇ ਵਜੋਂ ਸਥਿਰ ਕੀਮਤਾਂ ’ਤੇ ਕੁੱਲ ਸਥਿਰ ਪੂੰਜੀ ਨਿਰਮਾਣ (ਜੀ. ਐੱਫ. ਸੀ. ਐੱਫ.) ’ਚ ਵਾਧਾ ਹੋਇਆ ਅਤੇ ਵਿੱਤੀ ਸਾਲ 2023-24 ’ਚ 10 ਫ਼ੀਸਦੀ ਤੋਂ ਵੱਧ ਵਾਧਾ ਦਰਜ ਕੀਤਾ ਗਿਆ।
ਇਹ ਵੀ ਪੜ੍ਹੋ - ਮੁਸ਼ਕਲਾਂ ਦੇ ਘੇਰੇ 'ਚ Nestle! ਬੇਬੀ ਫੂਡ 'ਚ ਖੰਡ ਮਿਲਾਉਣ ਦੀ FSSAI ਕਰੇਗਾ ਜਾਂਚ, ਸ਼ੇਅਰਾਂ 'ਚ ਆਈ ਗਿਰਾਵਟ
ਸੇਠ ਨੇ ਇਸ ਗੱਲ ’ਤੇ ਵੀ ਜ਼ੋਰ ਦਿੱਤਾ ਕਿ 2022 ’ਚ ਗਲੋਬਲ ਲੈਣ-ਦੇਣ ’ਚ 46 ਫ਼ੀਸਦੀ ਦੀ ਹਿੱਸੇਦਾਰੀ ਨਾਲ ਭਾਰਤ ਦਾ ਗਲੋਬਲ ਪੱਧਰ ’ਤੇ ਡਿਜੀਟਲ ਲੈਣ-ਦੇਣ ਸਭ ਤੋਂ ਵੱਧ ਰਿਹਾ। ਮਾਰਚ 2024 ’ਚ ਮਹੀਨਾਵਾਰ ਲੈਣ-ਦੇਣ 13.44 ਅਰਬ ਸੀ, ਜਿਸ ਦੀ ਕੁੱਲ ਰਾਸ਼ੀ 19780 ਅਰਬ ਰੁਪਏ ਹੋ ਗਈ। ਸੇਠ ਨੇ ਵਿਕਾਸ ਕਮੇਟੀ ਨੂੰ ਦੱਸਿਆ ਕਿ ਗਲੋਬਲ ਆਰਥਿਕ ਪਰਿਦ੍ਰਿਸ਼ ’ਚ ਭਾਰਤ ਦੇ ਲਗਾਤਾਰ ਵਾਧੇ ਅਨੁਕੂਲ ਭਾਰਤੀ ਪੂੰਜੀ ਬਾਜ਼ਾਰ ਵਿੱਤੀ ਸਾਲ 2023-24 ’ਚ ਉੱਭਰਦੇ ਬਾਜ਼ਾਰਾਂ ’ਚ ਸਭ ਤੋਂ ਚੰਗਾ ਪ੍ਰਦਰਸ਼ਨ ਕਰਨ ਵਾਲੇ ਬਾਜ਼ਾਰਾਂ ’ਚੋਂ ਇਕ ਬਣਿਆ ਹੋਇਆ ਹੈ।
ਇਹ ਵੀ ਪੜ੍ਹੋ - ਸੋਨੇ-ਚਾਂਦੀ ਦੀਆਂ ਕੀਮਤਾਂ ਨੇ ਮਾਰੀ ਵੱਡੀ ਛਾਲ, ਜਾਣੋ ਕਿੰਨਾ ਮਹਿੰਗਾ ਹੋਇਆ 10 ਗ੍ਰਾਮ ਸੋਨਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8