ਪਾਕਿਸਤਾਨ ''ਚ ਪ੍ਰਦੂਸ਼ਣ ਲਈ ਭਾਰਤ, ਮੋਦੀ ਜ਼ਿੰਮੇਦਾਰ: ਫਵਾਦ ਚੌਧਰੀ

10/30/2019 9:41:17 PM

ਇਸਲਾਮਾਬਾਦ— ਪਾਕਿਸਤਾਨ ਦੇ ਵਿਗਿਆਨ ਤੇ ਤਕਨਾਲੋਜੀ ਮੰਤਰੀ ਫਵਾਦ ਚੌਧਰੀ ਨੇ ਲਾਹੌਰ 'ਚ ਪ੍ਰਦੂਸ਼ਣ ਲਈ ਭਾਰਤ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਇਸ ਦੀ ਜਾਣਕਾਰੀ ਪਾਕਿਸਤਾਨੀ ਮੀਡੀਆ ਵਲੋਂ ਦਿੱਤੀ ਗਈ ਹੈ।

ਆਪਣੇ ਟਵਿੱਟਰ ਹੈਂਡਲ 'ਤੇ ਚੌਧਰੀ ਨੇ ਕਿਹਾ ਕਿ ਭਾਰਤ ਦੇ ਵਾਹਗਾ 'ਚ ਪ੍ਰਦੂਸ਼ਣ ਲਾਹੌਰ ਸ਼ਹਿਰ ਨਾਲੋਂ ਦੁਗਣਾ ਹੈ। ਇਕ ਵੱਖਰੇ ਟਵੀਟ 'ਚ ਉਸ ਨੇ ਕਿਹਾ ਕਿ“ਲਾਹੌਰ 'ਚ ਪ੍ਰਦੂਸ਼ਣ ਸਰਹੱਦ ਪਾਰ ਦੇ ਖੇਤਾਂ 'ਚ ਲੱਗੀ ਅੱਗ ਕਾਰਨ ਹੁੰਦਾ ਹੈ ਤੇ ਵਾਹਗਾ ਵਿਖੇ ਪ੍ਰਦੂਸ਼ਣ ਦਾ ਪੱਧਰ ਲਾਹੌਰ ਸ਼ਹਿਰ ਨਾਲੋਂ ਦੁੱਗਣਾ ਹੁੰਦਾ ਹੈ, ਮੋਦੀ ਸਰਕਾਰ ਹਰ ਥਾਂ ਅਸਫਲ ਹੋ ਰਹੀ ਹੈ। ਗੈਰ ਜ਼ਿੰਮੇਵਾਰਾਨਾ ਸਰਕਾਰਾਂ ਇਕ ਸਰਾਪ ਹਨ।

ਮੰਤਰੀ ਦਾ ਇਹ ਬਿਆਨ ਵਿਸ਼ਵ ਏਅਰ ਕੁਆਲਟੀ ਇੰਡੈਕਸ ਦੀ ਰਿਪੋਰਟ ਦੇ ਜਾਰੀ ਹੋਣ ਤੋਂ ਬਾਅਦ ਆਇਆ ਹੈ, ਜਿਸ 'ਚ ਕਿਹਾ ਗਿਆ ਹੈ ਕਿ ਲਾਹੌਰ 29 ਅਕਤੂਬਰ ਨੂੰ ਦੂਜਾ ਸਭ ਤੋਂ ਪ੍ਰਦੂਸ਼ਿਤ ਸ਼ਹਿਰ ਸੀ। ਮੀਡੀਆ ਰਿਪੋਰਟਾਂ ਅਨੁਸਾਰ ਵਾਹਨਾਂ ਤੇ ਉਦਯੋਗਾਂ 'ਚੋਂ ਨਿਕਲਣ ਵਾਲਾ ਧੂੰਆਂ, ਉਸਾਰੀ ਵਾਲੀਆਂ ਥਾਵਾਂ ਤੋਂ ਧੂੜ ਤੇ ਲਾਹੌਰ 'ਚ ਵੱਧ ਰਹੇ ਪ੍ਰਦੂਸ਼ਣ ਦੇ ਪੱਧਰ ਪਿੱਛੇ ਫਸਲਾਂ ਦੀ ਰਹਿੰਦ-ਖੂੰਹਦ ਨੂੰ ਸਾੜਨਾ ਮੁੱਖ ਕਾਰਨ ਸਨ।

ਇਸ ਦੌਰਾਨ, ਪਾਕਿਸਤਾਨ ਦੇ ਪੰਜਾਬ ਗ੍ਰਹਿ ਵਿਭਾਗ ਨੇ ਧਾਰਾ 144 (6) ਸੀ.ਆਰ.ਪੀ.ਸੀ., 1898 ਤਹਿਤ ਸੂਬੇ ਭਰ 'ਚ ਤਿੰਨ ਮਹੀਨਿਆਂ ਲਈ ਫਸਲਾਂ ਦੀ ਰਹਿੰਦ-ਖੂੰਹਦ, ਠੋਸ ਮਿਊਂਸਪਲ ਕੂੜਾ, ਪਲਾਸਟਿਕ ਅਤੇ ਚਮੜੇ ਦੀਆਂ ਚੀਜ਼ਾਂ ਨੂੰ ਸਾੜਨ 'ਤੇ ਪਾਬੰਦੀ ਲਗਾਈ ਹੈ।


Baljit Singh

Content Editor

Related News